

Punjab,Samana(22-JULY-2024 ) : ਬੀਤੀ ਰਾਤ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਕੁਝ ਵਿਅਕਤੀਆਂ ਵੱਲੋਂ ਉੱਥੇ ਪਹੁੰਚੇ ਮਰੀਜ਼ ਅਤੇ ਉਸਦੇ ਰਿਸ਼ਤੇਦਾਰਾਂ ਨਾਲ ਕੁੱਟਮਾਰ ਕੀਤੀ ਗਈ ਦੱਸ ਦੀਏ ਮਾਮਲਾ ਪੁਰਾਣੀ ਰੰਜਿਸ਼ ਦਾ ਚਲਦਾ ਆ ਰਿਹਾ ਹੈ ਜਿਸ ਦੇ ਚਲ ਦਿਆਂ ਕੱਲ ਦੁਪਹਿਰ ਦੋਹੇ ਧੀਰਾਂ ਵਿੱਚ ਆਪਸੀ ਤਕਰਾਰ ਹੋਈ ਤੇ ਇੱਕ ਧਿਰ ਵੱਲੋਂ ਉਹਨਾਂ ਦੇ ਪਿੰਡ ਜਾ ਕੇ ਘਰ ਤੇ ਇੱਟਾਂ ਪੱਥਰ ਬਰਸਾਏ ਗਏ ਅਤੇ ਲੋਕਾਂ ਦੇ ਵਿੱਚ ਰੌਲਾ ਪੈਨ ਕਰਕੇ ਲੋਕ ਉਥੋਂ ਭੱਜ ਗਏ ਅਤੇ ਇਸ ਵਾਰਦਾਤ ਵਿੱਚ ਇੱਕ ਵਿਅਕਤੀ ਜਖਮੀ ਹੋ ਗਿਆ ਜਿਸ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਸਮਾਨ ਦਾਖਲ ਕਰਾਣ ਪਰਿਵਾਰ ਦੇ ਲੋਕ ਪਹੁੰਚੇ ਤਦ ਦੂਸਰੀ ਧਿਰ ਵੱਲੋਂ ਗੁੰਡਾਗਰਦੀ ਕਰਦੇ ਹੋਏ ਹਸਪਤਾਲ ਵਿੱਚ ਹੀ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਅਤੇ ਜੋ ਵੀ ਹੱਥ ਦੇ ਵਿੱਚ ਆਇਆ ਹਰ ਚੀਜ਼ ਨਾਲ ਹਮਲਾ ਕੀਤਾ ਗਿਆ ਹਸਪਤਾਲ ਦੇ ਡਾਕਟਰ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕੀ ਇਹ ਬਹੁਤ ਗਲਤ ਹੈ ਇਸ ਤਰਾਂ ਡਰਦਾ ਮਾਹੌਲ ਪੈਦਾ ਹੁੰਦਾ ਤੇ ਹਸਪਤਾਲ ਵਿੱਚ ਵੀ ਲੋਕ ਜੇਕਰ ਇਸ ਤਰ੍ਹਾਂ ਗੁੰਡਾਗਰਦੀ ਕਰਨ ਤੇ ਉਤਾਰੂ ਹਨ ਤੇ ਜਿੱਥੇ ਮਰੀਜ਼ਾਂ ਨੂੰ ਉੱਥੇ ਹੀ ਡਾਕਟਰਾਂ ਨੂੰ ਵੀ ਡਰਦੇ ਡਿਊਟੀਆਂ ਨਿਭਾਉਂਦੀਆਂ ਪੈ ਰਹੀਆਂ ਹਨ ਮੌਕੇ ਤੇ ਪੁਲਿਸ ਪਹੁੰਚੀ |