post

Jasbeer Singh

(Chief Editor)

Punjab

ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਅਗਲੀ ਪੇਸ਼ੀ 8 ਨਵੰਬਰ ਨੂੰ

post-img

ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਅਗਲੀ ਪੇਸ਼ੀ 8 ਨਵੰਬਰ ਨੂੰ ਮਾਨਸਾ : ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਅੱਜ ਮਾਨਸਾ ਦੀ ਅਦਾਲਤ ‘ਚ ਮੁਲਜ਼ਮਾਂ ਦੀ ਵੀਡਿਉ ਕਾਨਫਰੈਂਸ ਜ਼ਰੀਏ ਪੇਸ਼ੀ ਹੋਈ। ਸਿੱਧੂ ਮੂਸੇਵਾਲਾ ਦੇ ਨਾਲ ਘਟਨਾ ਸਮੇਂ ਮੌਜੂਦ ਗਵਾਹ ਗੁਰਪ੍ਰੀਤ ਸਿੰਘ ਨੂੰ ਜੱਗੂ ਭਗਵਾਨਪੁਰੀਆ ਦੇ ਵਕੀਲ ਦੁਆਰਾ ਕਰਾਸ ਕੀਤਾ ਗਿਆ। ਅਦਾਲਤ ਦੁਆਰਾ ਅਗਲੀ ਪੇਸ਼ੀ 8 ਨਵੰਬਰ 2024 ਨੂੰ ਨਿਸ਼ਚਿਤ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਕੇਸ ਦੇ ਵਕੀਲ ਐਡਵੋਕੇਟ ਸਤਿੰਦਰ ਪਾਲ ਮਿੱਤਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ੀ ਹੋਈ। ਪੇਸ਼ੀ ਦੌਰਾਨ ਜੱਗੂ ਭਗਵਾਨਪੁਰੀਆ ਦੇ ਵਕੀਲ ਦੁਆਰਾ ਸਿੱਧੂ ਮੂਸੇਵਾਲਾ ਦੇ ਨਾਲ ਘਟਨਾ ਸਮੇਂ ਗੱਡੀ ‘ਚ ਮੌਜੂਦ ਗੁਰਪ੍ਰੀਤ ਸਿੰਘ ਨੂੰ ਕ੍ਰਾਸ ਕੀਤਾ ਗਿਆ, ਇਸ ਦੇ ਚੱਲਦਿਆ ਗੁਰਪ੍ਰੀਤ ਸਿੰਘ ਦੀ ਗਵਾਹੀ ਕੰਪਲੀਟ ਹੋ ਗਈ ਹੈ ਕਿਉਂਕਿ ਪਹਿਲਾਂ ਲਾਰੈਂਸ ਬਿਸ਼ਨੋਈ ਦੇ ਵਕੀਲ ਸੁਮਿਤ ਸਾਰੇ ਮੁਲਜ਼ਮਾਂ ਦੇ ਵਕੀਲ ਦੁਆਰਾ ਗਵਾਹ ਗੁਰਪ੍ਰੀਤ ਸਿੰਘ ਨੂੰ ਕ੍ਰਾਸ ਕੀਤਾ ਗਿਆ ਸੀ, ਉਥੇ ਹੀ ਅਦਾਲਤ ਦੁਆਰਾ ਦੂਸਰੇ ਸਾਰੇ ਗਵਾਹਾਂ ਨੂੰ ਅਗਲੀ ਪੇਸ਼ੀ ‘ਤੇ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਹਨ।

Related Post