post

Jasbeer Singh

(Chief Editor)

Punjab

ਜਿੰਨਾ ਚਿਰ ਤੁਸੀਂ ਸੱਤਾ ’ਚ ਰਹੇ ਕੋਈ ਕੰਮ ਕਾਨੂੰਨ ਅਨੁਸਾਰ ਨਹੀਂ ਹੋਇਆ : ਪਨੂੰ

post-img

ਜਿੰਨਾ ਚਿਰ ਤੁਸੀਂ ਸੱਤਾ ’ਚ ਰਹੇ ਕੋਈ ਕੰਮ ਕਾਨੂੰਨ ਅਨੁਸਾਰ ਨਹੀਂ ਹੋਇਆ : ਪਨੂੰ ਚੰਡੀਗੜ੍ਹ, 2 ਜੁਲਾਈ 2025 : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਿਆਸੀ ਨਿਸ਼ਾਨ ਲਗਾਉਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਬਲਤੇਜ ਪਨੂੰ ਨੇ ਮਜੀਠੀਆ ਦੀ ਪੇਸ਼ੀ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਰੋਕੇ ਜਾਣ ਤੇ ਪੁਲਸ ਵਲੋ਼ ਹਿਰਾਸਤ ਵਿਚ ਲਏ ਜਾਣ ਨੂੰ ਐਮਰਜੈਂਸੀ ਆਖਣ ਤੇ ਕਿਹਾ ਕਿ ਜਿੰਨਾਂ ਚਿਰ ਤੁਸੀਂ ਸੱਤਾ ਵਿਚ ਰਹੇ ਕੋਈ ਕੰਮ ਕਾਨੂੰਨ ਅਨੁਸਾਰ ਨਹੀਂ ਹੋਇਆ। ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੇ ਯਾਦ ਕਰਵਾਇਆ ਗਿਆ ਕਿ ਜੇਕਰ ਐਮਰਜੈਂਸੀ ਦੀ ਹੀ ਗੱਲ ਹੈ ਤਾਂ ਐਮਰਜੈਂਸੀ ਤਾਂ ਉਸ ਵੇਲੇ ਲੱਗੀ ਸੀ ਜਦੋਂ ਤੁਸੀਂ ਕੋਟਕਪੂਰਾ ’ਚ ਸ਼ਾਂਤਮਈ ਲੋਕਾਂ `ਤੇ ਗੰਦਾ ਪਾਣੀ ਛਿੜਕਿਆ, ਅੱਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ ਸਨ ਤੇ ਤੁਹਾਡੀ ਹੀ ਕੰਪਨੀ ਦੀਆਂ ਬਸਾਂ ਨੇ ਲੋਕਾਂ ਨੂੰ ਦਰੜਿਆ ਸੀ। ਲੋਕਾਂ ਨੂੰ ਯਾਦ ਹਨ 10 ਸਾਲਾਂ ਦੀਆਂ ਗੈਰ ਕਾਨੂੰਨੀ ਵਿਧੀਆ : ਪਨੂੰ ਆਪ ਆਗੂ ਬਲਤੇਜ ਪਨੂੰ ਨੇ ਸੁਖਬੀਰ ਬਾਦਲ ਨੂੰ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਜੋ 10 ਸਾਲਾਂ ਵਿਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਸਾਰੀਆਂ ਲੋਕਾਂ ਨੂੰ ਯਾਦ ਹਨ। ਪਨੂੰ ਨੇ ਸਪੱਸ਼ਟ ਆਖਿਆ ਕਿ ਚਿੰਤਾ ਇਸ ਗੱਲ ਦੀ ਹੋ ਰਹੀ ਹੈ ਜੋ ਵਿਜੀਲੈਂਸ ਜਾਂਚ ਅੱਜ ਮਜੀਠੀਆ ਤੱਕ ਪਹੁੰਚੀ ਹੈ ਉਹ ਕਿਧਰੇ ਤੁਹਾਡੇ ਘਰ ਦੇ ਬਾਕੀ ਜੀਆਂ ਵੱਲ ਹੀ ਨਾ ਆ ਜਾਵੇ।

Related Post