post

Jasbeer Singh

(Chief Editor)

Patiala News

ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਸਿਹਤ ਵਿਭਾਗ ਦੀਆਂ ਟੀਮਾ ਵੱਲੋਂ ਘਰ ਘਰ ਜਾ ਕੇ ਪਿਲਾਈਆਂ ਬੱਚਿਆਂ ਨੂੰ ਪੋਲਿਓ ਰੋਕੂ ਦਵ

post-img

ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਸਿਹਤ ਵਿਭਾਗ ਦੀਆਂ ਟੀਮਾ ਵੱਲੋਂ ਘਰ ਘਰ ਜਾ ਕੇ ਪਿਲਾਈਆਂ ਬੱਚਿਆਂ ਨੂੰ ਪੋਲਿਓ ਰੋਕੂ ਦਵਾਈ ਦੀਆਂ ਬੁੰਦਾਂ : ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਮੁਹਿੰਮ ਦੇ ਦੂਜੇ ਦਿਨ ਘਰ ਘਰ ਜਾ ਕੇ 56,116 ਬੱਚਿਆਂ ਨੂੰ ਪਿਲਾਈ ਪੋਲੀਓ ਦਵਾਈ ਪਟਿਆਲਾ 9 ਦਸੰਬਰ : ਸਿਵਲ ਸਰਜਨ ਪਟਿਆਲਾ ਡਾ. ਜਤਿੰਦਰ ਕਾਂਸਲ ਦੇ ਦਿਸ਼ਾ ਨਿਰਦੇਸ਼ਾ ਤੇਂ ਪਲਸ ਪੋਲਿਓ ਮੁਹਿੰਮ ਮਿਤੀ 8 ਤੋਂ 10 ਦਸੰਬਰ ਤਹਿਤ ਜਿਲੇ੍ਹ ਦੇ ਸਾਰੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੁੰਦਾਂ ਪਿਲਾੳਣ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਿਸੇ ਕਾਰਣ 8 ਦਸੰਬਰ ਨੂੰ ਬੁਥਾ ਤੇਂ ਦਵਾਈ ਪੀਣ ਤੋਂ ਵਾਂਝੇ ਰਹਿ ਗਏ ਬੱਚਿਆ ਨੂੰ ਮਹਿੰਮ ਦੇ ਦੂਜੇ ਦਿਨ ਘਰ ਘਰ ਜਾ ਕੇ ਪੋਲੀਓ ਰੋਕੂ ਦਵਾਈ ਪਿਲਾਈ ਗਈ । ਸਿਵਲ ਸਰਜਨ ਨੇਂ ਕਿਹਾ ਕਿ ਅੱਜ ਜਿਲੇ੍ਹ ਵਿੱਚ ਘਰ ਘਰ ਬੱਚਿਆ ਨੂੰ ਪੋਲੀਓ ਦਵਾਈ ਪਿਲਾਉਣ ਲਈ ਬਣਾਈਆਂ 1844 ਟੀਮਾਂ ਵੱਲੋਂ 250088 ਘਰਾਂ ਦਾ ਦੋਰਾ ਕਰਕੇ 51632 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੁੰਦਾ ਪਿਲਾਈਆ,ਇਸ ਤੋਂ ਇਲਾਵਾ 25 ਮੋਬਾਈਲ ਟੀਮਾਂ ਅਤੇ 32 ਟਰਾਂਜਿਟ ਟੀਮਾਂ ਵੱਲੋਂ ਵੀ ਪੋਲੀਉ ਬੂੰਦਾਂ ਪਿਲਾਈਆਂ ਗਈਆਂ । ਬਾਕੀ ਰਹਿੰਦੇ ਬੱਚਿਆਂ ਨੂੰ ਮਿਤੀ 10 ਦਸੰਬਰ ਦਿਨ ਮੰਗਲਵਾਰ ਨੂੰ ਘਰ-ਘਰ ਜਾ ਕੇ ਦਵਾਈ ਪਿਲਾਈ ਜਾਵੇਗੀ । ਉਨ੍ਹਾਂ ਕਿਹਾ ਕਿ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕਾਂ ਵੱਲੋਂ ਸਿਹਤ ਵਿਭਾਗ ਦਾ ਪੁਰਾ ਪੁਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਦਫਤਰ ਦੇ ਸਮੁਹ ਪ੍ਰੋਗਰਾਮ ਅਫਸਰਾਂ ਵੱਲੋਂ ਵੀ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਮੁਹਿੰਮ ਦੀ ਸੁਪਰਵੀਜਨ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਬੱਚਾ ਮੁਹਿੰਮ ਦੋਰਾਣ ਦਵਾਈ ਪੀਣ ਤੋਂ ਵਾਂਝਾ ਨਾ ਰਹਿ ਸਕੇ ।

Related Post