
ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਨਾਲ ਹੋ ਰਿਹਾ ਖਿਲਵਾੜ
- by Jasbeer Singh
- May 3, 2025

ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਨਾਲ ਹੋ ਰਿਹਾ ਖਿਲਵਾੜ - ਕੈਂਪਸ ਵਿੱਚ ਸਥਿਤ ਭਾਈ ਘਨਈਆ ਡਿਸਪੈਂਸਰੀ ਵਿੱਚ ਸਿਹਤ ਸੰਬੰਧੀ ਬੁਨਿਆਦੀ ਸਹੂਲਤਾਂ ਦੇ ਹਾਲਾਤ ਹੋਏ ਤਰਸਯੋਗ - ਮੰਗਾਂ ਸਬੰਧੀ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ ਪਟਿਆਲਾ, 3 ਮਈ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋੱ ਡੀਨ ਅਕਾਦਮਿਕ ਮਾਮਲੇ ਨਾਲ ਮੁਲਾਕਾਤ ਕਰਦੇ ਹੋਏ ਕੈਂਪਸ ਵਿੱਚ ਵਿਦਿਆਰਥੀਆਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਤੇ ਬੁਨਿਆਦੀ ਸਿਹਤ ਸੰਬੰਧੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਕੈਂਪਸ ਵਿੱਚ ਮੌਜੂਦ ਡਿਸਪੈਂਸਰੀ ਵਿੱਚ ਐਮਰਜੈਂਸੀ ਵਾਰਡ ਬਣਾਉਣ, ਹੋਸਟਲਾਂ ਦਾ ਪੱਕਾ ਸਮਾਂ, ਹੋਸਟਲਾਂ ਦੇ ਰੀਡਿੰਗ ਹਾਲ ਦਾ ਆਧੁਨਿਕੀਕਰਨ, ਹੋਸਟਲਾਂ ਵਿੱਚ ਫਸਟ ਏਡ ਕਿੱਟ ਦਾ ਪ੍ਰਬੰਧ ਕਰਨਾ, ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਪੱਕੇ ਤੌਰ ਤੇ ਮੁਹੱਈਆ ਕਰਵਾਉਣਾ, ਯੂਨੀਵਰਸਿਟੀ ਵਿੱਚ ਸੁਰੱਖਿਆ ਪ੍ਰਬੰਧਨ ਨੂੰ ਮੱਦੇ ਰੱਖਦੇ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਪੂਰਨ ਅਧਿਕਾਰ ਅਤੇ ਕੈਂਪਸ ਵਿੱਚ ਸਹੂਲਤ ਲਈ ਐਮਰਜੈਸੀ ਹੈਲਪਲਾਈਨਜਾਰੀ ਕਰਨ ਸੰਬੰਧੀ ਮੰਗਾਂ ‘ਤੇ ਗੱਲਬਾਤ ਕੀਤੀ ਗਈ। ਇਸ ਮੌਕੇ ਆਗੂਆਂ ਨੇ ਦਸਿਆ ਯੂਨੀਵਰਸਿਟੀ ਦੇ ਸਾਲਾਨਾ ਬਜਟ ਦਾ 2 ਕਰੋੜ ਰੁਪਏ ਭਾਈ ਘਨੱਈਆ ਡਿਸਪੈਂਸਰੀ ਦੇ ਅਧਿਕਾਰੀਆਂ ਦੀਆਂ ਤਨਖਾਹਾਂ ਦਾ ਰਾਖਵਾਂ ਰੱਖਿਆ ਜਾਂਦਾ ਹੈ ਅਤੇ ਪਰ ਕੈਂਪਸ ਵਿੱਚ ਇੱਕ ਸਮੇਂ ਪੰਜ ਤੋਂ ਸੱਤ ਹਜ਼ਾਰ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਰਹਿੰਦੇ ਹਨ ਪਰ ਡਿਸਪੈਂਸਰੀ ਦੀਆਂ ਬੁਨਿਆਦੀ ਸਹੂਲਤਾਂ ਲਈ ਇੱਕ ਰੁਪਈਆ ਵੀ ਰਾਖਵਾਂ ਨਹੀਂ ਰੱਖਿਆ ਜਾਂਦਾ ਹੈ। ਇਸਤੋਂ ਇਲਾਵਾ ਐਫਵਾਈਆਈਪੀ ਤੇ ਯੂਜੀ-ਪੀਜੀ ਦੇ ਕੋਰਸਾਂ ਵਿੱਚ ਔਸਤਨ ਅਠਾਰਾਂ ਸਾਲ ਦੇ ਬੱਚੇ ਦਾਖਲਾ ਲੈਂਦੇ ਹਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਾਪਿਆਂ ਨੂੰ ਗੁੰਮਰਾਹ ਕਰਦੇ ਹੋਏ ਲੜਕੀਆਂ ਦੇ ਹੋਸਟਲਾਂ ਦਾ ਸਮਾਂ 24 ਘੰਟੇ ਪ੍ਰਚਾਰਿਆ ਹੋਇਆ ਹੈ ਜਦਕਿ ਜਾਰੀ ਹੋਏ ਅਧਿਕਾਰਤ ਪੱਤਰ ਨੰ 12598 ਅਤੇ 12662 ਵਿੱਚ ਕਿਤੇ ਵੀ ਹੋਸਟਲਾਂ ਦਾ ਸਮਾਂ 24 ਘੰਟੇ ਲਾਗੂ ਨਹੀਂ ਕੀਤਾ ਗਿਆ ਹੈ ਪਰ 24 ਘੰਟੇ ਦੀ ਨਾਜਾਇਜ਼ ਖੁੱਲ ਕਰਕੇ ਵਿਦਿਆਰਥੀਆਂ ਦੀ ਮਾਨਸਿਕ ਸਥਿਤੀ ਅਤੇ ਸਰੀਰਕ ਹਾਲਤ ਤਰਸਯੋਗ ਬਣ ਚੁੱਕੀ ਹੈ । ਉਨਾ ਦਸਿਆ ਕਿ ਇਸਦੇ ਨਾਲ ਹੀ ਕੈਂਪਸ ਦੇ ਕਿਸੇ ਵੀ ਹੋਸਟਲ ਵਿੱਚ ਫਸਟ ਏਡ ਕਿੱਟ ਉਪਲਬਧ ਨਹੀਂ ਹੈ ਅਤੇ 2018-19 ਵਿੱਚ ਲਾਇਬ੍ਰੇਰੀ ਦੇ ਸਮੇਂ ਨੂੰ ਵਧਾਉਣ ਲਈ ਲੱਗੇ ਅਨੈਤਿਕ ਧਰਨੇ ਵਿੱਚ ਸੁਰੱਖਿਆ ਕਰਮਚਾਰੀਆਂ ਦੇ ਸੁਰੱਖਿਆ ਪ੍ਰਬੰਧਨ ਦੇ ਹੱਕਾਂ ਨੂੰ ਸਿਰਫ਼ ਚੌਕੀਦਾਰੀ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਗਿਆ ਸੀ, ਜਿਸਦਾ ਨਤੀਜਾ ਇਹ ਹੋਇਆ ਕਿ ਸੁਰੱਖਿਆ ਪ੍ਰਬੰਧਨ ਦਾ ਬੁਰਾ ਹਾਲ ਹੋ ਚੁੱਕਾ ਹੈ। ਇਸ ਗੱਲਬਾਤ ਦੌਰਾਨ ਪ੍ਰਸ਼ਾਸਨ ਨੇ ਮੰਗਾਂ ਨੂੰ ਹੱਲ ਕਰਵਾਉਣ ਲਈ ਕੋਈ ਸੁਚਾਰੂ ਉਮੀਦ ਨਹੀਂ ਪ੍ਰਗਟਾਈ ਗਈ। ਇਸ ਉਪਰੰਤ ਜਥੇਬੰਦੀਆਂ ਦੇ ਆਗੂਆਂ ਨੇ ਡੀਨ ਅਕਾਦਮਿਕ ਨੂੰ 7 ਮਈ ਤੱਕ ਦਾ ਮੰਗਾਂ ਲਾਗੂ ਕਰਨ ਸੰਬੰਧੀ ਸਮਾ ਦਿੱਤਾ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਜੇਕਰ 7 ਮਈ ਤੱਕ ਉਕਤ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਮਜਬੂਰਨ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ਼ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਸਮੇ ਵਿਦਿਆਰਥੀ ਜਥੇਬੰਦੀ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ, ਸਟੂਡੈਂਟਸ ਔਰਗੇਨਾਈਜੇਸ਼ਨ ਇੰਡੀਆ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.