
ਜਨਹਿਤ ਸਮਿਤੀ ਵਲੋ ਰੁੱਖ ਲਗਾ ਕੇ ਸਾਂਭਣਾ ਬਹੁਤ ਸਲਾਘਾਯੋਗ : ਜਸਵੀਰ ਸਿੰਘ ਢੀਂਡਸਾ

ਜਨਹਿਤ ਸਮਿਤੀ ਵਲੋ ਰੁੱਖ ਲਗਾ ਕੇ ਸਾਂਭਣਾ ਬਹੁਤ ਸਲਾਘਾਯੋਗ : ਜਸਵੀਰ ਸਿੰਘ ਢੀਂਡਸਾ ਪਟਿਆਲਾ : ਸੰਸਥਾ ਜਨਹਿਤ ਸਮਿਤੀ ਵਲੋ ਅੱਜ ਬਾਰਾਦਰੀ ਗਾਰਡਨ ਨਿਮ ਰਾਣਾ ਹੋਟਲ ਦੇ ਸਾਹਮਣੇ ਤ੍ਰਿਕੋਣੀ ਪਾਰਕ ਦੇ ਕੌਲ 150 ਰੁੱਖ ਲਗਾਏ । ਸੰਸਥਾ ਵਲੋ ਇਸ ਸਾਲ ਤਕਰੀਬਨ ਇਕ ਹਜ਼ਾਰ ਰੁੱਖ ਲਗਾ ਕੇ ਸਾਂਭਣ ਦਾ ਮਿਸ਼ਨ ਮਿਥਿਆ ਗਿਆ ਹੈ । ਇਸ ਮੌਕੇ ਮੁੱਖ ਮਹਿਮਾਨ ਦੇ ਰੁਪ ਵਿੱਚ ਜਸਵੀਰ ਸਿੰਘ ਢੀਂਡਸਾ ਵਿਸ਼ੇਸ ਤੌਰ ਤੇ ਪਹੁੰਚੇ। ਉਨ੍ਹਾਂ ਰੁੱਖ ਲਗਾਉਣ ਨੂੰ ਸਬ ਤੋ ਵੱਡੀ ਸੇਵਾ ਦਸਿਆ । ਉਨਾਂ ਕਿਹਾ ਕਿ ਸੰਸਥਾ ਰੁੱਖਾਂ ਨੂੰ ਸੰਭਾਲਣ ਲਈ ਬਾਉਤ ਬੜਾ ਉਪਰਾਲਾ ਕਰ ਰਹੀ ਹੈ ਜੌ ਸ਼ਲਾਘਾਯੋਗ ਹੈ । ਇਸ ਮੌਕੇ ਸਸਥ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਵਲੋ ਦਸਿਆ ਗਿਆ ਕਿ ਰੁੱਖ ਲਗਾਉਣ ਦੇ ਨਾਲ ਸਾਂਭਣੇ ਬਹੁਤ ਜਰੂਰੀ ਹਨ। ਅਸੀ ਇਸ ਕੰਮ ਵਾਸਤੇ ਹਰ ਸਾਲ ਲਗਾਤਾਰ ਪਰਿਆਸ ਕਰ ਰਹੇ ਹਾਂ । ਇਸ ਮੌਕੇ ਜੁਆਇੰਟ ਸਕੱਤਰ ਜਗਤਾਰ ਜੱਗੀ ਨੇ ਦੱਸਿਆ ਕਿ ਜੇਕਰ ਹਰੇਕ ਸੰਸਥਾ ਰੁੱਖ ਲਗਾਉਣ ਦੇ ਨਾਲ ਉਨ੍ਹਾਂ ਰੁੱਖਾ ਸੀ ਸੰਭਾਲ ਵਿ ਕਰੇ ਤਾਂ ਹੀ ਧਰਤੀ ਨੂੰ ਹਰਿਆਵਲ ਅਤੇ ਸੋਹਣਾ ਬਣਾਇਆ ਜਾ ਸਕਦਾ ਹੈ । ਉਨਾਂ ਦੱਸਿਆ ਕਿ ਸਾਨੂੰ ਸਾਡੇ ਵਿਰਾਸਤੀ ਰੁੱਖ ਪਿੱਪਲ, ਬੋਹੜ, ਸੁਹੰਜਨਾ ਅਤੇ ਨਿਮ ਜਿਆਦਾ ਮਾਤਰਾ ਚ ਲਗੁਣਾਏ ਚਾਇਦੇ ਹਨ । ਜਿਕਰਯੋਗ ਹੈ ਕਿ ਸੰਸਥਾ ਵਾਲੀ ਜੁਲਾਈ ਅਗਸਤ ਵਿਚ ਵੱਡੀ ਮਾਤਰਾ ਵਿਚ ਰੁੱਖ ਲਗਾ ਕੇ ਸਾਂਭੇ ਜਾਂਦੇ ਹਨ । ਇਸ ਮੌਕੇ ਪਹੁੰਚੀਆ ਸਖਸ਼ੀਅਤਾਂ ਵਿਚ ਸਾਬਕਾ ਡਾਇਰੈਕਟਰ ਐਨ ਆਈ ਐਸ ਡਾਕਟਰ ਜੀ. ਐਸ. ਅੰਨਦ, ਏ. ਐਸ. ਢਿੱਲੋਂ, ਮਨਜੀਤ ਸਿੰਘ, ਵਿਨੇ ਸ਼ਰਮਾ, ਸ਼੍ਰੀਮਤੀ ਪੁਸ਼ਪਾ ਸ਼ਰਮਾ, ਡਾਕਟਰ ਵਿਕਰਮ ਟੰਡਨ, ਭਗਵਾਨ ਦਾਸ ਗੁਪਤਾ, ਸਤੀਸ਼ ਜੋਸ਼ੀ, ਰਾਜੇਸ਼ ਰੰਗੁਲਾ ਅਤੇ ਹੋਰ ਸੱਜਣ ਸ਼ਾਮਲ ਸਨ।