post

Jasbeer Singh

(Chief Editor)

ਉੱਤਰ ਪੱਛਮੀ ਭਾਰਤ ’ਚ ਅਗਲੇ ਤਿੰਨ ਦਿਨ ਮਗਰੋਂ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ

post-img

ਭਾਰਤ ਦੇ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਦੇਸ਼ ਦੇ ਉੱਤਰ-ਪੱਛਮੀ ਅਤੇ ਕੇਂਦਰੀ ਹਿੱਸਿਆਂ ਨੂੰ ਨਵੀਂ ਪੱਛਮੀ ਗੜਬੜੀ ਕਾਰਨ ਤਿੰਨ ਦਿਨਾਂ ਬਾਅਦ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਆਈਐੱਮਡੀ ਦੇ ਮੁਖੀ ਮਰਤੁੰਜਯ ਮਹਾਪਾਤਰਾ ਅਨੁਸਾਰ ਰਾਜਸਥਾਨ ਅਤੇ ਗੁਜਰਾਤ ਵਿੱਚ 9 ਤੋਂ 12 ਦਿਨ ਗਰਮੀ ਦੀ ਲਹਿਰ ਦੇਖੀ ਗਈ ਤੇ ਤਾਪਮਾਨ 45-50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਦਿੱਲੀ, ਦੱਖਣੀ ਹਰਿਆਣਾ, ਦੱਖਣ-ਪੱਛਮੀ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਪੰਜ-ਸੱਤ ਭਿਆਨਕ ਗਰਮੀ ਦੇ ਦਿਨ ਰਿਕਾਰਡ ਕੀਤੇ ਗਏ, ਜਿਸ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੋਂ 48 ਡਿਗਰੀ ਸੈਲਸੀਅਸ ਤੱਕ ਰਿਹਾ।

Related Post