July 6, 2024 01:32:58
post

Jasbeer Singh

(Chief Editor)

Punjab, Haryana & Himachal

ਪੀਐੱਸਪੀਸੀਐੱਲ ਦਾ ਵੱਡਾ ਉਪਰਾਲਾ, ਜਲਖੇੜੀ ਪਾਵਰ ਪਲਾਂਟ 17 ਸਾਲ ਬਾਅਦ ਮੁੜ ਚਾਲੂ, ਪਰਾਲੀ ਤੋਂ 10 ਮੈਗਾਵਾਟ ਬਾਇਓਮਾਸ ਪਾ

post-img

ਹੁਣ ਨਵੀਨੀਕ੍ਰਿਤ ਪਲਾਂਟ 21 ਜੂਨ, 2024 ਨੂੰ ਮੁੜ ਚਾਲੂ ਕੀਤਾ ਗਿਆ ਹੈ। ਇਹ ਉੱਨਤ ਡੈਨਮਾਰਕ ਤਕਨਾਲੋਜੀ ਵਾਲੇ ਬਾਇਲਰਾਂ ਦੀ ਵਰਤੋਂ ਕਰਦਾ ਹੈ ਅਤੇ 100% ਪਰਾਲੀ ਦੀ ਵਰਤੋਂ ਕਰ ਕੇ ਬਿਜਲੀ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਅਤਿ-ਆਧੁਨਿਕ ਬਾਇਓਮਾਸ ਪਲਾਂਟ ਸਾਲਾਨਾ ਲਗਪਗ 1 ਲੱਖ ਟਨ ਪਰਾਲੀ ਦੀ ਖਪਤ ਕਰੇਗਾ। ਇਹ ਸੂਬਾ ਸਰਕਾਰ ਨੂੰ ਪੰਜਾਬ ਵਿਚ ਲਗਪਗ 40 ਹਜ਼ਾਰ ਏਕੜ ਖੇਤਰ ਵਿਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਵਿਚ ਮਦਦ ਕਰੇਗਾ। ਸੀਨੀਅਰ ਰਿਪੋਰਟਰ, ਪਟਿਆਲਾ : ਪਿੰਡ ਜਲਖੇੜੀ ਵਿਖੇ 17 ਸਾਲ ਤੋਂ ਬੰਦ ਪਿਆ ਜਲਖੇੜੀ ਬਾਇਓਮਾਸ ਪਾਵਰ ਪਲਾਂਟ ਤੋਂ ਮੁੜ ਬਿਜਲੀ ਉਤਪਾਦਨ ਸ਼ੁਰੂ ਕੀਤਾ ਗਿਆ ਹੈ। 10 ਮੈਗਾਵਾਟ ਬਾਇਓਮਾਸ ਪਲਾਂਟ ਮੂਲ ਰੂਪ ਵਿਚ ਪੀਐੱਸਈਬੀ (ਹੁਣ ਪੀਐੱਸਪੀਸੀਐੱਲ) ਦੁਆਰਾ ਜੂਨ 1992 ਵਿਚ ਚਾਲੂ ਕੀਤਾ ਗਿਆ ਸੀ। ਪਲਾਂਟ ਜੁਲਾਈ 1995 ਤੱਕ ਚੱਲਦਾ ਰਿਹਾ, ਜਿਸ ਤੋਂ ਬਾਅਦ ਇਹ ਜੁਲਾਈ 2001 ਵਿਚ ਮੈਸਰਜ਼ ਜਲਖੇੜੀ ਪਾਵਰ ਪਲਾਂਟ ਲਿਮਟਿਡ (ਜੇਪੀਪੀਐੱਲ) ਨੂੰ ਲੀਜ਼ 'ਤੇ ਦੇ ਦਿੱਤਾ ਗਿਆ। ਪਲਾਂਟ ਜੁਲਾਈ 2002 ਵਿਚ ਮੁੜ ਚਾਲੂ ਹੋਇਆ ਅਤੇ ਸਤੰਬਰ 2007 ਤੱਕ ਚੱਲਦਾ ਰਿਹਾ। 2018 ਵਿਚ, ਪਲਾਂਟ ਨੂੰ ਨਵੀਨੀਕਰਨ, ਸੰਚਾਲਨ ਅਤੇ ਟ੍ਰਾਂਸਫਰ ਦੇ ਆਧਾਰ 'ਤੇ ਲੀਜ਼ 'ਤੇ ਦੇਣ ਲਈ ਮੁੜ ਟੈਂਡਰ ਕੀਤਾ ਗਿਆ। ਹੁਣ ਨਵੀਨੀਕ੍ਰਿਤ ਪਲਾਂਟ 21 ਜੂਨ, 2024 ਨੂੰ ਮੁੜ ਚਾਲੂ ਕੀਤਾ ਗਿਆ ਹੈ। ਇਹ ਉੱਨਤ ਡੈਨਮਾਰਕ ਤਕਨਾਲੋਜੀ ਵਾਲੇ ਬਾਇਲਰਾਂ ਦੀ ਵਰਤੋਂ ਕਰਦਾ ਹੈ ਅਤੇ 100% ਪਰਾਲੀ ਦੀ ਵਰਤੋਂ ਕਰ ਕੇ ਬਿਜਲੀ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਅਤਿ-ਆਧੁਨਿਕ ਬਾਇਓਮਾਸ ਪਲਾਂਟ ਸਾਲਾਨਾ ਲਗਪਗ 1 ਲੱਖ ਟਨ ਪਰਾਲੀ ਦੀ ਖਪਤ ਕਰੇਗਾ। ਇਹ ਸੂਬਾ ਸਰਕਾਰ ਨੂੰ ਪੰਜਾਬ ਵਿਚ ਲਗਪਗ 40 ਹਜ਼ਾਰ ਏਕੜ ਖੇਤਰ ਵਿਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਵਿਚ ਮਦਦ ਕਰੇਗਾ। ਇਹ ਪਹਿਲਕਦਮੀ 400-500 ਵਿਅਕਤੀਆਂ ਨੂੰ ਸਿੱਧਾ ਤੇ ਅਸਿੱਧਾ ਰੁਜ਼ਗਾਰ ਪ੍ਰਦਾਨ ਕਰੇਗੀ। ਇਸ ਪਲਾਂਟ ਲਈ ਪਾਵਰ ਖਰੀਦ ਸਮਝੌਤੇ (ਪੀਪੀਏ) ਦੀ ਮਿਆਦ 20 ਸਾਲ ਹੈ ਜਿਸ ਤੋਂ ਬਾਅਦ ਪਲਾਂਟ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਟੈਂਡਰਿੰਗ ਪ੍ਰਕਿਰਿਆ ਵਿਚ ਸਭ ਤੋਂ ਘੱਟ ਬੋਲੀ ਲਗਾਉਣ ਵਾਲੇ ਦੁਆਰਾ ਪ੍ਰਤੀ ਕਿਲੋਵਾਟ ਘੰਟਾ ਸ਼ੁਰੂਆਤੀ ਕੋਟ ਕੀਤੀ ਟੈਰਿਫ ਦਰ 7.25 ਰੁਪਏ ਸੀ ਅਤੇ ਰਿਵਰਸ ਨੀਲਾਮੀ ਤੋਂ ਬਾਅਦ ਅੰਤਿਮ ਕੋਟ ਕੀਤੀ ਟੈਰਿਫ ਦਰ 5.84 ਰੁਪਏ ਪ੍ਰਤੀ ਕਿਲੋਵਾਟ ਘੰਟਾ ਸੀ ਜੋ ਗੱਲਬਾਤ ਤੋਂ ਬਾਅਦ ਹੋਰ 0.07 ਰੁਪਏ ਪ੍ਰਤੀ ਕਿਲੋਵਾਟ ਘੰਟਾ ਘਟਾ ਕੇ 5.77 ਰੁਪਏ ਪ੍ਰਤੀ ਕਿਲੋਵਾਟ ਘੰਟਾ ਕਰ ਦਿੱਤੀ ਗਈ ਹੈ, ਜਿਸ ਨਾਲ ਲੀਜ਼ ਦੀ ਮਿਆਦ ਦੌਰਾਨ 10 ਕਰੋੜ ਰੁਪਏ ਦੀ ਬਚਤ ਹੋਵੇਗੀ। ਲੀਜ਼ ਸਮਝੌਤਾ ਮੈਸਰਜ਼ ਸੁਖਵੀਰ ਐਗਰੋ ਐਨਰਜੀ ਲਿਮਟਿਡ (ਐਸਏਈਐਲ) ਨਾਲ 2019 ਵਿਚ ਹਸਤਾਖ਼ਰ ਕੀਤਾ ਗਿਆ ਸੀ। ਊਰਜਾ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਹ ਪ੍ਰਾਜੈਕਟ ਸਾਡੇ ਲਈ ਬਹੁਤ ਅਹਿਮੀਅਤ ਰੱਖਦਾ ਹੈ। ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਵੱਡੀ ਪਹਿਲਕਦਮੀ ਹੈ, ਜੋ ਵਾਤਾਵਰਨ ਨੂੰ ਬਚਾਉਣ ਦੇ ਨਾਲ ਰੁਜ਼ਗਾਰ ਪ੍ਰਦਾਨ ਕਰਦਾ ਹੈ। ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸਾਡੀ ਸਰਕਾਰ ਦੀ ਊਰਜਾ ਸੁਰੱਖਿਆ, ਵਾਤਾਵਰਨ ਸੁਰੱਖਿਆ, ਅਤੇ ਆਰਥਿਕ ਵਿਕਾਸ ਪ੍ਰਤੀ ਵਚਨਬੱਧਤਾ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।

Related Post