post

Jasbeer Singh

(Chief Editor)

Patiala News

ਮਾਪਿਆਂ, ਬਜ਼ੁਰਗਾਂ, ਅਧਿਆਪਕਾਂ, ਦੋਸਤਾਂ ਦੇ ਚੰਗੇ ਮਾਹੋਲ, ਸਹਿਯੋਗ ਹੀ ਸਨਮਾਨ ਲਿਆ ਸਕਦੇ

post-img

ਮਾਪਿਆਂ, ਬਜ਼ੁਰਗਾਂ, ਅਧਿਆਪਕਾਂ, ਦੋਸਤਾਂ ਦੇ ਚੰਗੇ ਮਾਹੋਲ, ਸਹਿਯੋਗ ਹੀ ਸਨਮਾਨ ਲਿਆ ਸਕਦੇ ਪਟਿਆਲਾ, 5 ਜੂਨ : ਜਿ਼ੰਦਗੀ ਵਿੱਚ ਸਫਲਤਾ, ਸਨਮਾਨ, ਖੁਸ਼ਹਾਲੀ, ਉਨਤੀ ਅਤੇ ਚੰਗੇ ਰੂਤਬੇ ਪਾਉਣ ਲਈ, ਬਚਪਨ ਵਿੱਚ ਅਨੁਸ਼ਾਸਨ, ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ, ਵਫ਼ਾਦਾਰੀ ਅਤੇ ਸਾਕਾਰਾਤਮਕ ਸੋਚ, ਆਤਮ ਵਿਸ਼ਵਾਸ, ਬੁਲੰਦ ਹੌਂਸਲੇ, ਚੰਗੀ ਸਿਹਤ, ਤੰਦਰੁਸਤੀ, ਅਰੋਗਤਾ, ਬਹੁਤ ਜ਼ਰੂਰੀ ਹਨ। ਇਨ੍ਹਾਂ ਬਾਰੇ ਗਿਆਨ, ਵੀਚਾਰ, ਭਾਵਨਾਵਾਂ ਆਦਤਾਂ ਅਤੇ ਮਾਹੌਲ ਚੰਗੇ ਬਜ਼ੁਰਗਾਂ , ਮਾਪਿਆਂ, ਅਧਿਆਪਕਾਂ, ਦੋਸਤਾਂ ਰਾਹੀਂ ਮਿਲਣ ਵਾਲੇ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ ਚੰਗੀਆਂ ਆਦਤਾਂ ਦੀ ਸੂਝ ਬੂਝ ਹੀ ਮਿਲ ਸਕਦੇ ਹਨ, ਜੇਕਰ ਬਚਪਨ ਵਿੱਚ ਚੰਗੇ ਬਜ਼ੁਰਗ, ਮਾਪੇ ਅਧਿਆਪਕ ਦੋਸਤ ਅਤੇ ਮਾਹੌਲ ਮਿਲ ਜਾਣ ਤਾਂ ਜਵਾਨੀ ਵਿੱਚ ਇਨਸਾਨ ਭਟਕਦੇ ਨਹੀਂ। ਇਨ੍ਹਾਂ ਚਮਤਕਾਰੀ, ਪ੍ਰਭਾਵਸ਼ਾਲੀ ਗਤੀਵਿਧੀਆਂ ਦੀ ਜਾਣਕਾਰੀ ਅਤੇ ਆਦਤਾਂ ਦੀ ਸ਼ੁਰੂਆਤ, ਘਰ ਪਰਿਵਾਰਾਂ ਵਿੱਚ ਬਜ਼ੁਰਗ ਦਾਦਾ ਦਾਦੀ ਨਾਨਾ ਨਾਨੀ ਅਤੇ ਮਾਂ ਤੋਂ ਹੁੰਦੀ ਹੈ, ਪਰ ਅਜ ਦੇ ਸਮੇਂ ਵਿੱਚ, ਘਰਾਂ ਵਿੱਚ ਦਾਦਾ ਦਾਦੀ ਨਾਨਾ ਨਾਨੀ ਤਾਂ ਹੁੰਦੇ ਹੀ ਨਹੀਂ, ਜੇਕਰ ਹਨ, ਤਾਂ ਉਨ੍ਹਾਂ ਦੀ ਗਲਬਾਤ ਨੂੰ ਕੋਈ ਸਨਮਾਨ ਨਹੀਂ ਦਿੱਤਾ ਜਾਂਦਾ । ਵੱਧ ਮਾਵਾਂ ਆਪਣੇ ਆਪ ਨੂੰ ਜੁਮੇਵਾਰ, ਵਫ਼ਾਦਾਰ, ਅਨੁਸ਼ਾਸਿਤ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਸਖ਼ਤ ਮਿਹਨਤੀ ਨਹੀਂ ਸਮਝਦੀਆਂ ਕਿਉਂਕਿ ਉਹ ਆਪਣੀ ਹੀ ਖੁਸ਼ੀਆਂ, ਖਾਹਿਸ਼ਾਂ ਸਹੂਲਤਾਂ, ਆਰਾਮ ਪ੍ਰਸਤੀਆਂ, ਫੈਸ਼ਨਾਂ ਸੰਵਾਦਾਂ ਦੀ ਪੂਰਤੀ ਲਈ ਹੀ ਯਤਨਸ਼ੀਲ ਰਹਿੰਦੀਆਂ ਹਨ। ਅਨੇਕਾਂ ਘਰ ਪਰਿਵਾਰਾਂ ਵਿੱਚ ਪਿਤਾ ਵੀ ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਸਦਗੁਣਾਂ , ਅਨੁਸ਼ਾਸਨ , ਚੰਗੀਆਂ ਆਦਤਾਂ, ਭਾਵਨਾਵਾਂ ਵਿਚਾਰਾਂ ਦੇ ਨਹੀਂ ਹੁੰਦੇ। ਪੰਜਾਬ ਦੇ ਘਰਾਂ ਪਾਰਟੀਆਂ ਦੁਖ ਸੁਖ ਸਮੇਂ ਨਸ਼ਿਆਂ ਸ਼ਰਾਬਾਂ ਦੀ ਵਰਤੋਂ, ਬੱਚਿਆਂ ਨਾਬਾਲਗਾਂ ਅਤੇ ਨੋਜਵਾਨਾਂ ਸਾਹਮਣੇ ਤਾਂ ਆਮ ਹੁੰਦੀਆਂ ਹਨ ਜਿਸ ਕਰਕੇ ਘਰਾਂ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੇ ਸਾਹਮਣੇ ਹੀ, ਮਾਪਿਆਂ ਦੀਆਂ ਲੜਾਈ ਝਗੜੇ ਹੁੰਦੇ ਹਨ। ਗੰਦੀਆਂ ਗਾਹਲਾਂ ਕੱਢੀਆਂ ਜਾਂਦੀਆਂ ਹਨ। ਜਿਸ ਕਾਰਨ ਅਕਸਰ ਮਾਤਾ ਪਿਤਾ ਦੇ ਤਲਾਕ ਹੋ ਜਾਂਦੇ ਹਨ। ਮਾਵਾਂ ਰੁਸਕੇ ਪੇਕੇ ਚਲੀਆਂ ਜਾਂਦੀਆਂ ਕਿਉਂਕਿ ਉਨ੍ਹਾਂ ਨੂੰ ਬੱਚਿਆਂ ਦੀ ਨਹੀਂ, ਆਪਣੀ ਇਜ਼ਤ ਮਾਣ ਖਾਹਿਸ਼ਾਂ ਦੀ ਵੱਧ ਚਿੰਤਾ ਹੁੰਦੀ ਹੈ, ਜਿਸ ਦੇ ਸੱਭ ਤੋਂ ਮਾੜੇ ਪ੍ਰਭਾਵ ਬੱਚਿਆਂ ਤੇ ਪੈਂਦੇ ਹਨ। ਬੱਚੇ ਆਪਣੇ ਦੁਖ ਦਰਦ ਬੇਇਜ਼ਤੀਆਂ ਕਿਸੇ ਨੂੰ ਵੀ ਨਹੀਂ ਦਸ ਸਕਦੇ ਤਾਂ ਉਹ ਬੱਚੇ, ਨਾਬਾਲਗ, ਮਾੜੇ ਸਾਥੀਆਂ ਦੇ ਚਕਰਾਂ ਵਿਚ ਫਸ ਕੇ ਨਸ਼ਿਆਂ ਅਪਰਾਧਾਂ, ਅਤੇ ਮਾੜੀ ਸੋਚ ਦੇ ਸ਼ਿਕਾਰ ਹੁੰਦੇ ਜਾਂਦੇ ਹਨ। ਸਕੂਲਾਂ ਵਿਖੇ ਵੀ ਅਧਿਆਪਕਾਂ ਵਲੋਂ ਬੱਚਿਆਂ ਨੂੰ ਸਮਝਣ ਦੀ ਥਾਂ, ਜ਼ਬਰਦਸਤੀ ਪੜਾਉਣ, ਆਪਣੇ ਸਿਲੇਬਸ ਕਾਰਜ਼ ਅਤੇ ਗਤੀਵਿਧੀਆਂ ਪੂਰੀਆ ਕਰਨ ਤੋਂ ਇਲਾਵਾ, ਬੱਚਿਆਂ ਦੇ ਦੁਖ ਦਰਦ, ਬੇਇਜ਼ਤੀਆਂ, ਪ੍ਰੇਸ਼ਾਨੀਆਂ, ਮੁਰਝਾਏ ਚਿਹਰੇ ਸਮਝਣ ਦੀਆਂ ਭਾਵਨਾਵਾਂ ਵਿਚਾਰ ਅਤੇ ਸਮਾਂ ਨਹੀਂ ਹੁੰਦਾ ਸਗੋਂ ਵੱਧ ਤੋਂ ਵੱਧ ਨੰਬਰ ਲੈਣ ਲਈ ਦੋੜ ਭਜ ਕੀਤੀਆਂ ਜਾ ਰਹੀਆਂ ਹਨ।ਇਸੇ ਕਰਕੇ ਅਜ ਬੱਚੇ, ਨਾਬਾਲਗ ਅਤੇ ਨੋਜਵਾਨ ਲੜਕੀਆਂ, ਲੜਕੇ ਅਨੁਸ਼ਾਸਨ, ਆਗਿਆ ਪਾਲਣ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਸਖ਼ਤ ਮਿਹਨਤ ਇਮਾਨਦਾਰੀ ਤੋਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਵਿਚੋਂ ਡਰ ਇਜ਼ਤ ਸਨਮਾਨ, ਸਿੱਖਣ ਸਮਝਣ ਦੀ ਭੁੱਖ ਖ਼ਤਮ ਹੋ ਗਈਆ ਹਨ। ਬੱਚਿਆਂ ਦੇ ਚੇਹਰਿਆਂ ਤੋ ਮੁਸਕੁਰਾਹਟ, ਕੌਮਲਤਾ, ਸਚਾਈ ਸੰਤੁਸ਼ਟੀ ਧੰਨਵਾਦ ਨਿਮਰਤਾ ਸ਼ਹਿਣਸ਼ੀਲਤਾ ਸਬਰ ਸ਼ਾਂਤੀ ਮਿੱਠਾ ਬੋਲਣਾ ਆਗਿਆ ਪਾਲਣ ਦੀਆਂ ਭਾਵਨਾਵਾਂ ਖਤਮ ਹੋ ਰਹੀਆਂ ਅਤੇ ਗੁੱਸਾ, ਆਕੜ, ਨਫਰਤਾਂ, ਹਿੰਸਾਂ, ਤਣਾਅ, ਪ੍ਰੇਸ਼ਾਨੀਆਂ ਵੱਧ ਚਮਕ ਰਹੀਆਂ ਹਨ ਪਰ ਬੱਚਿਆਂ ਵਲ ਕੋਈ ਮਾਪੇ, ਅਧਿਆਪਕ, ਰਿਸ਼ਤੇਦਾਰ ਪੜੋਸੀ ਧਿਆਨ ਹੀ ਨਹੀਂ ਦਿੰਦੇ। ਅਜ ਜ਼ਰੂਰਤ ਵੱਧ ਨੰਬਰਾਂ ਦੀ ਨਹੀਂ ਸਗੋਂ ਵੱਧ ਖੁਸ਼ੀਆਂ, ਅਨੰਦ, ਸੰਤੁਸ਼ਟੀ, ਧੰਨਵਾਦ, ਨਿਮਰਤਾ ਸ਼ਹਿਣਸ਼ੀਲਤਾ, ਸਬਰ ਸ਼ਾਂਤੀ ਦੀ ਹੈ ਜਿਸ ਵੱਲ ਕਿਸੇ ਕਿਤਾਬ, ਗ੍ਰੰਥ ਅਤੇ ਨਿਯਮਾਂ ਕਾਨੂੰਨਾਂ ਅਸੂਲਾਂ ਦੇ ਸੰਵਿਧਾਨ ਵਿੱਚ ਚਰਚਾ ਹੀ ਨਹੀਂ ਹੁੰਦੀ।

Related Post