
ਹੁਣ ਮੈਨੂ ਬੋਲਣ ਦੀ ਲੋੜ ਨਹੀ ਪੈਂਦੀ, ਤੁਹਾਡੀ ਆਵਾਜ਼ ਹੀ ਦਸਦੀ ਹੈ ਕਿ ਆਪਣੀ ਪਾਰਟੀ 13-0 ਕਰੀ ਬੈਠੀ ਹੈ : ਭਗਵੰਤ ਮਾਨ
- by Jasbeer Singh
- May 8, 2024

ਪਟਿਆਲਾ, 8 ਮਈ (ਜਸਬੀਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਸਮਾਣਾ ਪਹੁੰਚ ਕੇ ਆਪ ਦੇ ਉਮੀਦਵਾਰ ਡਾ ਬਲਬੀਰ ਸਿੰਘ ਦੇ ਹੱਕ ਵਿੱਚ ਜਨ ਸਭਾ ਕੀਤੀ । ਮਾਨ ਨੇ ਕਿਹਾ ਕਿ *ਹੁਣ ਮੈਨੂ ਬੋਲਣ ਦੀ ਲੋੜ ਨਹੀ ਪੈਂਦੀ, ਤੁਹਾਡੀ ਆਵਾਜ਼ ਹੀ ਦਸਦੀ ਹੈ ਕਿ ਆਪਣੀ ਪਾਰਟੀ 130 ਕਰੀ ਬੈਠੀ ਹੈ*। ਉਨਾਂ ਕਿਹਾ ਕਿ ਸਾਰਾ ਦੇਸ਼ ਜਾਣ ਚੁੱਕਾ ਹੈ ਕਿ ਜੇਕਰ ਸੰਵਿਧਾਨ ਬਚਾਉਣਾ ਹੈ ਤਾਂ ਭਾਜਪਾ ਦੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਪਵੇਗਾ, ਨਹੀਂ ਤਾਂ ਦੇਸ਼ ਦਾ ਲੋਕਤੰਤਰ ਖ਼ਤਰੇ ਵਿੱਚ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਕਿਸਾਨੀ ਨੂੰ ਖਤਮ ਕਰ ਪੰਜਾਬ ਦੀ ਅਰਥ ਵਿਵਸਥਾ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਦਬਾਉਣ ਦੇ ਮਨਸੂਬੇ ਘੜ ਰਹੀ ਹੈ।ਆਮ ਆਦਮੀ ਪਾਰਟੀ ਧਰਮ ਅਤੇ ਜਾਤ ਦੇ ਨਾਮ ’ਤੇ ਵੋਟ ਨਹੀ ਮੰਗਦੀ ਜਦਕਿ ਭਾਜਪਾ ਨੇ ਹਮੇਸ਼ਾ ਲੋਕਾਂ ਵਿਚ ਵੰਡੀਆਂ ਪਾ ਕੇ ਵੋਟਾਂ ਮੰਗੀਆਂ ਹਨ। ਮਾਨ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੰਮੇ ਸਮੇਂ ਬਾਅਦ ਬੰਦ ਪਏ ਸੂਏ ਚਾਲੂ ਕਰਕੇ ਟੇਲਾਂ ਤੱਕ ਪਾਣੀ ਪਹੁੰਚਾਉਣਾ ਸ਼ੁਰੂ ਕੀਤਾ। ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ, 900 ਤੋਂ ਵੱਧ ਮੁਹੱਲਾ ਕਲੀਨਕ, ਸਕੂਲ ਆਫ ਐਮੀਨੈਂਸ, ਔਰਤਾਂ ਨੂੰ ਮੁਫ਼ਤ ਬੱਸ ਸਫਰ, ਘਰ ਘਰ ਰਾਸ਼ਨ, 43000 ਤੋਂ ਵੱਧ ਸਰਕਾਰੀ ਨੋਕਰੀਆਂ ਦੀ ਭਰਤੀ , ਪੰਜਾਬ ਦੇ ਖਜ਼ਾਨੇ ਨੂੰ ਭਰਨ ਲਈ ਆਮਦਨ ਵਿੱਚ ਵਾਧਾ, ਫਰਿਸ਼ਤੇ ਸਕੀਮ, ਸੜਕ ਸੁਰੱਖਿਆਂ ਫੋਰਸ ਤੋਂ ਇਲਾਵਾ ਸਰਕਾਰ ਨੇ ਪੰਜਾਬ ਵਿੱਚ ਨਵੀਂ ਇੰਡਸਟਰੀ ਲਗਾਉਣ ਲਈ ਵੀ ਸਾਰਥਿਕ ਕਦਮ ਚੁੱਕੇ ਹਨ। ਆਪ ਪੰਜਾਬ ਮੁਖੀ ਮਾਨ ਨੇ ਕਿਹਾ ਕਿ ਜੇਕਰ ਭਾਜਪਾ ਮੁੜ ਕੇਂਦਰੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਡਾਕਟਰ ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਗਏ ਭਾਰਤੀ ਸੰਵਿਧਾਨ ਨਾਲ ਛੇੜਛਾੜ ਕਰਦਿਆਂ ਦੇਸ਼ ਵਿੱਚੋਂ ਰਾਖਵਾਂਕਰਨ ਖਤਮ ਕਰ ਦੇਣਗੇ, ਜੋ ਕਿ ਖਾਸ ਕਰਕੇ ਘੱਟ ਗਿਣਤੀਆਂ ਲਈ ਬਹੁਤ ਨੁਕਸਾਨ ਦੇਹ ਸਾਬਤ ਹੋਵੇਗਾ। ਉਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਅਗਨੀਵੀਰ ਸਕੀਮ ਰਾਹੀਂ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨੀ ਦੋਵਾਂ ਨੂੰ ਅਣਦੇਖਿਆ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਹੈ, ਉਹ ਕਿਸੇ ਪਹਾੜ ਹੇਠਾਂ ਜਾਂ ਕਿਸੇ ਹੋਟਲ ਵਿੱਚ ਦੱਬਿਆ ਹੋਇਆ ਹੈ। ਉਨ੍ਹਾਂ ਦੀ ਸਰਕਾਰ ਵਿਆਜ ਸਮੇਤ ਵਸੂਲੀ ਕਰੇਗੀ। ਇਹ ਪੈਸਾ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਲਗਾਇਆ ਜਾਣਾ ਚਾਹੀਦਾ ਹੈ। ਪੰਜਾਬ ਵਿੱਚ 13-0 ਹੋਣ ਮਗਰੋਂ ਕੇਂਦਰ ਸਰਕਾਰ ਪੰਜਾਬ ਦੇ ਹਿੱਸੇ ਦਾ ਇੱਕ ਪੈਸਾ ਵੀ ਨਹੀਂ ਰੱਖ ਸਕੇਗੀ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਤੇਜ਼ੀ ਨਾਲ ਕੰਮ ਕਰੇਗੀ। ਉਨ੍ਹਾਂ ਆਪਣੇ ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਆਮ ਲੋਕਾਂ ਦੇ ਘਰ ਕੱਚੇ ਹੀ ਰਹੇ ਕਿਉਂਕਿ ਉਸ ਸਮੇਂ ਸੁਖਵਿਲਾਸ ਦਾ ਕੰਮ ਹੋ ਰਿਹਾ ਸੀ । ਉਨ੍ਹਾਂ ਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮਾਨ ਨੇ ਕਿਹਾ ਕਿ ਕਣਕ ਦੀ ਫ਼ਸਲ ਜੋ ਕਿ ਅਨਾਜ ਮੰਡੀਆਂ ਚ ਖਰੀਦ ਕੀਤੀ ਜਾ ਰਹੀ ਹੈ, ਲੋਕਾਂ ਦੇ ਘਰਾਂ ਤੱਕ ਪਹੁੰਚਾਈ ਜਾਵੇਗੀ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਤੀਆਂ ਗਰਾਂਟੀਆ ਨੂੰ ਪੂਰਾ ਕੀਤਾ ਹੈ। ਕਈ ਕੰਮ ਅਜਿਹੇ ਵੀ ਹੋਏ ਹਨ ਜੋ ਬਿਨਾਂ ਗਰੰਟੀ ਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟੋਲ ਪਲਾਜ਼ਾ ਬੰਦ ਹੋ ਗਏ ਹਨ, ਇਸ ਦਾ ਫਾਇਦਾ ਪੰਜਾਬੀਆਂ ਨੂੰ ਹਰ ਰੋਜ਼ 60 ਲੱਖ ਰੁਪਏ ਦੀ ਬਚਤ ਹੋ ਰਹੀ ਹੈ। ਇਸ ਮੌਕੇ ਐਮ ਐਲ ਏ ਚੇਤਨ ਸਿੰਘ ਜੋੜੇਮਾਜਰਾ, ਜਰਨਲ ਸਕੱਤਰ ਪੰਜਾਬ ਹਰਚੰਦ ਸਿੰਘ ਬਰਸਟ, ਰਣਜੋਧ ਸਿੰਘ ਹਡਾਣਾ ਚੈਅਰਮੈਨ ਪੀ ਆਰ ਟੀ ਸੀ ਅਤੇ ਸੂਬਾ ਸਕੱਤਰ ਪੰਜਾਬ, ਐਮ ਐਲ ਏ ਅਜੀਤਪਾਲ ਸਿੰਘ ਕੋਹਲੀ, ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ, ਐਮ ਐਲ ਏ ਨੀਨਾ ਮਿੱਤਲ, ਐਮ ਐਲ ਏ ਕੁਲਵੰਤ ਸਿੰਘ ਬਾਜੀਗਰ, ਐਮ ਐਲ ਏ ਗੁਰਲਾਲ ਘਨੌਰ, ਐਮ ਐਲ ਏ ਦੇਵ ਮਾਨ, ਐਮ ਐਲ ਏ ਕੁਲਜੀਤ ਰੰਧਾਵਾ, ਮੇਘ ਚੰਦ ਸੇਰ ਮਾਜਰਾ ਚੈਅਰਮੈਨ, ਤੇਜਿੰਦਰ ਮਹਿਤਾ ਪਟਿਆਲਾ ਸਹਿਰੀ ਪ੍ਰਧਾਨ, ਸੁਭਾਸ ਸਰਮਾ, ਵਿੱਕੀ ਘਨੌਰ, ਇੰਦਰਜੀਤ ਸੰਧੂ ਵਾਈਸ ਚੇਅਰਮੈਨ, ਆਰ ਪੀ ਐੱਸ ਮਲਹੋਤਰਾ, ਜੱਸੀ ਸੋਹੀਆਵਾਲਾ ਚੈਅਰਮੈਨ, ਵਾਈਸ ਚੇਅਰਮੈਨ ਬਲਵਿੰਦਰ ਝਾੜਵਾ, ਪ੍ਰੀਤੀ ਮਲਹੋਤਰਾ ਪ੍ਰਧਾਨ ਵੁਮੈਂਨ ਵਿੰਗ, ਆਰ ਪੀ ਐਸ ਮਲਹੋਤਰਾ ਪੰਜਾਬ ਪ੍ਰਧਾਨ ਬੁੱਧੀਜੀਵੀ ਵਿੰਗ, ਐਡਵੋਕੇਟ ਰਵਿੰਦਰ ਸਿੰਘ ਜੀ ਐਸ ਲੀਗਲ ਵਿੰਗ, ਜਗਦੀਪ ਜੱਗਾ ਸਟੇਟ ਜੁਆਇੰਟ ਸਕੱਤਰ, ਹਰਪਾਲ ਜੁਨੇਜਾ ਲੋਕ ਸਭਾ ਵਾਈਸ ਪ੍ਰਧਾਨ, ਸੁਖਦੇਵ ਸਿੰਘ ਜ?ਿਲ੍ਹਾ ਸੈਕਟਰੀ, ਗੁਲਜਾਰ ਪਟਿਆਲਵੀ ਜਿਲ੍ਹਾ ਸੈਕਟਰੀ, ਦੀਪਾ ਰਾਮਗੜ੍ਹ ਚੈਅਰਮੈਨ ਮਾਰਕਿਟ ਕਮੇਟੀ, ਅਸੋਕ ਸਿਰਸਵਾਲ ਡਾਇਰੇਕਟਰ, ਅਮਰੀਕ ਬਾਂਗੜ ਡਾਇਰੇਕਟਰ, ਜਰਨੈਲ ਮਨੂ ਡਾਇਰੇਕਟਰ, ਇਸਲਾਮ ਅਲੀ ਡਾਇਰੇਕਟਰ, ਰਾਜਬੰਸ ਸਿੰਘ, ਸੁਖਦੇਵ ਸਿੰਘ, ਜੇ ਪੀ ਸਿੰਘ, ਅਮਰੀਕ ਸਿੰਘ ਬਾਂਗੜ, ਜਤਿੰਦਰ ਜੀਤਾ, ਪਾਰਸ, ਹਰਪਾਲ ਜੁਨੇਜਾ, ਗੁਲਜਾਰ ਪਟਿਆਲਵੀ, ਦੀਪਾ ਰਾਮਗੜ੍ਹ, ਸੁੱਖਦੇਵ ਸਿੰਘ, ਦੀਪਕ ਸੂਦ ਰਾਜਪੁਰਾ, ਪਾਰਸ ਸਰਮਾ, ਰਾਜਾ ਧੰਜੂ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ, ਪਰਵੀਨ ਛਾਬੜਾ ਅਤੇ ਹੋਰ ਪਾਰਟੀ ਆਗੂ ਅਤੇ ਪਾਰਟੀ ਵਰਕਰਾਂ ਤੋਂ ਇਲਾਵਾ ਸੈਂਕੜੇ ਲੋਕ ਮੌਜੂਦ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.