post

Jasbeer Singh

(Chief Editor)

Punjab, Haryana & Himachal

ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਵਿਚ ਸ਼ਾਮਲ ਸ਼ੂਟਰਾਂ ਦੇ ਅਰਸ਼ ਡੱਲਾ ਗੈਂਗ ਨਾਲ ਸਬੰਧਾਂ ਦੇ ਚਲਦਿਆਂ ਐਨ. ਆਈ. ਏ. ਏਜੰ

post-img

ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਵਿਚ ਸ਼ਾਮਲ ਸ਼ੂਟਰਾਂ ਦੇ ਅਰਸ਼ ਡੱਲਾ ਗੈਂਗ ਨਾਲ ਸਬੰਧਾਂ ਦੇ ਚਲਦਿਆਂ ਐਨ. ਆਈ. ਏ. ਏਜੰਸੀ ਪਹੁੰਚੀ ਫਰੀਦਕੋਟ ਫਰੀਦਕੋਟ : ਪੰਜਾਬ ਦੇ ਸ਼ਹਿਰ ਫਰੀਦਕੋਟ ਵਿਚ ਗੁਰਪ੍ਰੀਤ ਸਿੰਘ ਹੈਰੀ ਨੌਂ ਦੇ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਦੋ ਸ਼ੂਟਰਾਂ ਦੇ ਸਬੰਧਤ ਅਰਸ਼ ਡੱਲਾ ਗੈਂਗ ਨਾਲ ਹੋਣ ਦੇ ਚਲਦਿਆਂ ਜਾਂਚ ਕਰਨ ਲਈ ਅੱਜ ਵਿਸ਼ੇਸ਼ ਤੌਰ ਤੇ ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਦੀ ਟੀਮ ਫਰੀਦਕੋਟ ਵਿਖੇ ਪਹੁੰਚੀ। ਜਿਸਨੇ ਇਸ ਮਾਮਲੇ `ਚ ਹਾਲ ਹੀ `ਚ ਪੁਲਸ ਨੇ ਕੈਨੇਡਾ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਗੈਂਗ ਨਾਲ ਸਬੰਧਿਤ ਬਰਨਾਲਾ ਜ਼ਿਲ੍ਹੇ ਦੇ ਦੋ ਸ਼ੂਟਰਾਂ ਨਵਜੋਤ ਸਿੰਘ ਅਤੇ ਅਨਮੋਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਫਿਲਹਾਲ ਪੁਲਿਸ ਰਿਮਾਂਡ `ਤੇ ਹੈ। ਪੁਲਸ ਵੱਲੋਂ 2 ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਇਹਨਾਂ ਤੇ ਇਲਜ਼ਾਮ ਸੀ ਕਿ ਇਹ ਦੋਵੇਂ ਸ਼ੂਟਰ ਸਨ ਜਿਨ੍ਹਾਂ ਨੇ ਗੁਰਪ੍ਰੀਤ ਨੂੰ ਗੋਲੀ ਮਾਰੀ ਸੀ। ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਮੁਲਜ਼ਮਾਂ ਦੇ ਅਰਸ਼ ਡੱਲਾ ਗੈਂਗ ਨਾਲ ਸਬੰਧ ਸਾਹਮਣੇ ਆਏ ਹਨ। ਮੁਲਜ਼ਮ ਹੋਰ ਵੀ ਟਾਰਗੇਟਿੰਗ ਕਿਲਿੰਗ ਦੀ ਫਰਾਕ ਵਿੱਚ ਸਨ। ਦੱਸ ਦੇਈਏ ਕਿ ਵਾਰਿਸ ਪੰਜਾਬ ਦੀ ਸੰਸਥਾ ਦੇ ਸਾਬਕਾ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਹਰੀ ਨੌਂ ਦੀ ਪਿਛਲੇ ਮਹੀਨੇ 9 ਅਕਤੂਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਦੋ ਮੋਟਰਸਾਈਕਲ ਸਵਾਰ ਸ਼ੂਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

Related Post