ਆਰਮਜ਼ ਐਕਟ ਕੇਸ ਵਿਚ ਇਕ ਅੰਦਰ ਚਾਰ ਬਾਹਰ ਮੋਹਾਲੀ, 4 ਅਕਤੂਬਰ 2025 : ਪੰਜਾਬ ਦੇ ਜਿ਼ਲਾ ਮੋਹਾਲੀ ਦੀ ਮਾਨਯੋਗ ਅਦਾਲਤ ਨੇ ਆਰਮਜ਼ ਐਕਟ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ, ਅਸੀਮ ਉਰਫ਼ ਹਾਸ਼ਮ ਬਾਬਾ, ਦੀਪਕ ਅਤੇ ਵਿਕਰਮ ਸਿੰਘ ਉਰਫ਼ ਵਿੱਕੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਦਿਆਂ ਸੋਨੂੰ ਨਾਮੀ ਵਿਅਕਤੀ ਨੂੰ ਦੋਸ਼ੀ ਠਹਿਰਾਉਂਦਿਆਂ ਤਿੰਨ ਸਾਲ ਦੀ ਕੈਦ ਅਤੇ ਜੁਰਮਾਨਾ ਸੁਣਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਇਕ ਮਹੀਨੇ ਦੀ ਸਜ਼ਾ ਵਧੇਗੀ ਮਾਨਯੋਗ ਅਦਾਲਤ ਵਲੋਂ ਸੋਨੂੰ ਨੂੰ ਸੁਣਾਈ ਗਈ ਤਿੰਨ ਸਾਲ ਦੀ ਸਜ਼ਾ ਤੇ ਕੀਤੇ ਗਏ ਜੁਰਮਾਨੇ ਸਬੰਧੀ ਆਖਿਆ ਕਿ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਸੋਨੂੰ ਨੂੰ ਇਕ ਮਹੀਨੇ ਦੀ ਹੋਰ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਅਦਾਲਤ ਨੇ ਕੀਤਾ ਫ਼ੈਸਲੇ ਵਿਚ ਸਪੱਸ਼ਟ ਅਦਾਲਤ ਨੇ ਅਪਣੇ ਫ਼ੈਸਲੇ ਵਿਚ ਸਪੱਸ਼ਟ ਕੀਤਾ ਕਿ ਇਸਤਗਾਸਾ ਪੱਖ ਸੋਨੂੰ ਵਿਰੁਧ ਧਾਰਾ 25 ਤਹਿਤ ਉਸ ਦਾ ਬਣਦਾ ਅਪਰਾਧ ਸਾਬਤ ਕਰਨ ਵਿਚ ਸਫ਼ਲ ਰਿਹਾ ਹੈ। ਇਸ ਦੇ ਆਧਾਰ ’ਤੇ, ਉਸ ਨੂੰ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਅਤੇ ਬੀ. ਐਨ. ਐਸ. ਦੀ ਧਾਰਾ 120-ਬੀ ਤਹਿਤ ਬਰੀ ਕਰ ਦਿਤਾ ਗਿਆ। ਅਦਾਲਤ ਨੇ ਅੱਗੇ ਕਿਹਾ ਕਿ ਇਸਤਗਾਸਾ ਪੱਖ ਲਾਰੈਂਸ ਬਿਸ਼ਨੋਈ, ਅਸੀਮ ਉਰਫ਼ ਹਾਸ਼ਮ ਬਾਬਾ, ਦੀਪਕ ਅਤੇ ਵਿਕਰਮ ਸਿੰਘ ਦੇ ਵਿਰੁਧ ਸਬੂਤ ਪ੍ਰਦਾਨ ਕਰਨ ਵਿਚ ਅਸਫ਼ਲ ਰਿਹਾ ਅਤੇ ਇਸ ਲਈ, ਉਨ੍ਹਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿਤਾ ਗਿਆ।
