
ਈਸਾਪੁਰ-ਡੇਰਾਬੱਸੀ ਕਰਾਸਿੰਗ ’ਤੇ ਮਾਲ ਗੱਡੀ ਘੰਟਿਆਂਬੱਧੀ ਰੁਕਣ ਕਾਰਨ ਲੋਕ ਪ੍ਰੇਸ਼ਾਨ
- by Aaksh News
- April 23, 2024

ਅੱਜ ਸਵੇਰੇ ਈਸਾਪੁਰ ਅਤੇ ਡੇਰਾਬੱਸੀ ਦੇ ਵਿਚਕਾਰ ਕਰਾਸਿੰਗ ‘ਤੇ ਮਾਲ ਗੱਡੀ ਖ਼ਰਾਬ ਹੋ ਕੇ ਰੁਕ ਗਈ। ਇਸ ਨਾਲ ਇਲਾਕੇ ਦੇ 12 ਪਿੰਡਾਂ ਦਾ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਆਪਸੀ ਠੱਪ ਟੁੱਟ ਗਿਆ। ਸਕੂਲ ਬੱਸਾਂ, ਦਫਤਰ ਜਾਣ ਵਾਲੇ ਅਤੇ ਯਾਤਰੀ ਰੇਲ ਕਰਾਸਿੰਗ ਦੇ ਦੋਵੇਂ ਪਾਸੇ ਫਸ ਗਏ। ਦੁੱਧ ਅਤੇ ਹੋਰ ਸਪਲਾਈ ਵਾਲੇ ਘੰਟਿਆਂ ਤੱਕ ਫਾਟਕ ਖੁੱਲ੍ਹਣ ਦੀ ਉਡੀਕ ਕਰਦੇ ਰਹੇ। ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਭਾਂਖਰਪੁਰ ਵਾਲੇ ਪਾਸਿਓਂ ਪੰਜ ਕਿਲੋਮੀਟਰ ਦਾ ਰਸਤਾ ਤੈਅ ਕਰਨਾ ਪਿਆ।