
ਪਾਤੜਾਂ ਪੁਲਸ ਨੇ ਕੀਤਾ ਕਾਰ ਦੇ ਚਾਲਕ ਵਿਰੁੱਧ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ
- by Jasbeer Singh
- August 26, 2024

ਪਾਤੜਾਂ ਪੁਲਸ ਨੇ ਕੀਤਾ ਕਾਰ ਦੇ ਚਾਲਕ ਵਿਰੁੱਧ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ ਪਾਤੜਾਂ, 26 ਅਗਸਤ () : ਥਾਣਾ ਪਾਤੜਾਂ ਦੀ ਪੁਲਸ ਨੇ ਸਿ਼ਕਾਇਤਕਰਤਾ ਮਮਤਾ ਰਾਣੀ ਪਤਨੀ ਜਗਤਾਰ ਸਿੰਘ ਵਾਸੀ ਡਡੋਤਾ ਥਾਣਾ ਚੀਕਾ ਜਿਲਾ ਕੈਥਲ ਹਰਿਆਣਾ ਦੀ ਸਿ਼ਕਾਇਤ ਦੇ ਆਧਾਰ ਤੇ ਕਾਰ ਦੇ ਚਾਲਕ ਵਿਰੁੱਧ ਧਾਰਾ 106, 281, 125 ਏ, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਬਖਸਿ਼ੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਮੋਲਵੀਵਾਲਾ ਥਾਣਾ ਪਾਤੜਾਂ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮਮਤਾ ਰਾਣੀ ਨੇ ਦੱਸਿਆ ਕਿ 23 ਅਗਸਤ ਨੂੰ ਉਹ ਆਪਣੇ ਪਤੀ ਅਤੇ ਜੇਠ ਕਾਕਾ ਰਾਮ ਨਾਲ ਟੈਂਪੂ ਵਿਚ ਸਵਾਰ ਹੋ ਕੇ ਪਿੰਡ ਬੁਰੜ ਕੋਲ ਜਾ ਰਹੇਸੀ ਤਾਂ ਕਾਰ ਦੇ ਉਪਰੋਕਤ ਚਾਲਕ ਨੇ ਆਪਣੀ ਕਾਰ ਤੇ ਜ਼ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸ ਵਿਚ ਮਾਰੀ, ਜਿਸਦੇ ਚਲਦਿਆਂ ਉਸਦੇ ਪਤੀ ਦੀ ਮੌਤ ਹੋ ਗਈ ਅਤੇ ਉਸਦੇ ਜੇਠ ਦੇ ਸਟਾਂ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।