post

Jasbeer Singh

(Chief Editor)

Patiala News

ਪੀ. ਡੀ. ਏ. ਨੇ ਹਾਸਲ ਕੀਤੀ ਮਹੱਤਵਪੂਰਨ ਕਾਮਯਾਬੀ, 13 ਮਾਰਚ ਤੋਂ 22 ਮਾਰਚ ਤੱਕ ਹੋਈ ਨਿਲਾਮੀ ਰਾਹੀਂ 386 ਕਰੋੜ ਰੁਪਏ ਦਾ

post-img

ਪੀ. ਡੀ. ਏ. ਨੇ ਹਾਸਲ ਕੀਤੀ ਮਹੱਤਵਪੂਰਨ ਕਾਮਯਾਬੀ, 13 ਮਾਰਚ ਤੋਂ 22 ਮਾਰਚ ਤੱਕ ਹੋਈ ਨਿਲਾਮੀ ਰਾਹੀਂ 386 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ -ਪੀ. ਡੀ. ਏ. ਨੇ ਪਿਛਲੇ 100 ਕਰੋੜ ਰੁਪਏ ਦੇ ਬਣਾਏ ਰਿਕਾਰਡ ਨੂੰ ਵੀ ਪਿੱਛੇ ਛੱਡਿਆ ਪਟਿਆਲਾ  : ਪਟਿਆਲਾ ਵਿਕਾਸ ਅਥਾਰਟੀ, ਪੀਡੀਏ ਨੇ ਲੰਘੀ 13 ਮਾਰਚ ਤੋਂ 22 ਮਾਰਚ ਤੱਕ ਹੋਈ ਨਿਲਾਮੀ ਦੁਆਰਾ 386 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਤ ਕੀਤਾ ਹੈ । ਪੀ. ਡੀ. ਏ. ਦੀ ਇਸ ਪ੍ਰਾਪਤੀ ਨੇ ਇਸ ਦੇ ਮੁੱਖ ਪ੍ਰਸ਼ਾਸਕ ਤੇ ਆਈ. ਏ. ਐਸ. ਅਧਿਕਾਰੀ ਮਨੀਸ਼ਾ ਰਾਣਾ ਦੀ ਅਗਵਾਈ ਹੇਠ ਪਿਛਲੇ 100 ਕਰੋੜ ਰੁਪਏ ਦੇ ਬਣੇ ਰਿਕਾਰਡ ਨੂੰ ਪਿੱਛੇ ਛੱਡਿਆ ਹੈ, ਜੋ ਕਿ ਸਤੰਬਰ 2024 ਦੀ ਜਾਇਦਾਦ ਦੀ ਨਿਲਾਮੀ ਦੌਰਾਨ ਬਣਾਇਆ ਗਿਆ ਸੀ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਦੱਸਿਆ ਕਿ ਪੂਰੇ ਸਾਲ 2024 ਵਿੱਚ, ਪੀ. ਡੀ. ਏ. ਨੇ ਪਹਿਲਾਂ 160 ਕਰੋੜ ਰੁਪਏ ਦੀ ਮਲਕੀਅਤ ਦੀ ਨਿਲਾਮੀ ਕੀਤੀਂ ਸੀ। ਉਨ੍ਹਾਂ ਪੀ. ਡੀ. ਏ. ਦੀ ਇਸ ਖਾਸ ਪ੍ਰਾਪਤੀ ਬਾਰੇ ਦੱਸਿਆ ਕਿ ਇਸ ਸਫ਼ਲਤਾ ਨੇ ਪੀ. ਡੀ. ਏ. ਦੇ ਸਾਲਾਨਾ ਟੀਚੇ ਨੂੰ ਸਿਰਫ਼ ਇਕ ਨਿਲਾਮੀ ਵਿੱਚ ਹੀ ਪੂਰਾ ਕਰ ਲਿਆ ਹੈ, ਜੋ ਪੀ.ਡੀਏ ਲਈ ਇੱਕ ਮਹੱਤਵਪੂਰਨ ਕਾਮਯਾਬੀ ਹੈ ।   