
ਆਪਣੇ ਪੁੱਤਰ ਨੂੰ ਵੇਚਿਆ ਮੋਬਾਇਲ ਲੈਣ ਗਏ ਪਰਮਜੀਤ ਸਿੰਘ ਤੇ ਪਰਮਜੀਤ ਕੌਰ ਵਿਚੋਂ ਹਮਲੇ ਕਾਰਨ ਪਰਮਜੀਤ ਸਿੰਘ ਦੀ ਹੋਈ ਮੌਤ
- by Jasbeer Singh
- September 26, 2024

ਆਪਣੇ ਪੁੱਤਰ ਨੂੰ ਵੇਚਿਆ ਮੋਬਾਇਲ ਲੈਣ ਗਏ ਪਰਮਜੀਤ ਸਿੰਘ ਤੇ ਪਰਮਜੀਤ ਕੌਰ ਵਿਚੋਂ ਹਮਲੇ ਕਾਰਨ ਪਰਮਜੀਤ ਸਿੰਘ ਦੀ ਹੋਈ ਮੌਤ ਨਵਾਂਸ਼ਹਿਰ : ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਅਮਰਗੜ੍ਹ ਵਿਖੇ ਪਰਮਜੀਤ ਸਿੰਘ ਤੇ ਹੋਏ ਹਮਲੇ ਵਿਚ ਪਰਮਜੀਤ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਤੀ ਪਤਨੀ ਪਰਮਜੀਤ ਸਿੰਘ ਤੇ ਪਰਮਜੀਤ ਕੌਰ ਦੋਵੇ਼ਂ ਜਣੇ ਆਪਣੇ ਪੁੱਤਰ ਵਲੋਂ ਮਨਜੀਤ ਸਿੰਘ ਤੋਂ ਖਰੀਦਿਆ ਮੋਬਾਇਲ ਲੈਣ ਗਏ ਸਨ ਤੇ ਉਥੇ ਹੋਏ ਹਮਲੇ ਵਿਚ ਪਰਮਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ । ਦੱਸਣਯੋਗ ਹੈ ਕਿ ਜਦੋਂ ਦੋਵੇਂ ਪਤੀ-ਪਤਨੀ ਮੋਬਾਈਲ ਲੈਣ ਗਏ ਤਾਂ ਮਨਜੀਤ ਸਿੰਘ ਨੇ ਆਪਣੇ ਕਮਰੇ ਵਿਚੋਂ ਕ੍ਰਿਪਾਨ ਲਿਆ ਕੇ ਪਰਮਜੀਤ ਸਿੰਘ ਅਤੇ ਉਸ ਦੀ ਪਤਨੀ `ਤੇ ਵਾਰ ਕਰ ਦਿੱਤਾ। ਹਮਲੇ `ਚ ਪਰਮਜੀਤ ਸਿੰਘ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਕਤਲ ਕਰਨ ਤੋਂ ਬਾਅਦ ਆਰੋਪੀ ਸਮੇਤ ਹਥਿਆਰ ਮੌਕੇ ਤੋ ਫ਼ਰਾਰ ਹੋ ਗਿਆ।ਥਾਣਾ ਸਿਟੀ ਨਵਾਂਸ਼ਹਿਰ ਐਸ. ਐਚ. ਓ. ਮਹਿੰਦਰ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਅਮਰਗੜ੍ਹ ਮੌਕੇ ਵਾਰਦਾਤ `ਤੇ ਪਹੁੰਚੇ ਹੋਏ ਸਨ। ਪੁਲਸ ਨੇ ਲਾਸ਼ ਨੂੰ ਕਬਜ਼ੇ `ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।