post

Admin

(Chief Editor)

National

ਨੀਟ-ਯੂਜੀ 2024: ਸੀਬੀਆਈ ਵੱਲੋਂ ਪਟਨਾ ਤੋਂ ਦੋ ਹੋਰ ਗ੍ਰਿਫ਼ਤਾਰ

post-img

ਨੀਟ-ਯੂਜੀ 2024: ਸੀਬੀਆਈ ਵੱਲੋਂ ਪਟਨਾ ਤੋਂ ਦੋ ਹੋਰ ਗ੍ਰਿਫ਼ਤਾਰ ਪਟਨਾ, 9 ਜੁਲਾਈ : ਸੀਬੀਆਈ ਨੇ ਨੀਟ-ਯੂਜੀ 2024 ਵਿਚ ਬੇਨੇਮੀਆਂ ਤੇ ਪੇਪਰ ਲੀਕ ਮਾਮਲੇ ’ਤੇ ਦੋ ਹੋਰਾਂ ਨੂੰ ਪਟਨਾ ਤੋਂ ਕਾਬੂ ਕੀਤਾ ਹੈ। ਸੀਬੀਆਈ ਨੇ ਮਹਾਰਾਸ਼ਟਰ ਦੇ ਲਾਤੂਰ ਵਿੱਚ ਨੀਟ-ਯੂਜੀ ਪ੍ਰੀਖਿਆ ਵਿੱਚ ਕਥਿਤ ਬੇਨੇਮੀਆਂ ਸਬੰਧੀ ਬੀਤੇ ਦਿਨੀਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨਾਲ ਹੁਣ ਤਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਗਿਆਰਾਂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਪਹਿਲਾਂ ਮਹਾਰਾਸ਼ਟਰ ਪੁਲੀਸ ਨੇ ਕੀਤੀ ਸੀ। ਦੱਸਣਾ ਬਣਦਾ ਹੈ ਕਿ ਮੈਡੀਕਲ ਦਾਖਲਾ ਪ੍ਰੀਖਿਆ 5 ਮਈ ਨੂੰ ਹੋਈ ਸੀ ਜਿਸ ਵਿਚ ਬੇਨੇਮੀਆਂ ਕਾਰਨ ਵਿਵਾਦ ਭਖ ਗਿਆ ਸੀ। ਇਸ ਤੋਂ ਬਾਅਦ ਕੇਂਦਰ ਨੇ ਏਜੰਸੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ।

Related Post

Instagram