post

Jasbeer Singh

(Chief Editor)

Punjab, Haryana & Himachal

ਕਿਸੇ ਵੀ ਵਿਅਕਤੀ ਨੂੰ ਬਿਨਾਂ ਸ਼ਨਾਖਤੀ ਸਬੂਤ ਲਏ ਹੋਟਲ, ਰੈਸਟੋਰੈਂਟ ਤੇ ਧਰਮਸ਼ਾਲਾ ਆਦਿ ਵਿੱਚ ਨਾ ਠਹਿਰਾਇਆ ਜਾਵੇ: ਵਧੀਕ ਜ਼ਿ

post-img

ਕਿਸੇ ਵੀ ਵਿਅਕਤੀ ਨੂੰ ਬਿਨਾਂ ਸ਼ਨਾਖਤੀ ਸਬੂਤ ਲਏ ਹੋਟਲ, ਰੈਸਟੋਰੈਂਟ ਤੇ ਧਰਮਸ਼ਾਲਾ ਆਦਿ ਵਿੱਚ ਨਾ ਠਹਿਰਾਇਆ ਜਾਵੇ: ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ, 7 ਨਵੰਬਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਅਮਿਤ ਬੈਂਬੀ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ (ਬੀ. ਐਨ. ਐਸ. ਐਸ.), 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਸਥਿਤ ਹੋਟਲ, ਰੈਸਟੋਰੈਂਟ ਤੇ ਧਰਮਾਸ਼ਾਲਾਂ ਦੇ ਮਾਲਕਾਂ ਤੇ ਪ੍ਰਬੰਧਕਾਂ ਨੂੰ ਪ੍ਰਸ਼ਾਸਨਿਕ ਹਦਾਇਤਾਂ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਸ਼ਨਾਖਤੀ ਸਬੂਤ ਲਏ ਹੋਟਲ, ਰੈਸਟੋਰੈਂਟ ਤੇ ਧਰਮਸ਼ਾਲਾ ਆਦਿ ਵਿੱਚ ਨਾ ਠਹਿਰਾਇਆ ਜਾਵੇ। ਹੋਟਲ, ਰੈਸਟੋਰੈਂਟ ਅਤੇ ਧਰਮਸ਼ਾਲਾ ਆਦਿ ਵਿੱਚ ਠਹਿਰਨ ਵਾਲੇ ਵਿਅਕਤੀਆਂ ਦੇ ਵੇਰਵਿਆਂ ਦਾ ਇੰਦਰਾਜ ਰਜਿਸਟਰ ਵਿੱਚ ਕੀਤਾ ਜਾਵੇ ਜਿਵੇਂ ਕਿ ਟੈਲੀਫੋਨ ਨੰਬਰ ਅਤੇ ਘਰ ਦਾ ਪਤਾ ਆਦਿ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਹੋਟਲ, ਰੈਸਟੋਰੈਂਟ ਜਾਂ ਧਰਮਸ਼ਾਲਾ ਦੇ ਪ੍ਰਬੰਧਕਾਂ ਨੂੰ ਠਹਿਰਨ ਵਾਲੇ ਕਿਸੇ ਵਿਅਕਤੀ ਦੀ ਗਤੀਵਿਧੀ ਸ਼ੱਕੀ ਲਗਦੀ ਹੋਵੇ ਤਾਂ ਉਹ ਸਬੰਧਤ ਥਾਣੇ ਵਿਖੇ ਸੰਪਰਕ ਕਰਨ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਸੰਗਰੂਰ ਅਤੇ ਇਸ ਜ਼ਿਲ੍ਹੇ ਅਧੀਨ ਦੂਸਰੇ ਸ਼ਹਿਰਾਂ ਵਿੱਚ ਕਾਫ਼ੀ ਤਾਦਾਦ ਵਿੱਚ ਹੋਟਲ, ਰੈਸਟੋਰੈਂਟ ਖੁਲ੍ਹੇ ਹੋਏ ਹਨ, ਜਿਨ੍ਹਾਂ ਵਿੱਚ ਪਾਰਟੀਆਂ ਵਗੈਰਾ ਕੀਤੀਆਂ ਜਾਂਦੀਆਂ ਹਨ ਅਤੇ ਰਾਤਾਂ ਨੂੰ ਠਹਿਰਨ ਲਈ ਕਮਰੇ ਵੀ ਉਪਲਬਧ ਕਰਵਾਏ ਜਾਂਦੇ ਹਨ। ਅਜੋਕੇ ਸਮੇਂ ਵਿੱਚ ਹੋਟਲਾਂ/ਰੈਸਟੋਰੈਂਟਾਂ ਵਿੱਚ ਕਤਲ, ਰੇਪ/ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਕਾਫ਼ੀ ਤਾਦਾਦ ਵਿੱਚ ਵਧ ਰਹੀਆਂ ਹਨ। ਕਈ ਵਾਰ ਇਨ੍ਹਾਂ ਹੋਟਲਾਂ, ਰੈਸਟੋਰੈਂਟਾਂ ਦੇ ਮਾਲਕ ਪੈਸਿਆਂ ਦੇ ਲਾਲਚ ਵਿੱਚ ਆਪਣੇ ਗਾਹਕਾਂ ਪਾਸੋਂ ਵਾਧੂ ਪੈਸੇ ਵਸੂਲ ਕੇ ਬਿਨਾਂ ਕੋਈ ਸ਼ਨਾਖਤੀ ਸਬੂਤ ਲਏ ਅਤੇ ਬਿਨਾਂ ਕਿਸੇ ਰਜਿਸਟਰ ਵਿੱਚ ਇੰਦਰਾਜ ਕੀਤੇ ਕਮਰੇ ਕਿਰਾਏ ’ਤੇ ਦੇ ਦਿੰਦੇ ਹਨ । ਇਸ ਤੋਂ ਇਲਾਵਾ ਹੋਟਲਾਂ, ਰੈਸਟੋਰੈਂਟਾਂ ਵਿੱਚ ਸੀ. ਸੀ. ਟੀ. ਵੀ. ਕੈਮਰੇ ਦੀ ਵੀ ਕੋਈ ਵਿਵਸਥਾ ਨਹੀਂ ਹੈ, ਜਿਸ ਕਾਰਨ ਅਪਰਾਧ ਹੋਣ ਦੀ ਸਥਿਤੀ ਵਿੱਚ ਇਨ੍ਹਾਂ ਹੋਟਲਾਂ/ਰੈਸਟੋਰੈਂਟਾਂ ਵਿੱਚ ਅਪਰਾਧੀ ਰਾਤ ਠਹਿਰਨ ਉਪਰੰਤ ਬੇਖੌਫ਼ ਚਲੇ ਜਾਂਦੇ ਹਨ ਅਤੇ ਕੋਈ ਰਿਕਾਰਡ ਉਪਲਬਧ ਨਾ ਹੋਣ ਕਾਰਨ ਕਰਾਈਮ ਏਜੰਸੀਆਂ ਨੂੰ ਅਪਰਾਧੀਆਂ ਦੀ ਭਾਲ ਕਰਨ ਵਿੱਚ ਮੁਸ਼ਕਿਲ ਪੈਦਾ ਹੋ ਜਾਂਦੀ ਹੈ । ਇਸ ਲਈ ਇਨ੍ਹਾਂ ਖਤਰਿਆਂ ਤੋਂ ਬਚਣ ਅਤੇ ਲੋਕ ਹਿੱਤ ਵਿੱਚ ਤੁਰੰਤ ਕਾਰਵਾਈ ਕਰਨ ਦੀ ਅਤਿਅੰਤ ਲੋੜ ਹੈ। ਇਹ ਹੁਕਮ 26 ਦਸੰਬਰ 2024 ਤੱਕ ਲਾਗੂ ਰਹਿਣਗੇ ।

Related Post