
Pavithra Jayaram Death: ਕਾਰ ਹਾਦਸੇ 'ਚ ਟੀਵੀ ਅਦਾਕਾਰਾ ਪਵਿੱਤਰਾ ਜੈਰਾਮ ਦੀ ਮੌਤ, ਭੈਣ ਸਮੇਤ ਤਿੰਨ ਲੋਕ ਬੁਰੀ ਤਰ੍ਹਾ
- by Aaksh News
- May 13, 2024

ਐਤਵਾਰ ਨੂੰ ਸਾਊਥ ਸਿਨੇਮਾ ਤੋਂ ਇਕ ਬੁਰੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਸ਼ਹੂਰ ਟੀਵੀ ਅਦਾਕਾਰਾ ਪਵਿੱਤਰਾ ਜੈਰਾਮ ਦੀ ਇੱਕ ਭਿਆਨਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਕੰਨੜ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪਵਿੱਤਰ ਜੈਰਾਮ ਦਾ ਐਤਵਾਰ (12 ਮਈ) ਨੂੰ ਮਹਿਬੂਬ ਨਗਰ, ਆਂਧਰਾ ਪ੍ਰਦੇਸ਼ ਵਿੱਚ ਦੇਹਾਂਤ ਹੋ ਗਿਆ। ਕੰਨੜ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪਵਿੱਤਰ ਜੈਰਾਮ ਦਾ ਐਤਵਾਰ (12 ਮਈ) ਨੂੰ ਮਹਿਬੂਬ ਨਗਰ, ਆਂਧਰਾ ਪ੍ਰਦੇਸ਼ ਵਿੱਚ ਦੇਹਾਂਤ ਹੋ ਗਿਆ। ਪਵਿੱਤਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਭੈਣ, ਡਰਾਈਵਰ ਅਤੇ ਐਕਟਰ ਗੰਭੀਰ ਜ਼ਖਮੀ ਹੋ ਗਏ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਵਿੱਤਰਾ ਜੈਰਾਮ ਨੇ ਟੀਵੀ ਸੀਰੀਅਲ 'ਤਿਲੋਤਮਾ' ਨਾਲ ਹਰ ਘਰ ਵਿੱਚ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਚੰਗੀ ਸੀ। ਉਨ੍ਹਾਂ ਦੇ ਜਾਣ ਨਾਲ ਪ੍ਰਸ਼ੰਸਕਾਂ ਨੂੰ ਗਹਿਰਾ ਸਦਮਾ ਲੱਗਾ ਹੈ।