
ਏਸ਼ੀਅਨ ਕਾਲਜ ਪਟਿਆਲਾ ਵਿਖੇ ਨਵੇਂ ਸੈਸ਼ਨ 2024-25 ਦਾ ਓਰੀਐਂਟੇਸ਼ਨ ਪ੍ਰੋਗਰਾਮ ਕਰਾਇਆ
- by Jasbeer Singh
- July 26, 2024

ਏਸ਼ੀਅਨ ਕਾਲਜ ਪਟਿਆਲਾ ਵਿਖੇ ਨਵੇਂ ਸੈਸ਼ਨ 2024-25 ਦਾ ਓਰੀਐਂਟੇਸ਼ਨ ਪ੍ਰੋਗਰਾਮ ਕਰਾਇਆ ਪਟਿਆਲਾ, 25 ਜੁਲਾਈ : ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਵਿਖੇ ਸੈਸ਼ਨ 2024-25 ਦੇ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਮੀਨੂੰ ਸਚਾਨ ਜੀ ਅਤੇ ਸਮੂਹ ਸਟਾਫ ਨੇ ਨਵੇਂ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਮੀਨੂੰ ਸਚਾਨ ਜੀ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਸਥਾਪਨਾ ਬਾਰੇ, ਕਾਲਜ ਦੀਆਂ ਪ੍ਰਾਪਤੀਆਂ ਬਾਰੇ, ਕਾਲਜ ਦੀ ਵੈੱਬਸਾਈਟ, ਲੈਬਸ ਅਤੇ ਕਾਲਜ ਕੈਂਪਸ ਬਾਰੇ ਜਾਣੂ ਕਰਵਾਇਆ ਅਤੇ ਕਾਲਜ ਦੇ ਸਮੂਹ ਸਟਾਫ ਨਾਲ ਵਿਦਿਆਰਥੀਆਂ ਦੀ ਜਾਣ-ਪਹਿਚਾਣ ਕਰਵਾਈ। ਮਿਸਜ. ਕਿਰਨਜੀਤ ਕੌਰ ਜੀ (ਮੁਖੀ ਕਮਰਸ ਵਿਭਾਗ) ਨੇ ਕਾਲਜ ਵਿੱਚ ਚੱਲ ਰਹੇ ਸਾਰੇ ਕੋਰਸਾਂ ਦੇ ਬਾਰੇ ਅਤੇ ਸਕਿਲ ਵਿਕਾਸ ਕੋਰਸਾਂ ਜਿਵੇਂ ਕਿ ਡਿਜ਼ੀਟਲ ਮਾਰਕਿਟਿੰਗ, ਜਰਨਲਇਜਮ, ਬਿਊਟੀ ਐਂਡ ਬਾਰੇ ਜਾਣਕਾਰੀ ਦਿੱਤੀ। ਡਾ. ਸੋਨੂ ਪੰਨੂ ਜੀ (ਮੁਖੀ ਐਜੂਕੇਸ਼ਨ) ਨੇ ਕਾਲਜ ਵਿੱਚ ਚੱਲ ਰਹੇ ਦੋ ਪ੍ਰੋਗਰਾਮ ਚਾਰ ਸਾਲਾ ਇਟੀਗਰੇਟਿਡ ਅਤੇ ਦੋ ਸਾਲਾ ਬੀ.ਐਡ ਪ੍ਰੋਗਰਾਮ ਬਾਰੇ ਅਤੇ ਕਾਲਜ ਵਿੱਚ ਚੱਲ ਰਹੇ ਦੋ ਯੂਨਿਟ ਐਨ.ਐਨ.ਐੱਸ ਅਤੇ ਐਨ.ਐਨ.ਸੀ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਦੱਸਿਆ। ਮਿਸਜ ਵਰਿੰਦਰ ਕੌਰ (ਲਾਇਬ੍ਰੇਰੀਅਨ) ਨੇ ਕਾਲਜ ਦੀ ਲਾਇਬ੍ਰੇਰੀ, ਕਿਤਾਬਾਂ ਲੈਣ ਦੇਣ ਦੇ ਨਿਯਮਾਂ ਬਾਰੇ ਸਮਝਾਇਆ। ਮਿਸਜ. ਵੇਨੀ ਗਰਗ (ਅਸਿਸਟੈਂਟ ਪ੍ਰੋ) ਨੇ ਕਾਲਜ ਵਿੱਚ ਐਮ.ਐੱਸ.ਟੀ, ਹਾਜ਼ਰੀ ਅਤੇ ਸੱਭਿਆਚਾਰਕ ਗਤੀਵਿਧੀਆਂ ਬਾਰੇ ਅਤੇ ਕਾਲਜ ਵਿੱਚ ਵਿਦਿਆਰਥੀਆਂ ਦੀ ਭਲਾਈ ਲਈ ਬਣਿਆ ਸਾਰੀਆਂ ਕਮੇਟੀਆਂ ਬਾਰੇ ਵਿਸਥਾਰ ਸਹਿਤ ਦੱਸਿਆ।