
ਅਰਬਨ ਅਸਟੇਟ ਦੀਆਂ ਪ੍ਰਮੁੱਖ ਸੜਕਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ
- by Jasbeer Singh
- November 2, 2024

ਅਰਬਨ ਅਸਟੇਟ ਦੀਆਂ ਪ੍ਰਮੁੱਖ ਸੜਕਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ - ਕਾਗ਼ਜ਼ਾਂ ਵਿੱਚ ਹੀ ਹੋ ਰਹੀ ਹੈ ਪੁੱਡਾ ਠੇਕੇਦਾਰਾਂ ਵੱਲੋਂ ਸਫ਼ਾਈ ! ਸੜਕਾਂ ਨੂੰ ਬਣਾਇਆ ਗੰਦਗੀ ਦਾ ਡੰਪ.. ਪਟਿਆਲਾ, 1ਨਵੰਬਰ ( ਮਨਦੀਪ ਸਿੰਘ ਜੋਸਨ) – ਦੀਵਾਲੀ ਦੇ ਮਹੱਤਵਪੂਂਰਨ ਤਿਉਹਾਰ ਨੂੰ ਲੈ ਕੇ ਜਿੱਥੇ ਲੋਕ ਆਪਣੇ ਆਲੇ-ਦੁਆਲੇ ਅਤੇ ਘਰਾਂ ਦੀ ਸਫ਼ਾਈ ਕਰਨ ਵਿੱਚ ਰੁੱਝੇ ਹੋਏ ਸਨ ਉੱਥੇ ਅਰਬਨ ਅਸਟੇਟ ਫੇਜ਼-2, 1 ਅਤੇ 3 ਦੀਆਂ ਪ੍ਰਮੁੱਖ ਸੜਕਾਂ ਅਤੇ ਥਾਵਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਅਰਬਨ ਅਸਟੇਟ ਦੇ ਵਾਸੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਪਰੰਤੂ ਸਫ਼ਾਈ ਨਾਲ ਸਬੰਧਤ ਪੁੱਡਾ ਅਧਿਕਾਰੀ ਅਤੇ ਠੇਕੇਦਾਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ । ਜ਼ਿਆਦਾਤਰ ਸਫ਼ਾਈ ਦਾ ਕੰਮ ਕਾਗਜ਼ਾਂ ਵਿੱਚ ਹੀ ਹੋ ਰਿਹਾ ਹੈ, ਪਰੰਤੂ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ। ਅਰਬਨ ਅਸਟੇਟ ਫੇਜ਼-2 ਦੇ ਬਾਹਰੋ-ਬਾਹਰ ਸਾਧੂ ਬੇਲਾ ਦੇ ਨਾਲ-ਨਾਲ ਜੋ ਫਿਰਨੀ ਵਾਲੀ ਸੜਕ ਲੰਘਦੀ ਹੈ, ਉਸ ਸੜਕ ’ਤੇ ਜੋ ਪਾਰਕ ਲੋਕਾਂ ਦੀ ਸੈਰ ਅਤੇ ਬੱਚਿਆਂ ਦ ਖੇਡਣ ਲਈ ਬਣਾਏ ਗਏ ਹਨ, ਪਾਰਕਾਂ ਦੇ ਬਾਹਰ ਪਾਰਕਾਂ ਦੇ ਨਾਲ਼ ਨਾਲ਼ ਲੰਘਦੀ ਸੜਕ ਨੂੰ ਕੂੜੇ, ਕੁੜਾ ਕ਼ਰਕਟ ਅਤੇ ਗੰਦਗੀ ਦੇ ਢੇਰ ਲਗਾ ਕੇ ਉਸ ਨੂੰ ਗੰਦਗੀ ਦਾ ਡੰਪ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਅਰਬਨ ਅਸਟੇਟ ਇਲਾਕੇ ਵਿੱਚ ਗੰਦਗੀ ਫੈਲਣ ਕਾਰਨ ਬਿਮਾਰੀਆਂ ਫੈਲਣ ਦਾ ਵੱਡਾ ਖਤਰਾ ਬਣ ਗਿਆ ਹੈ । ਇਸ ਸੜਕ ਉਤੇ ਗੰਦਗੀ ਪੱਤੇ ਦਰਖਤ ਕੱਟ ਕੇ ਅਤੇ ਹੋਰ ਗੰਦੇ ਮਲਬੇ ਦੇ ਵੱਡੇ-ਵੱਡੇ ਢੇਰ ਲੱਗੇ ਪਏ ਹਨ। ਫੇਜ਼-2 ਦੀ ਇਸ ਸੜਕ ਦੇ ਨਾਲ-ਨਾਲ ਜੋ ਪਾਰਕ ਹਨ, ਉਨ੍ਹਾਂ ਦੀ ਸਾਫ਼ ਸਫ਼ਾਈ ਕਰਨ ਉਪਰੰਤ ਸਾਰਾ ਮਲਬਾ ਇਸ ਸੜਕ ਕਿਨਾਰੇ ਸੁੱਟਿਆ ਜਾ ਰਿਹਾ ਹੈ। ਪ੍ਰੰਤੂਪੁੱਡਾ ਅਧਿਕਾਰੀ ਅਤੇ ਠੇਕੇਦਾਰ ਕੁੰਭ ਕਰਨੀ ਨੀਦ ਸੁੱਤੇ ਪਏ ਹਨ।ਪੁੱਡਾ ਅਧਿਕਾਰੀ ਇਸ ਮਲਬੇ ਨੂੰ ਕਿਸੇ ਉਚਿਤ ਥਾਂ ’ਤੇ ਠਿਕਾਣੇ ਨਹੀਂ ਲਗਵਾ ਰਹੇ, ਜਿਸ ਕਾਰਨ ਫੈਲੀ ਗੰਦਗੀ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ । ਇਸ ਤੋਂ ਇਲਾਵਾ ਅਰਬਨ ਸਟੇਟ ਅੰਦਰ ਜੋ ਖਾਲੀ ਥਾਵਾਂ ਪਈਆਂ ਹਨ ਪੁੱਡਾਵੱਲੋਂ ਉਨਾਂ ਥਾਵਾਂ ਨੂੰ ਕੂੜਾ ਕਰਕਟ ਸੁੱਟਣ ਲਈ ਅਤੇ ਗੰਦਗੀ ਦੇ ਡੰਪ ਵੱਜੋਂ ਵਰਤਿਆ ਜਾ ਰਿਹਾ ਹੈ। ਇੱਥੇ ਹੀ ਵੱਸ ਨਹੀਂ ਅਰਬਨ ਅਸਟੇਟ ਦੇ ਅੰਦਰ ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਪੂਰੀ ਭਰਮਾਰ ਹੈ ਪ੍ਰੰਤੂ ਪੁੱਡਾ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ!ਫੇਜ਼-3 ਅਤੇ ਫੇਜ਼-1 ਦੇ ਦਰਮਿਆਨ ਰੇਡੀਓ ਸਟੇਸ਼ਨ ਨੂੰ ਜੋ ਡਬਲ ਸੜਕ ਜਾ ਰਹੀ ਹੈ, ਉਸ ਦੀ ਸਫ਼ਾਈ ਰਾਧਾ ਸੁਆਮੀ ਡੇਰੇ ਦੇ ਪ੍ਰਬੰਧਕਾਂ ਵੱਲੋਂ ਆਪਣੇ ਪੱਧਰ ’ਤੇ ਆਪਣੀ ਹਦੂਦ ਤੱਕ ਕਰਵਾਈ ਜਾ ਰਹੀ ਹੈ, ਪਰੰਤੂ ਅੱਗੋਂ ਇਸ ਸੜਕ ’ਤੇ ਜੋ ਡਿਵਾਈਡਰ ਰੋਡ ਬਣੀ ਹੋਈ ਹੈ, ਉਸ ਦੇ ਠੇਕੇਦਾਰਾਂ ਵੱਲੋਂ ਸਫ਼ਾਈ ਕਰਨ ਉਪਰੰਤ ਕੂੜੇ ਦੇ ਢੇਰ ਉੱਥੋਂ ਚੁੱਕਣ ਦੀ ਥਾਂ ਡਿਵਾਈਡਰ ਦੇ ਨਾਲ-ਨਾਲ ਹੀ ਢੇਰੀਆਂ ਦੇ ਰੂਪ ਵਿੱਚ ਪਏ ਹਨ। ਇਸੇ ਤਰ੍ਹਾਂ ਓਵਰਬ੍ਰਿਜ ਦੇ ਨਾਲ-ਨਾਲ ਜੋ ਸੜਕ ਪਟਿਆਲਾ ਵੱਲ ਨੂੰ ਜਾ ਰਹੀ ਹੈ, ਉਸ ਦੇ ਕਿਨਾਰੇ ’ਤੇ ਗੰਦਗੀ ਦੇ ਢੇਰ ਲੱਗੇ ਪਏ ਹਨ, ਜਿਸ ਕਾਰਨ ਪੁੱਡਾ ਵੱਲੋਂ ਸਫ਼ਾਈ ਦੇ ਕੀਤੇ ਜਾ ਰਹੇ ਦਾਅਵੇ ਠੁੱਸ ਹੁੰਦੇ ਜਾਪ ਰਹੇ ਹਨ। ਅਰਬਨ ਅਸਟੇਟ ਫੇਜ਼-1 ਦੇ ਬਾਹਰੋ-ਬਾਹਰ ਅਪੋਲੋ ਸਕੂਲ ਦੇ ਨਜ਼ਦੀਕ ਜੋ ਫਿਰਂਨੀ ਵਾਲੀ ਸੜਕ ਜਾ ਰਹੀ ਹੈ, ਉਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਵੱਡੇ-ਵੱਡੇ ਟੋਏ ਪਏ ਹੋਏ ਹਨ, ਪਰੰਤੂ ਪੁੱਡਾ ਵੱਲੋਂ ਨਾ ਇਸ ਸੜਕ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਇਸ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ। ਇਸ ਸੜਕ ਦੇ ਕੁਝ ਟੋਏ ਤਾ ਪਹਿਲਾਂ ਪੁੱਡਾ ਵੱਲੋਂ ਭਰਾਏ ਗਏ ਸਨ ਪਰੰਤੂ ਜਿਆਦਾ ਤਰ ਸੜਕ ਬਿਲਕੁਲ ਟੁੱਟੀ ਪਈ ਹੈ ਅਤੇ ਫੁੱਟ ਫੁੱਟ ਦੇ ਡੂੰਘੇ ਟੋਏ ਪਏ ਹਨ ! ਅਰਬਨ ਅਸਟੇਟ ਵਿਚ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ। ਅਰਬਨ ਅਸਟੇਟ ਵੈਲਫੇਅਰ ਐਸੋਸੀਏਸ਼ਨ, ਫੇਜ਼-2 ਦੇ ਚੇਅਰਮੈਨ ਮਨਜੀਤ ਸਿੰਘ ਨਾਰੰਗ ਸਾਬਕਾ ਆਈ.ਏ.ਐਸ, ਸਾਬਕਾ ਜਿਲਾ ਖੁਰਾਕ ਅਤੇ ਸਪਲਾਈ ਗੁਰਦੀਪ ਸਿੰਘ ਰਾਜ ਵਹੀਕਲ ਦੇ ਚੇਅਰਮੈਨ ਬਲਵਿੰਦਰ ਸਿੰਘ ਕਰਤਾਰਪੁਰ ਨਛੱਤਰ ਸਿੰਘ ਸਿੱਧੂ ਰੇਸ਼ਮ ਸਿੰਘ ਸਿੱਧੂ ਕਿਸਾਨ ਸਿੰਘ ਬਾਜਵਾ ਡਾਕਟਰ ਯਾਦਵਿੰਦਰ ਸਿੰਘ ਮੋਲਕ ਸਿੰਘ ਡਾਕਟਰ ਰਵੀਕਰਨ ਸਿੰਘ ਜਸਵਿੰਦਰ ਸਿੰਘ ਰਾਣਾ ਜ਼ਿਲਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਤੇ ਜਨਰਲ ਸਕੱਤਰ ਪੰਜਾਬ, ਫੇਜ਼-3 ਦੇ ਨਿਵਾਸੀ ਨਛੱਤਰ ਸਿੰਘ ਸਫ਼ੇੜਾ, ਸਤਨਾਮ ਸਿੰਘ ਪਟਵਾਰੀ, ਜਸਬੀਰ ਸਿੰਘ ਗਿੱਲ, ਰਾਜਿੰਦਰ ਸਿੰਘ ਥਿੰਦ, ਬਲਦੇਵ ਸਿੰਘ ਸੇਖੋਂ, ਗੁਰਸੇਵਕ ਸਿੰਘ, ਹਰਜਿੰਦਰ ਸਿੰਘ ਐਡਵੋਕੇਟ, ਚੌਧਰੀ ਕੁਲਦੀਪ ਕੁਮਾਰ, ਡਾ. ਕੁਲਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਉਪਰੋਕਤ ਥਾਵਾਂ ਦੀ ਸਾਫ਼-ਸਫ਼ਾਈ ਤੁਰੰਤ ਕਰਵਾਉਣ ਦੀ ਮੰਗ ਕੀਤੀ ਹੈ। ਇਹਨਾਂ ਨਿਵਾਸੀਆਂ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪੁੱਡਾ ਨੇ ਸਮੇਂ ਸਿਰ ਅਰਬਨ ਅਸਟੇਟ ਦੇ ਤਿੰਨਾਂ ਫੇਸਾਂ ਅੰਦਰ ਸਫਾਈ ਅਤੇ ਸੜਕਾਂ ਦੀ ਮੁਰੰਮਤ ਨਾ ਕਰਾਈ ਗਈ ਨਾ ਤਾਂ ਉਹਨਾਂ ਨੂੰ ਪੁੱਡਾ ਖਿਲਾਫ ਪੁੱਡਾ ਦੇ ਦਫਤਰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਵੇਗਾ ਇਸ ਸਬੰਧੀ ਪੁੱਡਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਫ਼-ਸਫ਼ਾਈ ਦਾ ਕੰਮ ਠੇਕੇਦਾਰਾਂ ਨੂੰ ਸੌਂਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਥਾਂ ’ਤੇ ਸਫ਼ਾਈ ਦਾ ਮੰਦਾ ਹਾਲ ਪਾਇਆ ਗਿਆ ਤਾਂ ਠੇਕੇਦਾਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪਰੰਤੂ ਦੇਖਣ ਵਾਲੀ ਗੱਲ ਇਹ ਹੈ ਕਿ ਪੁੱਡਾ ਅਧਿਕਾਰੀ ਸਾਰਾ ਕੁਝ ਜਾਣਦੇ ਹੋਏ ਵੀ ਕੂੜਾ ਕਰਕਟ ਸੱਟਣ ਸਟਣ ਲਈ ਕਿਸੇ ਯੋਗ ਥਾਂ ਦਾ ਪ੍ਰਬੰਧ ਨਹੀਂ ਕਰ ਰਹੇ ਹਜੇ ਕਲੋਨੀਆਂ ਅੰਦਰ ਲੰਘਦੀਆਂ ਸੜਕਾਂ ਅਤੇ ਖਾਲੀ ਥਾਵਾਂ ਨੂੰ ਹੀ ਕੂੜੇ ਦੇ ਡੰਪ ਵਜੋਂ ਵਰਤ ਰਹੇ ਹਨ ਜਿਸ ਕਾਰਨ ਅਰਬਨ ਅਸਟੇਟ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਰਬਨ ਸਟੇਟ ਅੰਦਰ ਬਿਮਾਰੀਆਂ ਫੈਲਣ ਦਾ ਖਤਰਾ ਬਣਦਾ ਜਾ ਰਿਹਾ ਹੈ ਇੱਥੇ ਇਹ ਵਰਨਯੋਗ ਹੈ ਕਿ ਅਰਬਨ ਸਟੇਟ ਦਾ ਸਾਰਾ ਏਰੀਆ ਮੌਜੂਦਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਅਧੀਨ ਆਉਂਦਾ ਹੈ ਪਰੰਤੂ ਸਿਹਤ ਮੰਤਰੀ ਵੱਲੋਂ ਵੀ ਲੋਕਾਂ ਨਾਲ ਕੀਤੇ ਵਅਦਿਆਂ ਨੂੰ ਅਜੇ ਤੱਕ ਕੋਈ ਬੂਰ ਨਹੀਂ ਪਿਆ ਅਤੇ ਪਰਨਾਲਾ ਉੱਥੇ ਦਾ ਉੱਥੇ ਹੈ!
Related Post
Popular News
Hot Categories
Subscribe To Our Newsletter
No spam, notifications only about new products, updates.