post

Jasbeer Singh

(Chief Editor)

Patiala News

ਨਾਬਾਲਗ ਬੱਚਿਆਂ ਨੂੰ ਮਾਪੇ ਵਹੀਕਲਜ ਨਾ ਚਲਾਉਣ ਦੇਣ: ਇੰਸਪੈਕਟਰ ਜੋਗਿੰਦਰ ਸਿੰਘ

post-img

ਪਟਿਆਲਾ, 30 ਅਪ੍ਰੈਲ (ਜਸਬੀਰ) : ਟਰੈਫਿਕ ਪੁਲਸ ਵੱਲੋਂ ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਦੀ ਅਗਵਾਈ ਹੇਠ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਨਾਲ ਸ਼ੇਰਾਂ ਵਾਲਾ ਗੇਟ ਚੋਂਕ ਵਿਖੇ ਵੱਖ ਵੱਖ ਵਹੀਕਲਜ ਉਪਰ ਰਫਲੈਕਟਰ ਲਗਾਉਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਇੰਸਪੈਕਟਰ ਜੋਗਿੰਦਰ ਸਿੰਘ ਜਿਲ੍ਹਾ ਇੰਚਾਰਜ ਟ੍ਰੈਫਿਕ ਪਟਿਆਲਾ ਨੇ ਸਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਏ ਐਸ ਆਈ ਦਲੇਰ ਸਿੰਘ ਇੰਚਾਰਜ ਸਿਟੀ 1 ਟ੍ਰੈਫਿਕ ਪੁਲਸ ਨੇ ਕੀਤੀ ਅਤੇ ਵਿਸੇਸ ਤੌਰ ਤੇ ਸਹੀਦੇ ਆਜਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਜਿਲ੍ਹਾ ਸਾਂਝ ਕੇਂਦਰ ਪਟਿਆਲਾ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਸਾਂਝ ਕੇਂਦਰ, ਸਟੇਟ ਐਵਾਰਡੀ ਰੁਪਿੰਦਰ ਕੌਰ, ਰੁਦਰਪ੍ਰਤਾਪ ਸਿੰਘ, ਲੱਕੀ ਹਰਦਾਸਪੁਰ ਨੇ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਜਿਲ੍ਹਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਜੋਗਿੰਦਰ ਸਿੰਘ ਨੇ ਕਿਹਾ ਕਿ ਮਾਪਿਆਂ ਨੂੰ ਨਾਬਾਲਗ ਬੱਚਿਆਂ ਨੂੰ ਵਹੀਕਲਜ ਨਾ ਚਲਾਉਣ ਲਈ ਅਪੀਲ ਕੀਤੀ, ਉਹਨਾਂ ਕਿਹਾ ਕਿ ਵੱਧਦੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ,ਆਟੋ ਰਿਕਸਾ, ਗੱਡੀਆਂ ਉਪਰ ਰਿਫਲੈਕਟਰ ਲਗਾਏ ਗਏ, ਉਹਨਾਂ ਕਿਹਾ ਜਿਆਦਾ ਤਰ ਸੜਕੀ ਹਾਦਸੇ ਸਾਡੀ ਆਪਣੀ ਅਣਗਹਿਲੀ ਨਾਲ ਵਾਪਰਦੇ ਹਨ, ਉਹਨਾਂ ਕਿਹਾ ਕਿ ਅੱਜ ਜਦੋਂ ਸਾਡੀ ਟੀਮ ਨੇ ਰਿਫਲੈਕਟਰ ਲਗਾਏ ਗਏ , ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਸੜਕੀ ਆਵਾਜਾਈ ਨਿਯਮਾਂ ਦੀ ਪਾਲਣਾ ਜਰੂਰ ਕਰਨ ਅਤੇ ਦੋ ਪਹੀਆਂ ਵਾਹਨਾਂ ਨੂੰ ਚਲਾਉਣ ਵਾਲੇ ਹੈਲਮਟ ਅਤੇ ਚਾਰ ਪਹੀਆ ਵਾਹਨ ਚਾਲਕ ਸੀਟ ਬੈਲਟ ਜਰੂਰ ਪਹਿਨਣ ਅਤੇ ਆਪਣੇ ਗੱਡੀਆਂ ਦੇ ਕਾਗਜ ਪੂਰੇ ਰੱਖਣ।

Related Post