post

Jasbeer Singh

(Chief Editor)

Patiala News

ਪੌਦਿਆਂ, ਦਰੱਖਤਾਂ ਦੇ ਪੱਤੇ, ਫਲ ਫੁੱਲ, ਲਕੜਾਂ ਸੋਨੇ ਚਾਂਦੀ ਤੋਂ ਵਧ ਲਾਭਦਾਇਕ : ਮੰਜੂ ਗਰਗ

post-img

ਪੌਦਿਆਂ, ਦਰੱਖਤਾਂ ਦੇ ਪੱਤੇ, ਫਲ ਫੁੱਲ, ਲਕੜਾਂ ਸੋਨੇ ਚਾਂਦੀ ਤੋਂ ਵਧ ਲਾਭਦਾਇਕ : ਮੰਜੂ ਗਰਗ ਪਟਿਆਲਾ, 18 ਜੁਲਾਈ 2025 : ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਆਪਣੇ ਸਕੂਲ ਅਤੇ ਖੇਤਰ ਵਿੱਚ ਦਵਾਈਆਂ, ਸੁੰਦਰਤਾ, ਸਵੱਛਤਾ, ਸੀਤਲਤਾ ਸ਼ੁਧਤਾ ਵਧਾਉਣ, ਲਈ ਫੁੱਲਾਂ, ਫਲਾਂ ਅਤੇ ਛਾਂਦਾਰ ਬੂਟੇ ਬੱਚਿਆਂ ਨਾਲ ਰਲਕੇ ਲਗਵਾਏ। ਇਸ ਤੋਂ ਇਲਾਵਾ, ਬੱਚਿਆਂ ਨੂੰ ਉਨ੍ਹਾਂ ਦੀ ਪਸੰਦ ਦੇ ਬੂਟੇ ਆਪਣੇ ਘਰਾਂ ਵਿੱਚ ਲਗਾਉਣ ਲਈ ਦਿੱਤੇ ਗਏ। ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਅਤੇ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ ਵਲੋਂ ਵਿਦਿਆਰਥੀਆਂ ਨੂੰ ਪਤਿਆਂ, ਟਾਹਣੀਆਂ, ਲਕੜਾਂ, ਫੁੱਲਾਂ, ਫਲਾਂ, ਮਹਿਕ, ਹਵਾਵਾਂ ਛਾਵਾਂ, ਜੰਗਲਾਂ ਅਤੇ ਇਨ੍ਹਾਂ ਤੇ ਰਹਿੰਦੇ ਪੰਛੀਆਂ ਕੀੜੇ ਮਕੌੜਿਆ ਅਤੇ ਇਨ੍ਹਾਂ ਰਾਹੀਂ ਜੀਵਨ ਬਤੀਤ ਕਰਦੇ ਪਸ਼ੂਆਂ ਦੀ ਸਿਹਤ ਸੁਰੱਖਿਆ ਦੇ ਲਾਭ ਦੱਸੇ ਗਏ। ਉਨ੍ਹਾਂ ਨੇ ਕਿਹਾ ਕਿ ਦਰਖਤਾਂ, ਪੈਂਦਿਆਂ, ਫੁੱਲਾਂ, ਫਲਾਂ, ਸਬਜ਼ੀਆਂ ਵਿੱਚ ਵੀ ਜਾਨ ਅਤੇ ਜੀਵਨ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਦਾ ਧੰਨਵਾਦ ਅਤੇ ਨਮਸਕਾਰ ਕਰਨਾ ਜ਼ਰੂਰੀ ਹੈ। ਇਨ੍ਹਾਂ ਨੂੰ ਆਪਣੇ ਗੁਰੂਆਂ, ਅਵਤਾਰਾਂ, ਦੇਵਤਿਆਂ, ਬਜ਼ੁਰਗਾਂ, ਮਾਤਾ ਪਿਤਾ, ਭੈਣ ਭਰਾਵਾਂ ਅਤੇ ਦੋਸਤਾਂ ਵਾਂਗ ਪਿਆਰ ਸਤਿਕਾਰ ਸਨਮਾਨ ਦੇਣਾ ਚਾਹੀਦਾ ਹੈ। ਇਹ ਹੀ ਸਾਨੂੰ ਕੁਦਰਤੀਂ ਆਪਦਾਵਾਂ, ਬਿਮਾਰੀਆਂ, ਆਕੜਾਂ, ਹੰਕਾਰ, ਨਫਰਤਾਂ, ਹਿੰਸਾਂ ਤੋਂ ਬਚਾਉਂਦੇ ਹਨ ਅਤੇ ਮਰਨ ਮਗਰੋਂ ਵੀ ਇਨਸਾਨ ਦੇ ਸੰਸਕਾਰ ਲਈ ਮੱਦਦ ਕਰਦੇ ਹਨ। ਬੱਚਿਆਂ ਨੇ ਧੰਨਵਾਦ ਕਰਦੇ ਹੋਏ ਪ੍ਰਣ ਕੀਤਾ ਕਿ ਉਹ ਪੋਦਿਆਂ, ਦਰਖਤਾਂ, ਫੁੱਲਾਂ ਫਲਾਂ ਸਬਜ਼ੀਆਂ ਭੋਜਨ ਪਾਣੀ ਹਵਾਵਾਂ ਨੂੰ ਹਮੇਸ਼ਾ ਪਿਆਰ ਸਤਿਕਾਰ ਸਨਮਾਨ ਦੇਣਗੇ।

Related Post