post

Jasbeer Singh

(Chief Editor)

Punjab

ਪੰਜਾਬ ਦੇ ਸਕੂਲਾਂ ਵਿੱਚ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ.....

post-img

Online NEET Classes Begin in Punjab Schools.. ਪੰਜਾਬ : ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ JEE ਮੇਨਜ਼ ਅਤੇ ਨੀਟ ਪ੍ਰੀਖਿਆ ਦੀ ਤਿਆਰੀ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਅੱਜ ਤੋਂ ਸਕੂਲਾਂ ਵਿਚ ਨੀਟ ਪ੍ਰੀਖਿਆ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਵੱਲੋਂ ਪਿਛਲੇ ਹਫ਼ਤੇ ਤੋਂ JEE ਮੇਨਜ਼ ਲਈ ਕੋਚਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ IIT ਕਾਨਪੁਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (Al) ਬੇਸਡ ਸਾਫ਼ਟਵੇਅਰ ਤਿਆਰ ਕੀਤਾ ਹੈ। ਇਹ ਯੋਜਨਾ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਵਿਭਾਗ ਅਤੇ ਸਾਖਰਤਾ ਦੀ ਸਾਥੀ ਐਪ ਨਾਲ ਸਬੰਧਤ ਹੈ।ਨੀਟ ਪ੍ਰੀਖਿਆ ਲਈ 20 ਨਵੰਬਰ ਤੋਂ 4.30 ਵਜੇ ਤੋਂ 6.30 ਵਜੇ ਤਕ ਫਿਜ਼ੀਕਸ, ਕੈਮਿਸਟਰੀ, ਬਾਇਓਲੋਜੀ ਤੇ ਮੈਥ ਦੀਆਂ ਕਲਾਸਾਂ ਲਗਾਈਆਂ ਜਾਣਗੀਆਂ। ਦੱਸ ਦਈਏ ਕਿ JEE ਮੇਨ ਲਈ 11 ਨਵੰਬਰ ਤੋਂ ਹੀ ਸਕੂਲ ਦੇ ਸਮੇਂ ਦੌਰਾਨ 1.15 ਤੋਂ 3.20 ਵਜੇ ਤਕ ਫਿਜ਼ੀਕਸ, ਕੈਮਿਸਟਰੀ, ਬਾਇਓਲੋਜੀ ਤੇ ਮੈਥ ਦਾ ਪੀਰੀਅਡ ਲਗਾਇਆ ਜਾ ਰਿਹਾ ਹੈ। ਸਿੱਖਿਆ ਵਿਭਾਗ ਦੇ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ JEE ਤੇ ਨੀਟ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਵੇਗਾ। ਇਹ ਕੋਰਸ ਡੇਢ ਤੋਂ 4 ਮਹੀਨਿਆਂ ਦਾ ਹੋਵੇਗਾ। ਇਸ ਵਿਚ ਬੱਚਿਆਂ ਨੂੰ ਫਿਜ਼ਿਕਸ, ਕੈਮਿਸਟਰੀ ਤੇ ਮੈਥਸ ਸਮੇਤ ਸਾਰੇ ਵਿਸ਼ੇ ਕਵਰ ਕੀਤੇ ਜਾਣਗੇ।

Related Post