post

Jasbeer Singh

(Chief Editor)

Sports

ਸਾਹਿਬ ਨਗਰ ਥੇੜੀ ਸੈਂਟਰ ਦੇ ਖਿਡਾਰੀਆਂ ਨੇ ਜੂਡੋ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

post-img

ਸਾਹਿਬ ਨਗਰ ਥੇੜੀ ਸੈਂਟਰ ਦੇ ਖਿਡਾਰੀਆਂ ਨੇ ਜੂਡੋ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਪਟਿਆਲਾ, 11 ਦਸਬੰਰ 2025 : ਜੂਡੋ ਐਸੋਸੀਏਸ਼ਨ ਪਟਿਆਲਾ ਦੇ ਜਨਰਲ ਸਕੱਤਰ ਤੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਚਰਨਜੀਤ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਅਤੇ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਪਟਿਆਲਾ ਦੇ ਖਜਾਨਚੀ ਹਰਿੰਦਰ ਸਿੰਘ ਸਾਖੀ ਦੇ ਤਾਲਮੇਲ ਨਾਲ ਪਟਿਆਲਾ ਜ਼ਿਲ੍ਹਾ ਦੇ ਜੂਡੋ ਖਿਡਾਰੀਆਂ ਨੇ ਸੀਨੀਅਰ ਸਟੇਟ ਕੈਡਿਟ, ਜੂਨੀਅਰ ਸਟੇਟ ਤੇ ਪੰਜਾਬ ਸਕੂਲ ਖੇਡਾਂ ਦੇ ਵਿੱਚ ਬਹੁਤ ਸਾਰੇ ਮੈਡਲ ਜਿੱਤੇ। ਸੀਨੀਅਰ ਸਟੇਟ ਜੂਡੋ ਚੈਂਪੀਅਨਸ਼ਿਪ 52 ਕਿਲੋ ਵਿੱਚ ਵੰਸ਼ਿਕਾ ਵਰਮਾ ਨੇ ਗੋਲਡ ਮੈਡਲ ਪ੍ਰਾਪਤ ਕੀਤਾ, 78 ਕਿਲੋ ਵਿੱਚ ਬ੍ਰਹਮਲੀਨ ਨੇ ਗੋਲਡ ਮੈਡਲ ਜਿੱਤਿਆ। ਸ਼ਿਵਾ ਕੁਮਾਰ ਨੇ 60 ਕਿਲੋ ਵਿੱਚ ਗੋਲਡ ਮੈਡਲ ਜਿੱਤਿਆ, ਕੈਡਿਟ ਲੜਕਿਆਂ ਵਿੱਚ 73 ਕਿਲੋ ਵਿੱਚ ਚੇਤਨ ਵਾਲੀਆ ਨੇ ਗੋਲਡ, +90 ਵਿੱਚ ਜਪਜੋਤ ਸਿੰਘ ਨੇ ਗੋਲਡ, ਲੜਕੀਆਂ ਦੇ ਵਿੱਚ 52 ਕਿਲੋ ਵਿੱਚ ਵੰਸ਼ਿਕਾ ਵਰਮਾ ਨੇ ਗੋਲਡ, 63 ਕਿਲੋ ਵਿੱਚ ਜੈਸ਼ਨਾ ਨੇ ਗੋਲਡ, +70 ਕਿਲੋ ਵਿਚ ਏਕਮਦੀਪ ਕੌਰ ਨੇ ਕਾਂਸੀ, ਜੂਨੀਅਰ ਲੜਕੀਆਂ ਵਿੱਚ 44 ਕਿਲੋ ਵਿੱਚ ਮਾਇਆ ਨੇ ਗੋਲਡ, 48 ਕਿਲੋ ਵਿੱਚ ਮੁਸਕਾਨ ਬਾਸਲ ਨੇ ਗੋਲਡ, 52 ਕਿਲੋ ਵਿੱਚ ਵੰਸ਼ਿਕਾ ਨੇ ਗੋਲਡ, 63 ਕਿਲੋ ਵਿੱਚ ਜੈਸ਼ਨਾ ਅਹੂਜਾ ਗੋਲਡ, 78 ਕਿਲੋ ਵਿੱਚ ਹਰਨੂਰ ਕੌਰ ਨਾਗਰਾ ਗੋਲਡ, +100 ਕਿਲੋ ਵਿੱਚ ਲੜਕਿਆਂ ਵਿੱਚ ਦਵਿੰਦਰ ਵਾਲੀਆ ਗੋਲਡ, 73 ਕਿਲੋ ਵਿੱਚ ਹਰਜੋਤ ਸਿੰਘ ਬਰਾਉਨਜ਼, 90 ਕਿਲੋ ਵਿੱਚ ਰਜਵਾਨਪ੍ਰਤਾਪ ਸਿੰਘ ਕਾਂਸੀ, 81 ਕਿਲੋ ਵਿੱਚ ਅਭੀਜੋਤ ਬਾਠ ਕਾਂਸੀ ਮੈਡਲ, ਸਕੂਲ ਪੰਜਾਬ ਪੱਧਰ ਤੇ ਹੋਏ ਮੁਕਾਬਲਿਆਂ ਵਿੱਚ 73 ਕਿਲੋ ਵਿੱਚ ਚੇਤਨ ਵਾਲੀਆ ਗੋਲਡ,81 ਕਿਲੋ ਵਿੱਚ ਰੋਹਿਤ ਕੁਮਾਰ ਗੋਲਡ, ਲੜਕੀਆਂ ਦੇ ਵਿੱਚ 52 ਕਿਲੋ ਵਿੱਚ ਵੰਸ਼ਿਕਾ ਵਰਮਾ ਗੋਲਡ, 63 ਕਿਲੋ ਵਿੱਚ ਜੈਸ਼ਨਾ ਅਹੂਜਾ ਗੋਲਡ, 70 ਕਿਲੋ ਭਾਰ ਵਿੱਚ ਹਰਨੂਰ ਕੌਰ ਨਾਗਰਾ ਗੋਲਡ ਮੈਡਲ ਜਿੱਤਿਆ। ਇਹ ਸਾਰੇ ਖਿਡਾਰੀ ਸਾਹਿਬ ਨਗਰ ਥੇੜੀ ਵਿਖੇ ਜੂਡੋ ਸੈਂਟਰ ਵਿੱਚ ਕੋਚ ਸੁਰਜੀਤ ਸਿੰਘ ਵਾਲੀਆ, ਹਰਿੰਦਰ ਸਿੰਘ ਸਾਖੀ ਦੇ ਕੋਲ ਪ੍ਰੈਕਟਿਸ ਕਰਦੇ ਹਨ। ਚਰਨਜੀਤ ਸਿੰਘ ਭੁੱਲਰ ਨੇ ਸਾਰੇ ਖਿਡਾਰੀ ਤੇ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਇਹਨਾਂ ਦੇ ਕੋਚ ਸਾਹਿਬਾਨ ਨੂੰ ਵੀ ਖਿਡਾਰੀਆਂ ਵੱਲੋਂ ਜੂਡੋ ਦੇ ਵਿੱਚ ਮਾਰੀਆਂ ਗਈਆਂ ਮੱਲਾਂ ਲਈ ਵਧਾਈ ਦਿੱਤੀ।

Related Post

Instagram