
ਗੁਰੂ ਫ਼ਲਸਫ਼ੇ ਰਾਹੀਂ ਧਰਮ ਪਰਿਵਰਤਨ ਵਰਗੇ ਵਰਤਾਰੇ ਨੂੰ ਰੋਕਿਆ ਜਾ ਸਕਦਾ : ਪ੍ਰੋ. ਬਡੂੰਗਰ
- by Jasbeer Singh
- May 27, 2025

ਗੁਰੂ ਫ਼ਲਸਫ਼ੇ ਰਾਹੀਂ ਧਰਮ ਪਰਿਵਰਤਨ ਵਰਗੇ ਵਰਤਾਰੇ ਨੂੰ ਰੋਕਿਆ ਜਾ ਸਕਦਾ : ਪ੍ਰੋ. ਬਡੂੰਗਰ ਪਟਿਆਲਾ 27 ਮਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਉਤਰ ਪ੍ਰਦੇਸ਼ ਦੇ ਪੀਲੀਭੀਤ ਅੰਦਰ ਸਿੱਖ ਭਾਈਚਾਰੇ ਦੇ ਕੀਤੇ ਜਾ ਰਹੇ ਧਰਮ ਪਰਿਵਰਤਨ ’ਤੇ ਜਿਥੇ ਗਹਿਰੀ ਚਿੰਤਾ ਪ੍ਰਗਟ ਕੀਤਾ ਹੈ, ਉੱਥੇ ਹੀ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ ਕਿ ਧਰਮ ਪਰਿਵਰਤਨ ਵਰਗੇ ਵਰਤਾਰੇ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਅਤੇ ਅਜਿਹੇਾ ਕਦਮ ਚੁੱਕਣੇ ਹੋਣਗੇ ਤਾਂ ਕਿ ਧਰਮ ਪਰਿਵਰਤਨ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਰਚਿਤ ਬਾਣੀ ਅਤੇ ਧਰਮ ਦੇ ਫ਼ਲਸਫ਼ੇ ਨੂੰ ਲੋਕਾਂ ਤੱਕ ਪਹੁੰਚਾਉਣ ਨਾਲ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕੇ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਅੰਦਰ ਅੱਜ ਹਰ ਸਿੱਖ ਨੂੰ ਸਿੱਖੀ ਦੀ ਮਰਿਆਦਾ, ਸਿਧਾਂਤਾਂ ਨੂੰ ਸਮਝਣਾ ਹੋਵੇ ਅਤੇ ਸਿੱਖੀ ਸੋਚ ਨੂੰ ਹੋਰ ਅੱਗੇ ਲਿਜਾਣਾ ਸਮੇਂ ਦੀ ਵੱਡੀ ਲੋੜ ਹੈ ਤਾਂ ਕਿ ਧਰਮ ਪਰਿਵਰਤਨ ਕਰਵਾਉਣ ਵਾਲੀਆਂ ਤਾਕਤਾਂ ਨੂੰ ਬੇਨਕਾਬ ਕੀਤਾ ਜਾ ਸਕੇ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੀਲੀਭੀਤ ਵਿਖੇ ਧਰਮ ਪਰਿਵਰਤਨ ਦੇ ਮਾਮਲੇ ਦਾ ਸ਼ੋਮਣੀ ਕਮੇਟੀ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਅਤੇ ਜ਼ਮੀਨੀ ਹਕੀਕਤ ਨੂੰ ਸਮਝਿਆ ਜਿਸ ਵਿਚ ਅਜਿਹੇ ਤੱਥ ਸਾਹਮਣੇ ਆਏ ਕਿ ਧਰਮ ਪਰਿਵਰਤਨ ਕਰਵਾਉਣ ਵਾਲੀਆਂ ਬਹੁਤ ਸਾਰੀਆਂ ਤਾਕਤਾਂ ਵੱਲੋਂ ਅਜਿਹੇ ਲੋਭ ਲਾਲਚ ਦੇ ਕੇ ਜ਼ਬਰਦਸਤੀ ਸਿੱਖ ਧਰਮ ਨਾਲੋਂ ਤੋੜਨ ਦਾ ਗੁਨਾਹ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਪੱਖ ਤੋਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਧਰਮ ਅੰਦਰਲੀਆਂ ਦਰਪੇਸ਼ ਚੁਨੌਤੀਆਂ ਵਿਚ ਸਾਹਮਣੇ ਆਇਆ ਕਿ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦਬਾਅ, ਲਾਲਚ ਅਤੇ ਬਿਮਾਰੀਆਂ ਦੇ ਇਲਾਜ ਕੀਤੇ ਜਾਣ ਦੇ ਭਰਮਜਾਲ ਵਿਚ ਫਸਾਇਆ ਜਾ ਰਿਹਾ ਹੈ, ਜਦਕਿ ਇਹ ਸਾਰਾ ਕੁਝ ਅਗਿਆਨਤਾ ਦਾ ਵੱਡਾ ਪਸਾਰਾ ਹੈ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਅੰਦਰ ਵੱਸਦੇ ਸਿੱਖਾਂ ਦਾ ਜੀਵਨ ਪੱਧਰ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਜਾਣਨਾ ਅਤੇ ਸਮਝ ਕੇ ਉਨ੍ਹਾਂ ਦਾ ਹੱਲ ਕਰਨਾ ਵੀ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਦੀ ਵੀ ਅਹਿਮ ਜ਼ਿੰਮੇਵਾਰੀ ਹੈ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਅਪੀਲ ਕੀਤੀ ਹੈ ਕਿ ਪੀਲੀਭੀਤ ਸਮੇਤ ਦੇਸ਼ ਦੇ ਹਰ ਕੋਨੇ ’ਤੇ ਬੈਠੇ ਸਿੱਖ ਭਾਈਚਾਰੇ ਦੇ ਅਜਿਹੇ ਲੋਕਾਂ ਤੱਕ ਪਹੁੰਚ ਕਰਨ ਤਾਂ ਕਿ ਉਨ੍ਹਾਂ ਦੇ ਦੁੱਖ, ਦਰਦ ਅਤੇ ਤਕਲੀਫ਼ਾਂ ਨੂੰ ਸਮਝਿਆ ਜਾ ਸਕੇ ਅਤੇ ਧਰਮ ਪ੍ਰਚਾਰ ਪਸਾਰ ਦੀ ਲਹਿਰ ਨੂੰ ਦੇਸ਼ ਪੱਧਰ ਅਤੇ ਚਲਾਇਆ ਜਾਵੇ ਤਾਂ ਕਿ ਸਿੱਖ ਧਰਮ ਅੰਦਰ ਦਸ ਗੁਰੂ ਸਾਹਿਬਾਨ ਦੁਆਰਾ ਰਚਿਤ ਬਾਣੀ ਅਤੇ ਕੌਮੀ ਜਰਨੈਲਾਂ ਦੇ ਇਤਿਹਾਸ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਦੀ ਬਾਂਹ ਫੜੀ ਜਾ ਸਕੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼ ਅਜ਼ਾਦੀ ਵਿਚ ਸਿੱਖਾਂ ਵੱਲੋਂ ਪਾਏ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ, ਪ੍ਰੰਤੂ ਗ਼ਲਤ ਮਨਸੂਬੇ ਰੱਖਣ ਵਾਲੀਆਂ ਸਰਕਾਰਾਂ ਜਿਹੜੀਆਂ ਅਖੰਡ ਭਾਰਤ ਦੀ ਗੱਲ ਕਰ ਰਹੀਆਂ ਹਨ ਉਸ ਦੇ ਮਨਸੂਬਿਆਂ ਤੇ ਏਜੰਡਿਆਂ ਨੂੰ ਸਮਝਣਾ ਹੋਵੋਵੇਗਾ, ਜਿਨ੍ਹਾਂ ਵੱਲੋਂ ਲੁਕਵੇਂ ਤੇ ਅਸਿੱਧੇ ਢੰਗ ਨਾਲ ਧਰਮ ਪਰਿਵਰਤਨ ਵਰਗੇ ਹਮਲੇ ਕਰਵਾਏ ਜਾ ਰਹੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.