
ਮੇਰਾ ਕੋਈ ਵੀ ਸਮਾਗਮ ਇਸ ਸਾਲ ਅਮਰੀਕਾ ’ਚ ਨਹੀਂ ਹੋ ਰਿਹਾ: ਸਲਮਾਨ ਖਾਨ
- by Jasbeer Singh
- September 17, 2024

ਮੇਰਾ ਕੋਈ ਵੀ ਸਮਾਗਮ ਇਸ ਸਾਲ ਅਮਰੀਕਾ ’ਚ ਨਹੀਂ ਹੋ ਰਿਹਾ: ਸਲਮਾਨ ਖਾਨ ਮੁੰਬਈ : ਬੌਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਕਿਹਾ ਹੈ ਕਿ ਉਸ ਦਾ ਇਸ ਸਾਲ ਅਮਰੀਕਾ ਵਿਚ ਕੋਈ ਸਮਾਗਮ ਨਹੀਂ ਹੋ ਰਿਹਾ ਤੇ ਕਿਸੇ ਵਲੋਂ ਇਸ ਸਬੰਧੀ ਅਫਵਾਹ ਫੈਲਾਈ ਜਾ ਰਹੀ ਹੈ ਤੇ ਸੋਸ਼ਲ ਮੀਡੀਆ ’ਤੇ ਫਰਜ਼ੀ ਸੰਦੇਸ਼ ਭੇਜੇ ਜਾ ਰਹੇ ਹਨ। 58 ਸਾਲਾ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਇੱਕ ਨੋਟਿਸ ਅਪਲੋਡ ਕੀਤਾ ਹੈ। ਉਸ ਨੇ ਦੱਸਿਆ ਕਿ ਸਲਮਾਨ ਖਾਨ ਅਤੇ ਉਨ੍ਹਾਂ ਦੀ ਕੋਈ ਵੀ ਸਬੰਧਿਤ ਕੰਪਨੀ ਜਾਂ ਟੀਮ 2024 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਕੋਈ ਸੰਗੀਤ ਸਮਾਰੋਹ ਜਾਂ ਪੇਸ਼ਕਾਰੀ ਨਹੀਂ ਕਰ ਰਹੀ ਤੇ ਇਸ ਸਬੰਧੀ ਫੈਲਾਈਆਂ ਜਾ ਰਹੀਆਂ ਖਬਰਾਂ ਪੂਰੀ ਤਰ੍ਹਾਂ ਝੂਠ ਹਨ। ਕ੍ਰਿਪਾ ਕਰਕੇ ਅਜਿਹੇ ਸਮਾਗਮਾਂ ਨੂੰ ਉਤਸ਼ਾਹਿਤ ਕਰਨ ਵਾਲੇ ਕਿਸੇ ਵੀ ਈਮੇਲ, ਸੰਦੇਸ਼ ਜਾਂ ਇਸ਼ਤਿਹਾਰਾਂ ’ਤੇ ਭਰੋਸਾ ਨਾ ਕਰੋ। ਜੇ ਕੋਈ ਵੀ ਵਿਅਕਤੀ ਧੋਖਾਧੜੀ ਦੇ ਉਦੇਸ਼ਾਂ ਲਈ ਸਲਮਾਨ ਖਾਨ ਦੇ ਨਾਮ ਦੀ ਗਲਤ ਵਰਤੋਂ ਕਰਦਾ ਪਾਇਆ ਗਿਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।