ਮਨੀਸ਼ਾ ਰਾਣਾ ਨੇ ਦੱਸਿਆ ਕਿ ਪੀ. ਡੀ. ਏ. ਨੇ ਆਪਣੀਆਂ ਹੋਰਾਂ ਸਾਈਟਾਂ ਨਾਲ ਸੰਬੰਧਤ ਪੁਰਾਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ, ਕਈ ਹਫ਼ਤਾਵਾਰ ਮੀਟਿੰਗਾਂ ਕੀਤੀਆਂ, ਜਿਸ ਨਾਲ ਨਾ ਹੋਣ ਵਾਲੇ ਕੰਮਾਂ, ਵਿਕਾਸ ਕੰਮਾਂ ਵਿੱਚ ਦੇਰੀ ਅਤੇ ਵੱਖ-ਵੱਖ ਏਜੰਸੀਆਂ ਵਿੱਚ ਆਪਸੀ ਤਾਲਮੇਲ ਦੀ ਘਾਟ ਵਰਗੀਆਂ ਰੁਕਾਵਟਾਂ ਦਾ ਹੱਲ ਕੱਢਿਆ ਗਿਆ ।  ਇਨ੍ਹਾਂ ਸਮੱਸਿਆਵਾਂ ਨੂੰ ਤੁਰੰਤ ਪਛਾਣ ਕੇ ਹੱਲ ਕੀਤਾ ਗਿਆ, ਜਿਸ ਨਾਲ ਰਿਹਾਇਸ਼ੀ ਅਤੇ ਵਪਾਰਕ ਪਲਾਟਾਂ ਨੂੰ ਮੁਕਾਬਲੇਦਾਰ ਕੀਮਤਾਂ 'ਤੇ ਪੇਸ਼ ਕੀਤਾ ਜਾ ਸਕਿਆ । ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਆਮ ਲੋਕਾਂ ਤੇ ਇਨ੍ਹਾਂ ਪ੍ਰਾਪਟਰੀਆਂ ਹਾਸਲ ਕਰਨ ਵਾਲਿਆਂ ਨੂੰ ਲਾਭ ਹੋਇਆ, ਸਗੋਂ ਸਰਕਾਰ ਦੀ ਆਮਦਨੀ ਵਿੱਚ ਵੀ ਕਾਫੀ ਯੋਗਦਾਨ ਪਾਇਆ ਜਾ ਸਕਿਆ ਹੈ । ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਅੱਗੇ ਦੱਸਿਆ ਕਿ ਇਸ ਆਕਸ਼ਨ ਵਿੱਚ ਸਭ ਤੋਂ ਵੱਧ ਮੰਗ ਵਾਲੀਆਂ ਸਾਈਟਾਂ ਵਿੱਚ ਲਹਿਲ ਮੰਡਲ ਸਾਈਟ, ਰਿਹਾਇਸ਼ੀ ਪਲਾਟ ਅਤੇ ਇੰਫੋਟੈਕ ਅਕੈਡਮੀ ਦੇ ਸਾਹਮਣੇ ਵਪਾਰਕ ਸਾਈਟ ਸ਼ਾਮਲ ਹਨ। ਇਸ ਆਕਸ਼ਨ ਦੀ ਸਫਲਤਾ, ਜੋ 386 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਗਿਆ ਹੈ, ਉਹ ਪੀ. ਡੀ. ਏ. ਦੀਆਂ ਵਿਕਾਸੀ ਮੁਖੀ ਤੇ ਗੁਣਵੱਤਾ ਪੂਰਨ ਸੇਵਾਵਾਂ ਪ੍ਰਦਾਨ ਕਰਨ ਦੀ ਯੋਗਤਾ ਉਪਰ ਜਨਤਾ ਦੇ ਭਰੋਸੇ ਦਾ ਪ੍ਰਤੀਕ ਬਣ‌ਿਆ ਹੈ । ਮਨੀਸ਼ਾ ਰਾਣਾ ਨੇ ਹੋਰ ਦੱਸਿਆ ਕਿ ਪਾਣੀ, ਬਿਜਲੀ, ਸੈਨੀਟੇਸ਼ਨ ਅਤੇ ਸੜਕਾਂ ਵਰਗੀਆਂ ਮੁਢਲੀਆਂ ਸੇਵਾਵਾਂ ਵੀ ਥਾਵਾਂ ਤੇ ਘਰਾਂ ਦੀ ਚੋਣ ਮੌਕੇ ਇਸ ਦੀ ਪ੍ਰਾਪਤੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਚੀਫ਼ ਐਡਮਿਨਿਸਟਰੇਟਰ ਨੇ ਦੱਸਿਆ ਇਨ੍ਹਾਂ ਸੇਵਾਵਾਂ ਨੂੰ ਲਗਾਤਾਰ ਅਤੇ ਭਰੋਸੇਯੋਗ ਤਰੀਕੇ ਨਾਲ ਪ੍ਰਦਾਨ ਕਰਨਾ ਵੀ ਜਨਤਾ ਦੇ ਪੀ.ਡੀ.