post

Jasbeer Singh

(Chief Editor)

Punjab

ਡੇਢ ਸਾਲਾ ਮਾਸੂਮ ਬੱਚੀ ਬਾਣੀ ਕੌਰ ਉਪਰ ਲੋਹੇ ਦਾ ਗੇਟ ਡਿੱਗਣ ਕਰਕੇ ਹੋਈ ਮੌਤ

post-img

ਡੇਢ ਸਾਲਾ ਮਾਸੂਮ ਬੱਚੀ ਬਾਣੀ ਕੌਰ ਉਪਰ ਲੋਹੇ ਦਾ ਗੇਟ ਡਿੱਗਣ ਕਰਕੇ ਹੋਈ ਮੌਤ ਖੰਨਾ : ਪੰਜਾਬ ਦੇ ਸ਼ਹਿਰ ਖੰਨਾ ਅਧੀਨ ਆਉਂਦੇ ਖੇਤਰ ਮਾਛੀਵਾੜਾ ਸਾਹਿਬ ਦੇ ਨੇੜ੍ਹਲੇ ਪਿੰਡ ਹਿਯਾਤਪੁਰ ਵਿਖੇ ਘਰ ਦੇ ਵਿਹੜੇ ’ਚ ਖੇਡਦੀ ਡੇਢ ਸਾਲਾ ਮਾਸੂਮ ਬੱਚੀ ਬਾਣੀ ਕੌਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਅਤੇ ਇੱਕ ਲੋਹੇ ਦਾ ਗੇਟ ਉਸ ਉੱਪਰ ਆ ਡਿੱਗਣ ਕਾਰਨ ਬੱਚੀ ਦੀ ਜਾਨ ਚਲੀ ਗਈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਦਰਸ਼ਨ ਸਿੰਘ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਤੋਂ ਬੱਚੀ ਬਾਣੀ ਕੌਰ ਪੈਦਾ ਹੋਈ । ਬਾਣੀ ਕੌਰ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਦਰਸ਼ਨ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਅਤੇ ਉਹ ਵੱਖ ਰਹਿਣ ਲੱਗ ਪਈ। ਦਰਸ਼ਨ ਸਿੰਘ ਆਪ ਅਮਰੀਕਾ ਵਿਖੇ ਰੋਜ਼ਗਾਰ ਲਈ ਚਲਾ ਗਿਆ ਅਤੇ ਪੋਤਰੀ ਬਾਣੀ ਕੌਰ ਦਾ ਪਾਲਣ ਪੋਸ਼ਣ ਉਸਦੀ ਦਾਦੀ ਗੁਰਦੇਵ ਕੌਰ ਕਰ ਰਹੀ ਸੀ । ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰਦੇਵ ਕੌਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਘਰ ਵਿੱਚ ਮਿਸਤਰੀ ਲੱਗੇ ਹੋਏ ਸਨ ਜੋ ਕਿ ਟਾਈਲਾਂ ਲਗਾ ਰਹੇ ਸਨ। ਮਿਸਤਰੀਆਂ ਵਲੋਂ ਇੱਕ ਲੋਹੇ ਦਾ ਗੇਟ ਖੋਲ੍ਹ ਕੇ ਕੰਧ ਨਾਲ ਖਡ਼੍ਹਾ ਕੀਤਾ ਹੋਇਆ ਸੀ। ਬੱਚੀ ਬਾਣੀ ਕੌਰ ਘਰ ਵਿਚ ਖੇਡਦੀ ਹੋਈ ਉਸ ਲੋਹੇ ਦੇ ਗੇਟ ਉੱਪਰ ਚਡ਼੍ਹਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਇਹ ਭਾਰੀ ਗੇਟ ਉਸ ਉੱਪਰ ਹੀ ਆ ਗਿਰਿਆ, ਜਦੋਂ ਦਾਦੀ ਤੇ ਘਰ ਵਿਚ ਲੱਗੇ ਮਿਸਤਰੀਆਂ ਨੇ ਲੋਹੇ ਦੇ ਗੇਟ ਹੇਠੋਂ ਬਾਣੀ ਕੌਰ ਨੂੰ ਕੱਢਿਆ ਅਤੇ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਬੱਚੀ ਬਾਣੀ ਕੌਰ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਹਾਦਸੇ ਦੀ ਸਾਰੀ ਘਟਨਾ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ।

Related Post