go to login
post

Jasbeer Singh

(Chief Editor)

Punjab, Haryana & Himachal

Lok Sabha Election : ਗੁਰਦਾਸਪੁਰ ਲੋਕ ਸਭਾ ਹਲਕੇ ਚ ਬਦਲੇ ਸਿਆਸੀ ਸਮੀਕਰਨ, ਅਕਾਲੀ ਦਲ 28 ਸਾਲ ਬਾਅਦ ਇੱਥੋਂ ਉਤਾਰੇਗਾ

post-img

ਸ਼੍ਰੋਮਣੀ ਅਕਾਲੀ ਦਾ ਭਾਈਵਾਲ ਬਹੁਜਨ ਸਮਾਜ ਪਾਰਟੀ (BSP) ਨਾਲ ਪਹਿਲਾਂ ਹੀ ਤੋੜ ਵਿਛੋੜਾ ਹੋ ਚੁੱਕਾ ਹੈ। ਇਸ ਤਰ੍ਹਾਂ ਹੁਣ 28 ਸਾਲ ਦੇ ਲੰਬੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਚੋਣ ਮੈਦਾਨ ’ਚ ਨਿੱਤਰੇਗਾ। ਇਸ ਤੋਂ ਪਹਿਲਾਂ ਭਾਜਪਾ ਨਾਲ ਗੱਠਜੋੜ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਸੀਟਾਂ ਦੀ ਵੰਡ ਹੁੰਦੀ ਰਹੀ ਹੈ।ਲੋਕ ਸਭਾ ਚੋਣਾਂ (Lok Sabha Election 2024) ਦਾ ਐਲਾਨ ਹੋਣ ਤੋਂ 15 ਦਿਨ ਬਾਅਦ ਅਖ਼ੀਰ ਭਾਜਪਾ (BJP) ਤੇ ਸ਼੍ਰੋਮਣੀ ਅਕਾਲੀ ਦਲ (SAD) ਵਿਚਾਲੇ ਗੱਠਜੋੜ ਦੀਆਂ ਸੰਭਾਵਨਾਵਾਂ ਦਾ ਉਸ ਸਮੇਂ ਅੰਤ ਹੋ ਗਿਆ ਜਦੋਂ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ (Sunil Jakhar) ਵੱਲੋਂ ਰਸਮੀ ਐਲਾਨ ਕਰ ਦਿੱਤਾ ਗਿਆ ਕਿ ਭਾਜਪਾ ਪੰਜਾਬ ’ਚ ਇਕੱਲੇ ਹੀ ਸਾਰੀਆਂ 13 ਸੀਟਾਂ ਤੋਂ ਚੋਣ ਲੜੇਗੀ। ਇਸ ਫ਼ੈਸਲੇ ਨਾਲ ਪੰਜਾਬ ਦੇ ਸਿਆਸੀ ਸਮੀਕਰਨ ’ਚ ਵੱਡੀ ਤਬਦੀਲੀ ਦੇਖਣ ’ਚ ਮਿਲੇਗੀ। ਭਾਜਪਾ ਵੱਲੋਂ ਗਠਜੋੜ ਨਾ ਕਰਨ ਸਬੰਧੀ ਲਏ ਗਏ ਫ਼ੈਸਲੇ ਉਪਰੰਤ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਚੋਣ ਮੈਦਾਨ ਵਿਚ ਇਕੱਲੇ ਹੀ ਨਿੱਤਰੇਗਾ।ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਾ ਭਾਈਵਾਲ ਬਹੁਜਨ ਸਮਾਜ ਪਾਰਟੀ (BSP) ਨਾਲ ਪਹਿਲਾਂ ਹੀ ਤੋੜ ਵਿਛੋੜਾ ਹੋ ਚੁੱਕਾ ਹੈ। ਇਸ ਤਰ੍ਹਾਂ ਹੁਣ 28 ਸਾਲ ਦੇ ਲੰਬੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਚੋਣ ਮੈਦਾਨ ’ਚ ਨਿੱਤਰੇਗਾ। ਇਸ ਤੋਂ ਪਹਿਲਾਂ ਭਾਜਪਾ ਨਾਲ ਗੱਠਜੋੜ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਸੀਟਾਂ ਦੀ ਵੰਡ ਹੁੰਦੀ ਰਹੀ ਹੈ। ਗੁਰਦਾਸਪੁਰ ਲੋਕ ਸਭਾ ਹਲਕਾ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਉਂਦਾ ਰਿਹਾ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੋਂ ਭਾਜਪਾ ਉਮੀਦਵਾਰਾਂ ਦੀ ਮਦਦ ਕਰਨ ਦਾ ਅਹਿਮ ਰੋਲ ਨਿਭਾਉਣ ਦਾ ਕੰਮ ਕਰਦਾ ਰਿਹਾ ਸੀ। ਇਸ ਗੱਠਜੋੜ ਸਦਕਾ ਹੀ ਭਾਜਪਾ ਦੇ ਉਮੀਦਵਾਰ ਵਿਨੋਦ ਖੰਨਾ ਲਗਾਤਾਰ 4 ਵਾਰ ਸੰਸਦ ਮੈਂਬਰ ਬਣਨ ਵਿਚ ਕਾਮਯਾਬ ਰਹੇ।2019 ਵਿਚ ਭਾਜਪਾ ਦੇ ਸੰਨੀ ਦਿਓਲ ਨੇ ਵੀ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਵਾਰ ਗੱਠਜੋੜ ਟੁੱਟਣ ਕਰਕੇ ਹੁਣ ਇਸ ਸੀਟ ਤੋਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵੱਖੋ-ਵੱਖਰੇ ਉਮੀਦਵਾਰ ਉਤਾਰੇਗੀ। ਇਹ ਸਿਆਸੀ ਨਜ਼ਾਰਾ ਗੁਰਦਾਸਪੁਰ ਨਿਵਾਸੀਆਂ ਨੂੰ 28 ਸਾਲ ਬਾਅਦ ਦੇਖਣ ਨੂੰ ਮਿਲੇਗਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸੀਟ ਤੋਂ ਆਪਣਾ ਆਖ਼ਰੀ ਉਮੀਦਵਾਰ 1996 ਵਿਚ ਉਤਾਰਿਆ ਗਿਆ ਸੀ। ਉਸ ਸਮੇਂ ਭਾਰਤੀ ਜਨਤਾ ਪਾਰਟੀ ਵੱਲੋਂ ਜਗਦੀਸ਼ ਸਾਹਨੀ ਉਮੀਦਵਾਰ ਸਨ ਜਦੋਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗਦੀਸ਼ ਸਿੰਘ ਵਾਲੀਆ ਚੋਣ ਮੈਦਾਨ ਵਿਚ ਨਿੱਤਰੇ ਸਨ ਪਰ ਇਨ੍ਹਾਂ ਦੋਵਾਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਵੇਲੇ ਕਾਂਗਰਸ ਵੱਲੋਂ ਸੁਖਬੰਸ ਕੌਰ ਭਿੰਡਰ ਨੇ ਆਪਣੀ ਲਗਾਤਾਰ ਪੰਜਵੀਂ ਜਿੱਤ ਹਾਸਲ ਕੀਤੀ ਸੀ। ਇਸੇ ਤਰ੍ਹਾਂ 1989 ਦੀਆਂ ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਈਸੈਕ ਬੀ ਦਾਸ ਉਮੀਦਵਾਰ ਵੱਜੋਂ ਚੋਣ ਮੈਦਾਨ ਵਿਚ ਕੁੱਦੇ ਸਨ ਪਰ ਉਨ੍ਹਾਂ ਨੂੰ ਸਿਰਫ 1.79 ਫ਼ੀਸਦੀ ਵੋਟ ਹੀ ਹਾਸਲ ਹੋ ਸਕੇ। ਉਹ ਪੰਜਵੇਂ ਨੰਬਰ ’ਤੇ ਰਹੇ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਯਗਦੱਤ ਸ਼ਰਮਾ ਨੂੰ 23.63 ਫ਼ੀਸਦੀ ਵੋਟ ਹਾਸਲ ਹੋਏ ਤੇ ਤੀਸਰੇ ਨੰਬਰ ’ਤੇ ਰਹੇ। ਇਹ ਚੋਣ ਵੀ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਨੇ ਜਿੱਤੀ ਜਿਨ੍ਹਾਂ ਨੂੰ 40.52 ਫ਼ੀਸਦੀ ਵੋਟ ਹਾਸਲ ਹੋਏ। 