
ਪਿੰਡ ਬਾਹੜੋਵਾਲ ਪਰਤ ਰਹੇ ਪੰਜ ਨੌਜਵਾਨਾਂ ਵਿਚੋਂ 2 ਨੌਜਵਾਨਾਂ ਦੀ ਇਕ ਦੀ ਸੜਕ ਹਾਦਸੇ ਵਿਚ ਮੌਤ ਤੇ ਤਿੰਨ ਜ਼ਖ਼ਮੀ
- by Jasbeer Singh
- August 30, 2024

ਪਿੰਡ ਬਾਹੜੋਵਾਲ ਪਰਤ ਰਹੇ ਪੰਜ ਨੌਜਵਾਨਾਂ ਵਿਚੋਂ 2 ਨੌਜਵਾਨਾਂ ਦੀ ਇਕ ਦੀ ਸੜਕ ਹਾਦਸੇ ਵਿਚ ਮੌਤ ਤੇ ਤਿੰਨ ਜ਼ਖ਼ਮੀ ਬੰਗਾ : ਪੰਜਾਬ ਦੇ ਸ਼ਹਿਰ ਬੰਗਾ ਦੇ ਪਿੰਡ ਮਜਾਰਾ ਰਾਜਾ ਸਾਹਿਬ ’ਚ ਸਜਾਈ ਪ੍ਰਭਾਤ ਫੇਰੀ ’ਚ ਸ਼ਾਮਲ ਹੋ ਕੇ ਆਪਣੇ ਪਿੰਡ ਬਾਹੜੋਵਾਲ ਪਰਤ ਰਹੇ ਪੰਜ ਨੌਜਵਾਨਾਂ ਵਿਚੋਂ 2 ਨੌਜਵਾਨਾਂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਹਾਦਸਾ ਬੰਗਾ-ਫਗਵਾੜਾ ਮੁੱਖ ਮਾਰਗ ਤੇ ਸਥਿਤ ਪਿੰਡ ਮਜਾਰੀ ਨੇੜੇ ਵਾਪਰਿਆਂ। ਜਿਥੇ ਮੋਟਰਸਾਇਕਲ ਤੇ ਸਵਾਰ ਪੰਜ ਨੌਜਵਾਨਾਂ ਨੂੰ ਜਲੰਧਰ ਵੱਲੋਂ ਆ ਰਹੀ ਇਕ ਕਾਰ ਨੇ ਅਚਾਨਕ ਫੇਟ ਮਾਰ ਦਿੱਤੀ। ਇਸ ਹਾਦਸੇ ਵਿਚ ਤਿੰਨ ਗੰਭੀਰ ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮੋਟਰ ਸਾਈਕਲ ਨੰਬਰ ਪੀਬੀ 37 ਜੇ 9220 ਜਿਸ ਤੇ ਪੰਜ ਨੌਜਵਾਨ ਸਵਾਰ ਹੋ ਕੇ ਮਜਾਰਾ ਰਾਜਾ ਸਾਹਿਬ ਵਿਖੇ ਪ੍ਰਭਾਤ ਫੇਰੀ ਵਿਚ ਸ਼ਾਮਲ ਹੋਣ ਉਪਰੰਤ ਆਪਣੇ ਪਿੰਡ ਬਾਹੜੋਵਾਲ ਵਿਖੇ ਵਾਪਸ ਪਰਤ ਰਹੇ ਸਨ। ਇਸ ਹਾਦਸੇ ਵਿਚ ਸੁਖਬੀਰ ਸਰੋਏ ਪੁੱਤਰ ਗੁਰਸੇਵਕ ਸਰੋਏ, ਸਾਹਿਲ ਪੁੱਤਰ ਮੰਗੂ ਰਾਮ, ਕਮਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ, ਕਰਨਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਰਾਹੁਲ ਪੁੱਤਰ ਤਰਸੇਮ ਲਾਲ ਸਾਰੇ ਨਿਵਾਸੀ ਬਾਹੜੋਵਾਲ ਜੋ ਕਿ ਮੋਟਰ ਸਾਇਕਲ ’ਤੇ ਸਵਾਰ ਸਨ। ਜਿਵੇਂ ਹੀ ਬੰਗਾ ਫਗਵਾੜਾ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਮਜਾਰੀ ’ਚ ਬਣੇ ਰਸਤੇ ਨੂੰ ਪਾਰ ਕਰ ਆਪਣੇ ਪਿੰਡ ਬਾਹੜੋਵਾਲ ਨੂੰ ਜਾਣ ਲੱਗੇ। ਤਾਂ ਜਲੰਧਰ ਸਾਈਡ ਤੋਂ ਆ ਰਹੀ ਇਕ ਕਰੇਟਾ ਕਾਰ ਨੰਬਰ ਪੀਬੀ 07 ਬੀਟੀ 5086 ਅਤੇ ਮੋਟਰਸਾਇਕਲ ਵਿਚਾਲੇ ਟੱਕਰ ਹੋ ਗਈ। ਇਸ ਕਾਰ ਨੂੰ ਅਰਪਨ ਬਵੇਜਾ ਨਿਵਾਸੀ ਬੰਗਾ ਚਲਾ ਰਿਹਾ ਸੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਪੰਜੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਤੁਰੰਤ ਨਜ਼ਦੀਕੀ ਪੈਂਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਸੁਖਬੀਰ ਸਰੋਏ (16) ਪੁੱਤਰ ਗੁਰਸੇਵਕ ਰਾਮ, ਸਾਹਿਲ (20) ਪੁੱਤਰ ਮੰਗੂ ਰਾਮ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਦਕਿ ਬਾਕੀ ਤਿੰਨੋਂ ਨੌਜਵਾਨ ਜ਼ੇਰੇ ਇਲਾਜ਼ ਸਨ। ਉਧਰ ਹਾਦਸੇ ਦੀ ਸੂਚਨਾ ਮਿਲਦੇ ਸੜਕ ਸੁਰਖਿਆ ਫੋਰਸ ਦੇ ਅਫ਼ਸਰ ਧਰਮ ਪਾਲ ਅਤੇ ਯੋਗੇਸ਼ ਕੁਮਾਰ ਅਤੇ ਪੁਲਿਸ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜ ਗਏ ਅਤੇ ਹਾਦਸੇ ਵਿਚ ਨੁਕਸਾਨੇ ਵਾਹਨਾਂ ਅਤੇ ਮ੍ਰਿਤਕਾਂ ਦੀ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਦਸੇ ਦੋਰਾਨ ਜਿੱਥੇ ਮੋਟਰ ਸਾਈਕਲ ਨੁਕਸਾਨਿਆ ਗਿਆ ਉਥੇ ਕਾਰ ਵੀ ਸੜਕ ਕਿਨਾਰੇ ਬਣੇ ਟੋਏ ਵਿਚ ਪਲਟ ਗਈ। ਉਧਰ ਹਾਦਸੇ ਦੀ ਜਾਣਕਾਰੀ ਮਿਲਦਿਆਂ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿਚ ਸ਼ੋਕ ਦੀ ਲਹਿਰ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.