post

Jasbeer Singh

(Chief Editor)

National

ਪਤੀ ਨੇ ਹੀ ਪਤਨੀ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਘਸੀਟਿਆ

post-img

ਪਤੀ ਨੇ ਹੀ ਪਤਨੀ ਨੂੰ ਮੋਟਰਸਾਈਕਲ ਨਾਲ ਬੰਨ੍ਹ ਕੇ ਘਸੀਟਿਆ ਜੈਪੁਰ : ਭਾਰਤ ਦੇਸ਼ ਦੇ ਰਾਜਸਥਾਨ ਸੂਬੇ ਦੇ ਨਾਗੌਰ ਜਿਲ੍ਹੇ `ਚ ਇਕ ਔਰਤ ਨੂੰ ਉਸ ਦੇ ਹੀ ਪਤੀ ਨੇ ਮੋਟਰਸਾਈਕਲ ਨਾਲ ਬੰਨ੍ਹ ਕੇ ਪਿੰਡ `ਚ ਘਸੀਟਿਆ। ਉਕਤ ਘਟਨਾ ਸਬੰਧੀ ਸੋਸ਼ਲ ਮੀਡੀਆ `ਤੇ ਵਾਇਰਲ ਹੋਏ ਵੀਡੀਓ ਤੋਂ ਬਾਅਦ ਪੁਲਸ ਵਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਪ੍ਰੇਮ ਰਾਮ ਮੇਘਵਾਲ 32 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪਾਂਚੌੜੀ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਸੁਰੇਂਦਰ ਕੁਮਾਰ ਨੇ ਦੱਸਿਆ ਕਿ ਘਟਨਾ ਕਰੀਬ ਇਕ ਮਹੀਨੇ ਪਹਿਲਾਂ ਨਾਹਰਸਿੰਘਪੁਰਾ ਪਿੰਡ `ਚ ਵਾਪਰੀ ਸੀ ਤੇ ਨੌਜਵਾਨ ਪ੍ਰੇਮਾਰਾਮ ਮੇਘਵਾਲ ਨੇ ਆਪਣੀ ਪਤਨੀ ਨੂੰ ਰੱਸੀ ਨਾਲ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਦਿੱਤਾ ਅਤੇ ਪਿੰਡ `ਚ ਘਸੀਟਿਆ। ਿ

Related Post