1985 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਈਸੈਕ ਬੀ ਦਾਸ ਉਮੀਦਵਾਰ ਵੱਜੋਂ ਉਤਾਰੇ ਗਏ ਪਰ ਉਹ 27.8 ਫ਼ੀਸਦੀ ਵੋਟਾਂ ਲੈ ਕੇ ਤੀਸਰੇ ਨੰਬਰ ’ਤੇ ਰਹੇ। ਭਾਜਪਾ ਦੇ ਬਲਦੇਵ ਪ੍ਰਕਾਸ਼ 30.31 ਫ਼ੀਸਦੀ ਵੋਟਾਂ ਲੈ ਕੇ ਦੂਜੇ ਨੰਬਰ ’ਤੇ ਅਤੇ ਕਾਂਗਰਸ ਦੀ ਸੁਖਬੰਸ ਕੌਰ 37.97 ਫ਼ੀਸਦੀ ਵੋਟਾਂ ਨਾਲ ਪਹਿਲੇ ਨੰਬਰ ’ਤੇ ਰਹੇ। 1997 ’ਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਗੱਠਜੋੜ ਹੋ ਗਿਆ। ਇਸ ਉਪਰੰਤ ਦੋਵਾਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਰਲ ਕੇ ਲੜੀਆਂ। 1998 ਦੀਆਂ ਲੋਕ ਸਭਾ ਚੋਣਾਂ ਵਿਚ ਗੁਰਦਾਸਪੁਰ ਸੀਟ ਭਾਜਪਾ ਦੇ ਹਿੱਸੇ ਆਈ। ਪਹਿਲੀ ਵਾਰ ਇਨ੍ਹਾਂ ਦੋਵਾਂ ਪਾਰਟੀਆਂ ਵੱਲੋਂ ਆਪਣਾ ਸਾਂਝਾ ਉਮੀਦਵਾਰ ਉਤਾਰਨ ਦਾ ਫ਼ੈਸਲਾ ਇਤਿਹਾਸਕ ਹੋ ਨਿੱਬੜਿਆ। ਸਾਂਝੇ ਉਮੀਦਵਾਰ ਵਿਨੋਦ ਖੰਨਾ ਨੇ ਪਿਛਲੀਆਂ ਪੰਜ ਚੋਣਾਂ ਜਿੱਤਦੇ ਆ ਰਹੇ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਨੂੰ ਹਰਾਉਣ ਵਿਚ ਸਫਲਤਾ ਹਾਸਲ ਕੀਤੀ। ਇਸ ਗੱਠਜੋੜ ਕਾਰਨ ਹੀ ਵਿਨੋਦ ਖੰਨਾ ਲਗਾਤਾਰ ਤਿੰਨ ਚੋਣਾਂ ਜਿੱਤਣ ਵਿਚ ਕਾਮਯਾਬ ਰਹੇ। 2009 ਦੀਆਂ ਚੋਣਾਂ ਵਿਚ ਕਾਂਗਰਸ ਦੇ ਪ੍ਰਤਾਪ ਬਾਜਵਾ ਜਿੱਤਣ ’ਚ ਕਾਮਯਾਬ ਰਹੇ ਪਰ 2014 ਦੀਆਂ ਚੋਣਾਂ ਵਿਚ ਵਿਨੋਦ ਖੰਨਾ ਚੌਥੀ ਵਾਰ ਮੁੜ ਜਿੱਤਣ ’ਚ ਸਫਲ ਰਹੇ। 2017 ਦੀ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਸੁਨੀਲ ਜਾਖੜ ਨੇ ਜਿੱਤ ਹਾਸਲ ਕੀਤੀ। 18 ਮਹੀਨਿਆਂ ਬਾਅਦ ਹੀ ਹੋਈਆਂ 2019 ਦੀਆਂ ਆਮ ਚੋਣਾਂ ਵਿਚ ਭਾਜਪਾ ਦੇ ਸੰਨੀ ਦਿਓਲ ਨੇ ਮੁੜ ਅਕਾਲੀ ਦਲ ਦੇ ਸਹਿਯੋਗ ਨਾਲ ਵੱਡੀ ਜਿੱਤ ਹਾਸਲ ਕੀਤੀ।

Related Post