
ਕੈਨੇਡਾ ’ਚ ਰਹਿ ਰਹੇ ਐਨ. ਆਰ. ਆਈ. ਨੌਜਵਾਨ ਦੀ ਲੱਗੀ 10 ਲੱਖ ਡਾਲਰ ਦੀ ਲਾਟਰੀ
- by Jasbeer Singh
- February 13, 2025

ਕੈਨੇਡਾ ’ਚ ਰਹਿ ਰਹੇ ਐਨ. ਆਰ. ਆਈ. ਨੌਜਵਾਨ ਦੀ ਲੱਗੀ 10 ਲੱਖ ਡਾਲਰ ਦੀ ਲਾਟਰੀ ਕੈਨੇਡਾ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਾਸੀ ਜਗਮੋਹਨ ਸਿੰਘ ਢਿੱਲੋਂ ਨੇ ਲਾਟਰੀ ਦੇ ਨਿਕਲੇ ਨਤੀਜਿਆਂ ਵਿਚ 10 ਲੱਖਰ ਡਾਲਰ ਜਿੱਤੇ ਹਨ । ਜਗਮੋਹਨ ਸਿੰਘ ਢਿੱਲੋਂ ਜਿਨ੍ਰਾਂ ਨੇ ਲਾਟਰੀ 3 ਦਸੰਬਰ ਦੇ ਡਰਾਅ ਵਾਸਤੇ ਖਰੀਦੀ ਸੀ ਪਿਛਲੇ 15 ਕੁ ਸਾਲਾਂ ਤੋਂ ਲਾਟਰੀ ਪਾ ਰਹੇ ਸਨ ਤੇ ਪਹਿਲੀ ਵਾਰ ਇੰਨੀ ਵੱਡੀ ਰਕਮ ਜਿੱਤਣ ਵਿਚ ਕਾਮਯਾਬ ਰਹੇ । ਪ੍ਰਾਪਤ ਜਾਣਕਾਰੀ ਅਨੁਸਾਰ ਢਿੱਲੋਂ ਨੇ ਉਕਤ ਲਾਟਰਰੀ ਦੱਖਣੀ ਉਂਟਾਰੀਓ ਵਿਚ ਸਟੋਨੀ ਕਰੀਕ ਵਿਖੇ ਖ਼ਰੀਦੀ ਸੀ ਤੇ ਇਥੇ ਹੀ ਬਸ ਨਹੀਂ ਉਂਟਾਰੀਓ ਲਾਟਰੀ ਐਂਡ ਗੇਮਿੰਗਜ਼ ਕਮਿਸ਼ਨ ਵਲੋਂ ਉਨ੍ਹਾਂ ਨੂੰ ਰਕਮ ਦਾ ਚੈੱਕ ਵੀ ਸੌਂਪ ਦਿੱਤਾ ਗਿਆ ਹੈ । ਢਿੱਲੋਂ ਨੇ ਕਿਹਾ ਕਿ ਇੰਨੀ ਵੱਡੀ ਰਕਮ ਜਿੱਤਣ ਬਾਰੇ ਪਤਾ ਲਗਣ ਉਤੇ ਉਨ੍ਹਾਂ ਨੂੰ ਹੈਰਾਨੀ ਹੋਈ ਅਤੇ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਸੱਚ ਹੋਵੇਗਾ । ਢਿੱਲੋਂ ਜੋ ਕਿ ਮਕਾਨ ਉਸਾਰੀ ਦੇ ਕਾਰੋਬਾਰ ਵਿਚ ਹਨ ਨੇ ਆਖਿਆ ਹੈ ਕਿ ਜਿੱਤੀ ਗਈ ਰਕਮ ਨਾਲ ਉਹ ਆਪਣੇ ਘਰ ਨੂੰ ਕਰਜਾ ਮੁਕਤ ਕਰਨ ਨੂੰ ਪਹਿਲ ਦੇਣਗੇ ।