July 6, 2024 01:31:18
post

Jasbeer Singh

(Chief Editor)

Punjab, Haryana & Himachal

ਝੋਨਾ ਲਗਾਉਣ ਆਏ ਮਜ਼ਦੂਰਾਂ ਦੇ 7 ਮੋਬਾਇਲ ਚੋਰੀ ਕਰ ਕੇ ਚੋਰ ਹੋਏ ਰੱਫੂ ਚੱਕਰ, ਘਟਣਾ ਸੀਸੀ ਟੀਵੀ ਕੈਮਰੇ 'ਚ ਕੈਦ

post-img

ਇਸ ਸਬੰਧੀ ਪੁਲਿਸ ਕਲਾਨੌਰ ਦੇ ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋਏ ਚੋਰਾਂ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ... ਕਲਾਨੌਰ ਤੋਂ ਰਹੀਮਾਂਬਾਦ ਰੋਡ ਤੇ ਸਥਿਤ ਕਿਸਾਨ ਗੁਰਦੇਵ ਸਿੰਘ ਦਾ ਝੋਨਾ ਲਗਾਉਣ ਆਏ ਬਾਹਰੀ ਰਾਜ ਦੇ ਮਜ਼ਦੂਰਾਂ ਦੇ ਚੋਰ 7 ਮੋਬਾਇਲ ਚੋਰੀ ਕਰ ਕੇ ਰੱਫੂ ਚੱਕਰ ਹੋ ਗਏ ਜਦਕਿ ਚੋਰੀ ਕਰਨ ਵਾਲੇ ਚੋਰ ‌ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ‌ ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਸਾਬਕਾ ਸਰਪੰਚ ਦੀ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ , ਗੁਰਮੀਤ ਸਿੰਘ ਅਤੇ ਬਾਹਰੀ ਰਾਜ ਦੇ ਪੀੜਤ ਮਜ਼ਦੂਰ ਮੁੰਨਾ, ਮਸਵਰ, ਗਰੀਬ ਰਾਮ ,ਅਜੇ ਭੂੰਗੀ, ਅਜੇ ਰਾਮ ‌, ਨੰਦੀ, ਸ਼ਿਲਜੀਤ ,ਗੱਬਰ ਰਾਮੂ ਨੇ ਦੱਸਿਆ ਕਿ ਉਹ ਸਾਰਾ ਦਿਨ ਝੋਨਾ ਲਗਾਉਣ ਉਪਰੰਤ ਰਾਤ ਨੂੰ ਡੇਰੇ ਤੇ ਸੁੱਤੇ ਹੋਏ ਸਨ ਕਿ ਰਾਤ 2 ਵਜੇ ਦੇ ਕਰੀਬ ਚੋਰਾਂ ਵੱਲੋਂ ਉਨਾਂ ਦੇ ਸੱਤ ਮੋਬਾਈਲ ਚੋਰੀ ਕਰ ਲਏ ਗਏ। ਉਹਨਾਂ ਦੱਸਿਆ ਕਿ ਮੋਬਾਇਲ ਚੋਰੀ ਕਰਨ ਵਾਲੇ ਚੋਰ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਉਹਨਾਂ ਦੱਸਿਆ ਕਿ ਮਜ਼ਦੂਰਾਂ ਦੇ ਮੋਬਾਈਲ ਚੋਰੀ ਹੋਣ ਤੇ ਮਜਦੂਰਾਂ ਵਿੱਚ ਮਾਯੂਸੀ ਛਾਈ ਹੋਈ ਹੈ। ਉਹਨਾਂ ਦੱਸਿਆ ਕਿ ਚੋਰੀ ਸਬੰਧੀ ਪੁਲਿਸ ਥਾਣਾ ਕਲਾਨੌਰ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਪੁਲਿਸ ਕਲਾਨੌਰ ਦੇ ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋਏ ਚੋਰਾਂ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Related Post