

ਨਾਭਾ ਵਿਖੇ ਮਾਲੇਰਕੋਟਲਾ ਰੋਡ 'ਤੇ ਇੱਕ ਟਰੱਕ ਅਤੇ ਸਵਿਫਟ ਡਿਜਾਇਰ ਕਾਰ ਵਿਚਕਾਰ ਟੱਕਰ ਹੋ ਗਈ। ਜਿਸ ਦੌਰਾਨ ਇੱਕ ਵਿਅਕਤੀ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਚੌਂਕੀ ਗਲਵੱਟੀ ਦੇ ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਰਾਕੇਸ਼ ਕੁਮਾਰ ਵਾਸੀ ਪਿੰਡ ਦੁਲੱਦੀ ਅਤੇ ਸਵਿਫਟ ਡਿਜਾਇਰ ਕਾਰ ਚਾਲਕ ਹਰਪ੍ਰਰੀਤ ਸਿੰਘ ਸਿੱਧਸਰ ਕਾਲੋਨੀ ਨਾਭਾ ਦਾ ਰਹਿਣ ਵਾਲਾ ਹੈ। ਉਨਾਂ੍ਹ ਦੱਸਿਆ ਕਿ ਹਾਦਸੇ 'ਚ ਜਖਮੀ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਨਾਭਾ ਵਿਖੇ ਪਹੁੰਚਾਇਆ ਗਿਆ। ਜਿੱਥੋਂ ਅੱਗੇ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਏਐਸਆਈ ਬਲਕਾਰ ਸਿੰਘ ਨੇ ਕਿਹਾ ਕਿ ਹਾਦਸੇ 'ਚ ਗੰਭੀਰ ਜਖਮੀ ਵਿਅਕਤੀ ਅਣਫਿੱਟ ਹੋਣ ਕਾਰਨ ਅਜੇ ਬਿਆਨ ਦੇਣ ਤੋਂ ਅਮਸਰੱਥ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।