
ਚਾਰ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਦੀ ਸੂਚਨਾ ਤੇ ਪੁਲਸ ਦਾ ਤਲਾਸ਼ੀ ਅਭਿਆਨ ਜਾਰੀ
- by Jasbeer Singh
- July 19, 2024

ਚਾਰ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਦੀ ਸੂਚਨਾ ਤੇ ਪੁਲਸ ਦਾ ਤਲਾਸ਼ੀ ਅਭਿਆਨ ਜਾਰੀ ਪਠਾਨਕੋਟ : ਪੰਜਾਬ ਦੇ ਪਠਾਨਕੋਟ ਜਿ਼ਲੇ ਦੇ ਪਿੰਡ ਪਡਿਆ ਲਾਹੜੀ ਨੇੜੇ ਚੱਕਮਾਧੋ ਸਿੰਘ ਵਿੱਚ ਚਾਰ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ । ਪਿੰਡ ਗੰਦਲਾ ਲਾਹੜੀ ਦੇ ਕਿਸਾਨ ਰੂਪ ਲਾਲ ਨੇ ਦੱਸਿਆ ਕਿ ਉਸ ਦੀ ਜ਼ਮੀਨ ਚੱਕਾ ਮਾਧੋ ਸਿੰਘ ਵਿੱਚ ਪੈਂਦੀ ਹੈ। ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਕਿਸਾਨ ਆਪਣੀ ਝੋਨੇ ਦੀ ਫਸਲ ਨੂੰ ਪਾਣੀ ਲਗਾ ਰਿਹਾ ਸੀ। ਰਾਤ ਕਰੀਬ 2:30 ਵਜੇ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ। ਕਿਸਾਨ ਨੇ ਦੱਸਿਆ ਕਿ ਰਾਤ 2 ਤੋਂ 2:30 ਵਜੇ ਤੱਕ ਉਸ ਨੇ ਸੜਕ `ਤੇ ਚਾਰ ਵਿਅਕਤੀਆਂ ਨੂੰ ਦੇਖਿਆ। ਇਨ੍ਹਾਂ ਚਾਰਾਂ ਨੇ ਫੌਜ ਦੀ ਵਰਦੀ ਪਾਈ ਹੋਈ ਸੀ। ਚਾਰਾਂ ਵਿੱਚੋਂ ਇੱਕ ਨੇ ਪਾਣੀ ਪਿਲਾਉਣ ਵਾਲੇ ਵਿਅਕਤੀ ਨੂੰ ਪੁੱਛਿਆ ਕਿ ਉਹ ਰਾਤ ਨੂੰ ਇੱਥੇ ਕੀ ਕਰ ਰਿਹਾ ਹੈ ਤਾਂ ਮੈਂ ਕਿਹਾ ਕਿ ਮੈਂ ਝੋਨੇ ਦੀ ਫ਼ਸਲ ਨੂੰ ਪਾਣੀ ਦੇ ਰਿਹਾ ਹਾਂ।