post

Jasbeer Singh

(Chief Editor)

crime

ਆਧੁਨਿਕ ਯੁੱਗ ’ਚ ਠੱਗੀ ਦੇ ਨਵੇਂ ਨਵੇਂ ਢੰਗ , ਦੇਖੋ ਕਿ ਹੈ ਪੂਰੀ ਖਬਰ ..

post-img

CRIME NEWS (9-August-2024) : ਆਧੁਨਿਕ ਯੁੱਗ ’ਚ ਠੱਗੀ ਦੇ ਨਵੇਂ ਨਵੇਂ ਢੰਗ ਸਾਹਮਣੇ ਆ ਰਹੇ ਹਨ। ਹੁਣ ਠੱਗ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤੁਹਾਡੇ ਬੇਟੇ ਜਾਂ ਧੀ ਦੀ ਅਵਾਜ਼ ਰਿਕਾਰਡ ਕਰਕੇ ਤੁਹਾਨੂੰ ਭੇਜ ਦਿੰਦੇ ਹਨ। ਨਵੇਂ ਨਵੇਂ ਸਾਫਟਵੇਅਰ ਆ ਚੁੱਕੇ ਹਨ, ਜਿਸ ’ਚ ਜੋ ਤੁਸੀਂ ਟਾਈਪ ਕਰਦੇ ਹੋ ਤਾਂ ਸਾਫਟਵੇਅਰ ਅਵਾਜ਼ ਨੂੰ ਬਦਲ ਦਿੰਦਾ ਹੈ। ਅਜਿਹਾ ਮੈਸਜ ਮਾਪਿਆਂ ਨੂੰ ਉਸ ਵੇਲੇ ਆਉਂਦਾ ਹੈ, ਜਦੋਂ ਤੁਹਾਡਾ ਬੱਚਾ ਟਿਊਸ਼ਨ ਗਿਆ ਹੁੰਦਾ ਹੈ ਜਾਂ ਗੇਮ ਖੇਡ ਰਿਹਾ ਹੁੰਦਾ ਹੈ। ਅਜਿਹੇ ’ਚ ਤੁਸੀਂ ਚਿੰਤਾ ਅਤੇ ਪ੍ਰੇਸ਼ਾਨ ਹੋ ਕੇ ਠੱਗਾਂ ਦੇ ਜਾਲ ’ਚ ਨਾ ਫਸੋ ਬਲਕਿ ਪੁਲਿਸ ਦੀ ਮਦਦ ਲਓ। ਸਭ ਤੋਂ ਵੱਡੀ ਗੱਲ ਇਹ ਪੂਰਾ ਗਿਰੋਹ ਹੁੰਦਾ ਹੈ ਤੇ ਇਹ ਅਜਿਹੀ ਥਾਂ ’ਤੇ ਬੈਠੇ ਹੁੰਦੇ ਹਨ ਜਿੱਥੇ ਇਨ੍ਹਾਂ ਨੂੰ ਫੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

Related Post