
ਨਵ ਨਿਯੁਕਤ ਕੋਆਰਡੀਨੇਟਰ ਨਾਭਾ ਐਲ ਡੀ ਐਮ ਕੁਲਵਿੰਦਰ ਸੁੱਖੇਵਾਲ ਹੋਏ ਗੁਰਦੁਆਰਾ ਘੋੜਿਆਂ ਵਾਲਾ ਸਹਿਬ ਵਿਖੇ ਨਤਮਸਤਕ ; ਲਿਆ
- by Jasbeer Singh
- June 26, 2025

ਨਵ ਨਿਯੁਕਤ ਕੋਆਰਡੀਨੇਟਰ ਨਾਭਾ ਐਲ ਡੀ ਐਮ ਕੁਲਵਿੰਦਰ ਸੁੱਖੇਵਾਲ ਹੋਏ ਗੁਰਦੁਆਰਾ ਘੋੜਿਆਂ ਵਾਲਾ ਸਹਿਬ ਵਿਖੇ ਨਤਮਸਤਕ ; ਲਿਆ ਅਸ਼ੀਰਵਾਦ ਨਾਭਾ 26 ਜੂਨ : ਕਾਂਗਰਸ ਹਾਈਕਮਾਂਡ ਐਸ ਸੀ ਡਿਪਾਰਮੈਟ ਵੱਲੋਂ ਕੁਲਵਿੰਦਰ ਸਿੰਘ ਸੁੱਖੇਵਾਲ ਨੂੰ ਵਿਧਾਨ ਸਭਾ ਹਲਕਾ ਨਾਭਾ ਦਾ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ ਕੋਆਰਡੀਨੇਟਰ ਨਿਯੁਕਤ ਕੀਤੇ ਜਾਣ ਤੇ ਅਪਣੇ ਸਮਰੱਥਕਾਂ ਸਮੇਤ ਸਥਾਨਕ ਗੁਰਦੁਆਰਾ ਬਾਬਾ ਅਜੇਪਾਲ ਸਿੰਘ ਘੋੜਿਆਵਾਲਾ ਸਹਿਬ ਵਿਖੇ ਸ਼ੁਕਰਾਨੇ ਵਜੋਂ ਨਤਮਸਤਕ ਹੋ ਕੇ ਵਾਹਿਗੁਰੂ ਜੀ ਦਾ ਆਸ਼ਿਰਵਾਦ ਪ੍ਰਾਪਤ ਕੀਤਾ। ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਤੇ ਹਾਜਰੀ ਲਗਾਈ।ਇਸ ਮੋਕੇ ਇਸ ਮੌਕੇ ਤੇ ਰਾਜ ਕੋਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ, ਜਗਜੀਵਨ ਸਿੰਘ ਸੁੱਖੇਵਾਲ , ਨਿਰਮਲ ਸਿੰਘ ਉੱਧਾ ,ਸਾਗਰ ਗੁਰਦਿੱਤ ਪੁਰਾ, ਹਰਦੀਪ ਸਿੰਘ ਲਾਡੀ ਵਾਈਸ ਚੇਅਰਮੈਨ, ਮਿੰਟਾ ਕਵੇਲੀ, ਲਾਭ ਸਿੰਘ ਬਾਬਰਪੁਰ, ਜਗਜੀਵਨ ਅਲੀਪੁਰ, ਗੁਰੀ ਯੂਥ ਆਗੂ ,ਸ਼ਮਸ਼ੇਰ ਸੁੱਖੇਵਾਲ ,ਪਲਵਿੰਦਰ ਖੈਰਾ, ਕੋਮਲਜੀਤ ਕੌਰ ਸਰਪੰਚ ਸੁੱਖੇਵਾਲ, ਮਾਸਟਰ ਕਰਨੈਲ ਸਿੰਘ ਬਲਾਕ ਸੰਮਤੀ ਮੈਂਬਰ,ਪ੍ਰਧਾਨ ਹਾਕਮ ਸਿੰਘ ਊਧਾ, ਕਮਲਪ੍ਰੀਤ ਸਿੰਘ ਸਾਲੂਵਾਲ, ਸਨਦੀਪ ਸਿੰਘ, ਧਨਵੰਤ ਸਿੰਘ ਮੈਂਬਰ ਪੰਚਾਇਤ ਸੁੱਖੇਵਾਲ, ਜਗਸੀਰ ਸਿੰਘ ਮੈਂਬਰ ਪੰਚਾਇਤ, ਜਗਸੀਰ ਸਿੰਘ ਗਲਵੱਟੀ, ਮਾਸਟਰ ਕਰਨੈਲ ਸਿੰਘ ਨਾਭਾ, ਚਰਨ ਸਿੰਘ ਕੋਟ ਆਦਿ ਹਾਜ਼ਰ ਸਨ ।