post

Jasbeer Singh

(Chief Editor)

National

ਪੀ ਐਮ ਮੋਦੀ ਇਸ ਵਾਰ ਸੁਤੰਤਰਤਾ ਦਿਵਸ 'ਤੇ ਇੱਕ ਖਾਸ ਰਿਕਾਰਡ ਬਣਾਉਣਗੇ

post-img

ਪੀ ਐਮ ਮੋਦੀ ਇਸ ਵਾਰ ਸੁਤੰਤਰਤਾ ਦਿਵਸ 'ਤੇ ਇੱਕ ਖਾਸ ਰਿਕਾਰਡ ਬਣਾਉਣਗੇ ਲਾਲ ਕਿਲੇ 'ਤੇ ਲਗਾਤਾਰ 11ਵੀਂ ਵਾਰ ਲਹਿਰਾਵਾਂਗੇ ਤਿਰੰਗਾ: ਮੋਦੀ ਚੰਡੀਗੜ੍ਹ, 13 ਅਗਸਤ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਜ਼ਾਦੀ ਦਿਵਸ (15 ਅਗਸਤ) ਦੇ ਮੌਕੇ ‘ਤੇ ਲਾਲ ਕਿਲ੍ਹੇ ਤੋਂ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਇਹ ਲਗਾਤਾਰ 11ਵੀਂ ਵਾਰ ਹੋਵੇਗਾ ਜਦੋਂ ਪੀਐਮ ਮੋਦੀ ਲਾਲ ਕਿਲ੍ਹੇ ਤੋਂ ਸੰਬੋਧਿਤ ਕਰਨਗੇ। ਪੀਐਮ ਮੋਦੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਲਾਲ ਕਿਲ੍ਹੇ ਤੋਂ ਲਗਾਤਾਰ 11 ਵਾਰ ਰਾਸ਼ਟਰ ਨੂੰ ਸੰਬੋਧਨ ਕਰਨ ਵਾਲੇ ਦੂਜੇ ਪ੍ਰਧਾਨ ਮੰਤਰੀ ਹੋਣਗੇ। ਅਜਿਹਾ ਕਰਨ ਨਾਲ ਪੀਐਮ ਮੋਦੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਿੱਛੇ ਛੱਡਣਗੇ, ਜਿਨ੍ਹਾਂ ਨੇ ਲਗਾਤਾਰ 10 ਵਾਰ ਤਿਰੰਗਾ ਲਹਿਰਾਇਆ ਸੀ। ਹਾਲਾਂਕਿ ਇਸ ਮਾਮਲੇ 'ਚ ਉਹ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਪਿੱਛੇ ਹੋਣਗੇ, ਜਿਨ੍ਹਾਂ ਨੇ ਲਾਲ ਕਿਲੇ 'ਤੇ ਲਗਾਤਾਰ 17 ਵਾਰ ਝੰਡਾ ਲਹਿਰਾਇਆ ਸੀ। ਇਸ ਵਾਰ ਆਜ਼ਾਦੀ ਦਿਹਾੜੇ 'ਤੇ ਲਾਲ ਕਿਲਾ ਕੰਪਲੈਕਸ 'ਚ ਹੋਣ ਵਾਲੇ 11 ਵਰਗਾਂ ਦੇ 18 ਹਜ਼ਾਰ ਮਹਿਮਾਨ ਖਿੱਚ ਦਾ ਕੇਂਦਰ ਹੋਣਗੇ। ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚੋਂ 4 ਹਜ਼ਾਰ ਵਿਸ਼ੇਸ਼ ਮਹਿਮਾਨ ਔਰਤਾਂ, ਕਿਸਾਨ, ਨੌਜਵਾਨ ਅਤੇ ਗਰੀਬ ਵਰਗ ਦੇ ਹੋਣਗੇ। ਜਾਤ ਨੂੰ ਲੈ ਕੇ ਚੱਲ ਰਹੇ ਸਿਆਸੀ ਮਹਾਭਾਰਤ ਦੌਰਾਨ ਪੀਐਮ ਮੋਦੀ ਨੇ ਇਨ੍ਹਾਂ ਚਾਰ ਵਰਗਾਂ ਨੂੰ ਦੇਸ਼ ਦੀਆਂ ਚਾਰ ਜਾਤੀਆਂ ਵਿੱਚ ਸ਼ਾਮਲ ਕੀਤਾ ਸੀ। ਓਲੰਪਿਕ 'ਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀ ਵੀ ਮਹਿਮਾਨ ਹੋਣਗੇ, ਜਿਨ੍ਹਾਂ ਨੇ ਪੈਰਿਸ ਓਲੰਪਿਕ 'ਚ ਹਿੱਸਾ ਲਿਆ ਸੀ।

Related Post

Instagram