

ਪਾਤੜਾਂ ਪੁਲਸ ਕੀਤਾ ਬੱਸ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ ਪਾਤੜਾਂ, 6 ਜੂਨ : ਥਾਣਾ ਪਾਤੜਾਂ ਪੁਲਸ ਨੇ ਬਸ ਦੇ ਅਣਪਛਾਤੇ ਡਰਾਈਵਰ ਵਿਰੁੱਧ ਧਾਰਾ 281, 106 (1) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸ਼ਮਸ਼ੇਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਵਾਰਡ ਨੰ 5 ਆਨੰਦ ਬਸਤੀ ਪਾਤੜਾਂ ਨੇ ਦੱਸਿਆ ਕਿ 4 ਜੂਨ 2025 ਨੂੰ ਜਦੋਂ ਉਸਦੀ ਮਾਤਾ ਅਮਰਜੀਤ ਕੌਰ ਜੋ ਕਿ ਪਾਤੜਾਂ ਬਾਈਪਾਸ ਪੁਲ ਹੇਠਾ ਉਕਤ ਬੱਸ ਵਿਚੋਂ ਉਤਰ ਰਹੀ ਸੀ ਤਾਂ ਅਣਪਛਾਤੇ ਡਰਾਈਵਰ ਨ ਇੱਕਦਮ ਲਾਪ੍ਰਵਾਹੀ ਨਾਲ ਬੱਸ ਤੋਰ ਲਈ, ਜਿਸ ਕਾਰਨ ਉਸ ਦੀ ਮਾਤਾ ਬੱਸ ਹੇਠਾਂ ਆ ਗਈ ਤੇ ਮਾਤਾ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।