ਮੁਲਾਜ਼ਮਾ ਦੇ ਕਈ ਮੰਗਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਪੁਰਾ ਕਰਨ ਦਾ ਦਿੱਤਾ ਭਰੋਸਾ:ਹਰੀ ਸਿੰਘ ਟੌਹੜ
- by Jasbeer Singh
- April 29, 2024
ਪਟਿਆਲਾ, 29 ਅਪ੍ਰੈਲ (ਜਸਬੀਰ) : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੁਲਾਜ਼ਮਾ ਦੀਆਂ ਮੰਗਾ ਨੂੰ ਲੈ ਕੇ ਪੰਜਾਬ ਸਟੇਟ ਕਰਮਚਾਰੀ ਦਲ ਦੀ ਬੋਰਡ ਦੇ ਮੈਂਬਰ ਸਕੱਤਰ ਜੀ.ਐੱਸ. ਮਜੀਠੀਆ ਨਾਲ ਮੀਟਿੰਗ ਹੋਈ। ਸ਼੍ਰੀ ਮਜੀਠੀਆਂ ਨਾਲ ਇੰਜੀਨੀਅਰ ਲਵਨੀਤ ਦੁਬੇ, ਹਰਨੇਕ ਚੰਦ ਈ.ਡੀ.ਓ, ਹਰਮੇਸ਼ ਸਿੰਘ ਸੈਕਟਰੀ, ਰੇਨੂ ਹਾਂਡਾ ਸੁਪਰਡੈਂਟ, ਸੋਮਾ ਗਰਗ ਸੀਨੀਅਰ ਸਹਾਇਕ ਆਦਿ ਦਫਤਰੀ ਅਮਲਾ ਸ਼ਾਮਲ ਹੋਇਆ। ਜਥੇਬੰਦੀ ਵੱਲੋ ਹਰੀ ਸਿੰਘ ਟੌਹੜਾ, ਕੁਲਬੀਰ ਸਿੰਘ ਸੈਦਖੇੜੀ, ਕੋਮਲ ਸਿੰਘ ਪ੍ਰਧਾਨ, ਜਟਾ ਸੰਕਰ, ਗੁਰਸ਼ਰਨ ਸਿੰਘ ਚੇਅਰਮੈਨ, ਸਤਪਾਲ ਸਿੰਘ ਖਾਨਪੁਰ, ਨਰੇਸ਼ ਆਦਿ ਆਗੂ ਸ਼ਾਮਲ ਹੋਏ। ਮੈਂਬਰ ਸੈਕਟਰੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਿਹੜੇ ਕਰਮਚਾਰੀ ਬੋਰਡ ਵਿੱਚੋਂ ਰਿਟਾਇਰ ਹੋਏ ਹਨ।, ਉਨ੍ਹਾਂ ਕਰਮਚਾਰੀਆਂ ਨੂੰ ਪੈਨਸ਼ਨ ਲਈ ਜੀਵਤ ਸਰਟੀਫਿਕੇਟ ਦੇਣ ਲਈ ਬੋਰਡ ਦੇ ਮੁੱਖ ਦਫਤਰ ਵਿੱਚ ਨਹੀ ਆਉਣਾ ਪਵੇਗਾ। ਉਹ ਆਪਣਾ ਸਰਟੀਫਿਕੇਟ ਆਨਲਾਈਨ ਭੇਜ ਸਕਦੇ ਹਨ। ਜਿਹੜੇ ਦਰਜਾ-4 ਕਰਮਚਾਰੀ ਡਰਾਇਵਰ ਲੱਗਣ ਦੀਆਂ ਯੋਗਤਾਵਾ ਪੂਰੀਆਂ ਕਰਦੇ ਹਨ। ਉਨ੍ਹਾਂ ਕਰਮਚਾਰੀਆਂ ਨੂੰ ਯੋਗਤਾ ਦੇ ਅਧਾਰ ਤੇ ਤਰੱਕੀਆਂ ਦਿੱਤੀਆਂ ਜਾਣਗੀਆ। ਸ਼੍ਰੀ ਹਰੀ ਚੰਦ ਜੋ ਅਰਸਾ 20 ਸਾਲ ਤੋਂ ਬੋਰਡ ਵਿੱਚ ਸੇਵਾ ਨਿਭਾਉਂਦਾ ਚਲਾ ਆ ਰਿਹਾ ਹੈ। ਉਸ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਕੇਸ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਫੀਲਡ ਵਿੱਚ ਜਿਹੜੀਆਂ ਫੀਲਡ ਅਟੈਂਟਡ ਕਰਮਚਾਰੀਆਂ ਦੀਆਂ ਅਸਾਮੀਆਂ ਅਤੇ ਲੈਬੋਰਟਰੀ ਦੀਆਂ ਅਸਾਮੀਆਂ ਵਿਹਲੀਆਂ ਪਈਆਂ ਹਨ, ਉਨ੍ਹਾਂ ਵਿਰੁੱਧ ਜਲਦੀ ਹੀ ਤਰੱਕੀਆਂ ਦਿੱਤੀਆਂ ਜਾਣਗੀਆ। ਜਿਹੜੇ ਦਰਜਾ-4 ਕਰਮਚਾਰੀ ਕਲਰਕ ਲੱਗਣ ਦੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ, ਉਨ੍ਹਾਂ ਕਰਮਚਾਰੀਆਂ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਬਣਦੀਆਂ ਤਰੱਕੀਆਂ ਦਿੱਤੀਆਂ ਜਾਣਗੀਆ। ਆਉਟਸੋਰਸਿੰਗ ਤੇ ਲੱਗੇ ਕਰਮਚਾਰੀਆਂ ਦੀ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਕੇਸ ਸਿਫਾਰਸ ਸਹਿਤ ਬੋਰਡ ਵਿੱਚ ਲਿਜਾਇਆ ਜਾਵੇਗਾ। ਜਿਹੜੇ ਕਰਮਚਾਰੀ ਸਵਰਗਵਾਸ ਹੋਏ ਹਨ, ਉਨ੍ਹਾਂ ਦੇ ਵਾਰਿਸਾ ਨੂੰ ਤਰਸ ਦੇ ਅਧਾਰ ਤੇ ਬਣਦੀਆਂ ਨੋਕਰੀਆਂ ਤੁਰੰਤ ਦੇਣ ਦਾ ਭਰੋਸਾ ਮੈਬਰ ਸਕੱਤਰ ਵੱਲੋਂ ਦਿਵਾਇਆ ਗਿਆ। ਸ੍ਰ. ਟੌਹੜਾ ਨੇ ਮੁਲਾਜ਼ਮ ਮਜ਼ਦੂਰ ਅਤੇ ਮਿਹਨਤਕਸ ਵਰਗ ਨੂੰ ਅਪੀਲ ਕੀਤੀ ਕਿ ਉਹ ਜਥੇਬੰਦੀ ਵੱਲੋ ਹਰਪਾਲ ਟਿਵਾਣਾ ਕਲਾ ਕੇਂਦਰ ਪਟਿਆਲਾ ਵਿਖੇ ਸੂਬਾ ਪੱਧਰ ਤੇ ਮਨਾਏ ਜਾ ਰਹੇ 1 ਮਈ ਦਾ ਮਜ਼ਦੂਰ ਦਿਹਾੜੇ ਦੇ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸ਼ਿਕਾਗੋ ਦੇ ਸਹੀਦਾ ਨੂੰ ਸਰਧਾਂਜਲੀ ਅਰਪਿਤ ਕਰਨ ਅਤੇ ਆਪਣੇ ਹੱਕਾ ਲਈ ਲਾਮਬੰਦ ਹੋਣ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.