ਏ ਵਿੱਚ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ । ਉਨ੍ਹਾਂ ਕਿਹਾ ਕਿ ਚੰਗੇ ਤਰੀਕੇ ਨਾਲ ਯੋਜਨਾਬੱਧ ਇਲਾਕੇ ਜਿੱਥੇ ਚੰਗੀਆਂ ਆਵਾਜਾਈ ਸਹੂਲਤਾਂ ਅਤੇ ਸਕੂਲਾਂ, ਸਿਹਤ ਸੇਵਾਵਾਂ ਅਤੇ ਦਫ਼ਤਰਾਂ ਤੇ ਵਪਾਰਕ ਅਦਾਰਿਆਂ ਤੇ ਲੋਕਾਂ ਦੇ ਰੋਜ਼ਗਾਰ ਕੇਂਦਰਾਂ ਤੱਕ ਪਹੁੰਚ ਯਕੀਨੀ ਬਣਾਉਦੀਆਂ ਹਨ, ਉਥ ਹੀ ਇਹ ਸਹੂਲਤਾਂ ਵੀ ਲੋਕਾਂ ਦਾ ਹੋਰ ਜਿਆਦਾ ਭਰੋਸਾ ਬਣਾਉਂਦੀਆਂ ਹਨ, ਜੋ ਕਿ ਪੀ. ਡੀ. ਏ. ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ । ਮੁੱਖ ਪ੍ਰਸ਼ਾਸਕ ਨੇ ਇਸ ਸਫ਼ਲਤਾ ਦਾ ਸਿਹਰਾ ਪੀ. ਡੀ. ਏ. ਦੀ ਪੂਰੀ ਟੀਮ ਨੂੰ ਦਿੰਦਿਆਂ ਕਿਹਾ ਕਿ ਇਹ ਕਾਮਯਾਬੀ ਪੂਰੀ ਪਟਿਆਲਾ ਵਿਕਾਸ ਅਥਾਰਟੀ ਦੀ ਟੀਮ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਪੂਰਵਕ ਨਿਲਾਮੀ, ਪੀ. ਡੀ. ਏ.  ਵੱਲੋਂ ਜਨਤਾ ਨੂੰ ਕਿਫ਼ਾਇਤੀ ਆਵਾਸ ਤੇ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਮੁਹੱਈਆ ਕਰਨ ਵਿੱਚ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕਰ ਗਈ ਹੈ । ਮਨੀਸ਼ਾ ਰਾਣਾ ਨੇ ਕਿਹਾ ਕਿ ਪੀ. ਡੀ. ਏ. ਵੱਲੋਂ ਇਮਾਰਤੀ ਕੋਡਾਂ, ਜ਼ੋਨਿੰਗ ਕਾਨੂੰਨ ਅਤੇ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਜਨਤਾ ਦੇ ਨਿਵੇਸ਼ ਸੁਰੱਖਿਅਤ ਰਹਿੰਦੇ ਹਨ, ਜਾਇਦਾਦ ਦੀਆਂ ਕੀਮਤਾਂ ਵਿੱਚ ਬਚਾਅ ਸਮੇਤ ਗ਼ਲਤ ਯੋਜਨਾਬੰਦੀ ਤੇ ਗੈਰ ਕਾਨੂੰਨੀ ਨਿਰਮਾਣ ਤੋਂ ਬਚਾਅ ਰਹਿੰਦਾ ਹੈ । ਉਨ੍ਹਾਂ ਕਿਹਾ ਕਿ ਜਦੋਂ ਵਿਕਾਸ ਅਥਾਰਟੀਆਂ ਵੱਲੋਂ ਜਨਤਾ ਦੀਆਂ ਜ਼ਰੂਰਤਾਂ ਅਤੇ ਸਮੂਹਿਕ ਲਾਭ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਨੂੰਨ ਲਾਗੂ ਕੀਤੇ ਜਾਂਦੇ ਹਨ ਤਾਂ ਜਨਤਾ ਦਾ ਭਰੋਸਾ ਵੀ ਬਰਕਰਾਰ ਰਹਿੰਦਾ ਹੈ, ਇਸ ਲਈ ਪੀ.ਡੀ.ਏ ਯੋਜਨਾਬੱਧ ਵਿਕਾਸ ਲਈ ਵਚਨਬੱਧ ਹੈ ।

Related Post