ਦਿਨ-ਦਿਹਾੜੇ ਤਿੰਨ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ ’ਤੇ ਦੁਕਾਨਦਾਰ ਨੂੰ ਲੁੱਟਿਆ, 14 ਹਜ਼ਾਰ ਦੀ ਨਕਦੀ ਅਤੇ ਬੂਟ ਲੈ ਕੇ ਹੋ
- by Jasbeer Singh
- June 25, 2024
ਅੱਜ ਦਿਨ-ਦਿਹਾੜੇ ਬਟਾਲਾ ਸ਼ਹਿਰ ਦੇ ਖਜੂਰੀ ਗੇਟ ਵਿਖੇ ਸ਼ੂਅ ਰੈਕ ਨਾਂ ਦੀ ਦੁਕਾਨ ਦੇ ਮਾਲਕ ਕੋਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ 14 ਹਜ਼ਾਰ ਰੁਪਏ ਨਕਦੀ ਅਤੇ ਬੂਟ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਮਨੀਸ਼ ਸ਼ਰਮਾ ਪੁੱਤਰ ਰਾਜੇਸ਼ ਸ਼ਰਮਾ ਵਾਸੀ ਨਾਰਾਇਣ ਨਗਰ ਬਟਾਲਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਉਹ ਆਪਣੀ ਦੁਕਾਨ ’ਤੇ ਬਾਅਦ ਦੁਪਹਿਰ ਸਾਢੇ 4 ਵਜੇ ਦੇ ਕਰੀਬ ਬੈਠਾ ਹੋਇਆ ਪੈਸੇ ਗਿਣ ਰਿਹਾ ਸੀ। ਇਸ ਦੌਰਾਨ ਸਿਲਵਰ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਤਿੰਨ ਨੌਜਵਾਨ ਦੁਕਾਨ ਅੰਦਰ ਬੂਟ ਲੈਣ ਦੇ ਬਹਾਨੇ ਨਾਲ ਦਾਖਲ ਹੋਏ ਅਤੇ ਉਸ ਨੂੰ ਬੂਟ ਦਿਖਾਉਣ ਲਈ ਆਖਿਆ। ਜਦੋਂ ਉਹ ਬੂਟ ਦਿਖਾਉਣ ਲੱਗਾ ਤਾਂ ਉਕਤ ਨੌਜਵਾਨਾਂ ਨੇ ਦਾਤਰ ਅਤੇ ਗੰਡਾਸੀ ਕੱਢਦਿਆਂ ਉਸ ਨੂੰ ਡਰਾਉਂਦਿਆਂ ਧਮਕਾਉਂਦਿਆਂ ਕਿਹਾ ਕਿ ਜੋ ਕੁਝ ਤੇਰੇ ਕੋਲ ਹੈ, ਸਾਨੂੰ ਦੇ । ਉਕਤ ਨੌਜਵਾਨਾਂ ਨੇ ਉਸ ਕੋਲੋਂ 14 ਹਜ਼ਾਰ ਰੁਪਏ ਨਕਦੀ ਅਤੇ ਬੂਟ ਖੋਹ ਲਏ ਅਤੇ ਭੱਜ ਗਏ। ਇਸ ਤੋਂ ਬਾਅਦ ਉਸ ਨੇ ਥਾਣਾ ਸਿਟੀ ਵਿਖੇ ਜਾ ਕੇ ਰਿਪੋਰਟ ਦਰਜ ਕਰਵਾ ਦਿੱਤੀ ਹੈ।
