

ਉੱਘੇ ਖੇਡ ਪੱਤਰਕਾਰ ਹਰਪਾਲ ਸਿੰਘ ਬੇਦੀ ਦਾ ਇੱਥੇ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਹ 72 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਰੇਵਤੀ ਅਤੇ ਬੇਟੀ ਪੱਲਵੀ ਹਨ। ਯੂਨਾਈਟਿਡ ਨਿਊਜ਼ ਆਫ਼ ਇੰਡੀਆ (ਯੂਐੱਨਆਈ) ਦੇ ਸਾਬਕਾ ਖੇਡ ਸੰਪਾਦਕ ਭਾਰਤੀ ਖੇਡ ਪੱਤਰਕਾਰੀ ਵਿੱਚ ਸਭ ਤੋਂ ਵੱਡੀਆਂ ਹਸਤੀਆਂ ਵਿੱਚੋਂ ਇੱਕ ਸਨ ਅਤੇ ਪਿਛਲੇ ਕੁਝ ਸਾਲਾਂ ਤੋਂ ਸਟੇਟਸਮੈਨ ਅਖਬਾਰ ਦੇ ਸਲਾਹਕਾਰ ਸੰਪਾਦਕ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਅੱਠ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ, ਕ੍ਰਿਕਟ ਅਤੇ ਹਾਕੀ ਦੇ ਵਿਸ਼ਵ ਕੱਪ ਸਣੇ ਕਈ ਵੱਡੇ ਮੁਕਾਬਲੇ ਕਵਰ ਕੀਤੇ।