July 6, 2024 00:45:58
post

Jasbeer Singh

(Chief Editor)

Punjab, Haryana & Himachal

Lok Sabha Election 2024 : ਖੜ੍ਹੇ ਪੈਰ ਦਮਦਾਰ ਉਮੀਦਵਾਰ ਲੱਭਣਾ ਅਕਾਲੀ ਦਲ ਲਈ ਹੋਵੇਗੀ ਵੱਡੀ ਚਣੌਤੀ, ਘਾਗ ਆਗੂਆਂ ਦੀ

post-img

ਸ਼੍ਰੋਮਣੀ ਅਕਾਲੀ ਦਲ ਪਿਛਲੇ 12 ਸਾਲ ਤੋਂ ਪੰਜਾਬ ਦੀ ਸੱਤਾ ਤੋਂ ਵੀ ਬਾਹਰ ਹੈ। ਇਸ ਦੌਰਾਨ ਜ਼ਮੀਨੀ ਪੱਧਰ ’ਤੇ ਇਸ ਦੀ ਤਸਵੀਰ ਕਾਫੀ ਜ਼ਿਆਦਾ ਬਦਲ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਅੱਜ ਦੇ ਸਮੇਂ ਆਪਣੇ ਕਈ ਟਕਸਾਲੀ ਅਤੇ ਵੱਡੇ ਆਗੂਆਂ ਦੇ ਸਹਾਰੇ ਤੋਂ ਵਾਂਝਾ ਹੋ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਖਾਰਜ ਹੋਣ ਉਪਰੰਤ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਕਈ ਚਣੌਤੀਆਂ ਨਾਲ ਨਜਿੱਠਣਾ ਪਵੇਗਾ। ਲੋਕ ਲਭਾ ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗਠਜੋੜ ਦੇ ਹੁੰਦਿਆਂ ਇਹ ਸੀਟ ਭਾਜਪਾ ਦਾ ਝੋਲ਼ੀ ਹੀ ਪੈਂਦੀ ਰਹੀ। ਇਸ ਕਾਰਨ ਸ਼੍ਰੋਮਣੀ ਅਕਾਲੀ ਦਲ ਪਿਛਲੇ 28 ਸਾਲਾਂ ਦੌਰਾਨ ਇੱਕ ਵਾਰ ਵੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਨਹੀਂ ਲੜ ਸਕਿਆ। ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਸਮੇਂ-ਸਮੇਂ ’ਤੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਅਤੇ ਲੋਕ ਸਭਾ ਲਈ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਪਰ ਇਹ ਵੀ ਸੱਚਾਈ ਹੈ ਕਿ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣ ਲੜਨ ਦੇ ਤਜੁਰਬੇ ਤੋਂ ਵਾਂਝਾ ਰਿਹਾ।ਸ਼੍ਰੋਮਣੀ ਅਕਾਲੀ ਦਲ ਪਿਛਲੇ 12 ਸਾਲ ਤੋਂ ਪੰਜਾਬ ਦੀ ਸੱਤਾ ਤੋਂ ਵੀ ਬਾਹਰ ਹੈ। ਇਸ ਦੌਰਾਨ ਜ਼ਮੀਨੀ ਪੱਧਰ ’ਤੇ ਇਸ ਦੀ ਤਸਵੀਰ ਕਾਫੀ ਜ਼ਿਆਦਾ ਬਦਲ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਅੱਜ ਦੇ ਸਮੇਂ ਆਪਣੇ ਕਈ ਟਕਸਾਲੀ ਅਤੇ ਵੱਡੇ ਆਗੂਆਂ ਦੇ ਸਹਾਰੇ ਤੋਂ ਵਾਂਝਾ ਹੋ ਚੁੱਕਾ ਹੈ। ਇਨ੍ਹਾਂ ਵਿੱਚੋਂ ਕਈ ਆਗੂ ਅਕਾਲ ਚਲਾਣਾ ਕਰ ਚੁੱਕੇ ਹਨ, ਕਈ ਪਾਲਾ ਬਦਲ ਚੁੱਕੇ ਹਨ ਅਤੇ ਕਈ ਬਜ਼ੁਰਗ ਹੋ ਚੁੱਕੇ ਹਨ।ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਵੱਜੋ ਜਾਣ ਜਾਂਦੇ ਕਾਦੀਆਂ ਨਾਲ ਸਬੰਧਿਤ ਸੇਵਾ ਸਿੰਘ ਸੇਖਵਾਂ ਅਕਾਲ ਚਲਾਣੇ ਤੋਂ ਕੁਝ ਹੀ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਹਲਕਾ ਫਤਿਹਗੜ੍ਹ ਚੂੜੀਆਂ ਨਾਲ ਸਬੰਧਤ ਇੱਕ ਹੋਰ ਵੱਡੇ ਆਗੂ ਅਤੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ 2022 ਵਿੱਚ ਅਕਾਲ ਚਲਾਣਾ ਕਰ ਗਏ। ਇਸੇ ਤਰ੍ਹਾਂ ਘਾਗ ਆਗੂ ਵਜੋਂ ਜਾਣੇ ਜਾਂਦੇ ਸੁੱਚਾ ਸਿੰਘ ਲੰਗਾਹ ਐੱਫਆਈਆਰ ਹੋਣ ਅਤੇ ਬਰੀ ਹੋਣ ਦੇ ਬਾਵਜੂਦ ਸਮਾਜਿਕ ਪਹਿਲੂ ਤੋਂ ਇੱਕ ਤਰ੍ਹਾਂ ਨਾਲ ਹਾਸ਼ੀਏ ’ਤੇ ਹੀ ਚੱਲ ਰਹੇ ਹਨ। ਇੱਕ ਹੋਰ ਵੱਡੇ ਅਕਾਲੀ ਆਗੂ ਸੁੱਚਾ ਸਿੰਘ ਛੋਟੇਪੁਰ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਬਣਨ ਤੋਂ ਬਾਅਦ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਚੁੱਕੇ ਹਨ। ਅਜਿਹੇ ਬਦਲਵੇਂ ਸਿਆਸੀ ਸੰਦਰਭ ਵਿੱਚ ਹੁਣ ਜਦੋਂ ਭਾਜਪਾ ਨਾਲ ਸਾਂਝ ਭਿਆਲੀ ਦੀ ਸੰਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ ਤਾਂ ਅਕਾਲੀ ਦਲ ਲਈ ਖੜ੍ਹੇ ਪੈਰ ਗੁਰਦਾਸਪੁਰ ਸੀਟ ਤੋਂ ਇੱਕ ਦਮਦਾਰ ਉਮੀਦਵਾਰ ਉਤਾਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਪੰਜਾਬ ਵਿੱਚ ਆਖਰੀ ਪੜਾਅ ਵਿੱਚ ਚੋਣਾਂ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਕੋਲ ਉਮੀਦਵਾਰ ਲੱਭਣ ਦਾ ਅਜੇ ਵੀ ਢੁੱਕਵਾਂ ਸਮਾਂ ਮੌਜੂਦ ਹੈ। ਫਿਲਹਾਲ ਜਿਨ੍ਹਾਂ ਸੰਭਾਵਤ ਉਮੀਦਵਾਰਾਂ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ, ਉਨ੍ਹਾਂ ਵਿੱਚ ਗੁਰਬਚਨ ਸਿੰਘ ਬੱਬੇਹਾਲੀ, ਸੁੱਚਾ ਸਿੰਘ ਛੋਟੇਪੁਰ ਅਤੇ ਰਵੀ ਕਰਨ ਸਿੰਘ ਕਾਹਲੋਂ ਦੇ ਨਾਮ ਪ੍ਰਮੁੱਖ ਹਨ।

Related Post