
ਕੈਬ ਡਰਾਈਵਰਾਂ ਨੂੰ ਮਾਰ ਕੇ ਨੇਪਾਲ ਗੱਡੀਆਂ ਵੇਚਣ ਵਾਲਾ ਆਇਆ ਪੁਲਸ ਅੜਿੱਕੇ
- by Jasbeer Singh
- July 7, 2025

ਕੈਬ ਡਰਾਈਵਰਾਂ ਨੂੰ ਮਾਰ ਕੇ ਨੇਪਾਲ ਗੱਡੀਆਂ ਵੇਚਣ ਵਾਲਾ ਆਇਆ ਪੁਲਸ ਅੜਿੱਕੇ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਕਰਾਈਮ ਬ੍ਰਾਂਚ ਪੁਲਸ ਟੀਮ ਨੇ ਇਕ ਅਜਿਹੇ ਲਾਂਬਾ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਵਲੋਂ ਕੈਬ ਡਰਾਈਵਰਾਂ ਨੂੰ ਮਾਰ ਕੇ ਪਹਾੜਾਂ ਤੋ ਉਨ੍ਹਾਂ ਦੀਆਂ ਲਾਸ਼ਾਂ ਸੁੱਟ ਕੇ ਗੱਡੀਆਂ ਨੇਪਾਲ ਵਿਚ ਜਾ ਕੇ ਵੇਚ ਦਿੱਤੀਆਂ ਜਾਂਦੀਆਂ ਸਨ। ਕਿਵੇਂ ਕਰਦਾ ਸੀ ਲਾਂਬਾ ਇਹ ਸਾਰਾ ਕੁੱਝ ਦਿੱਲੀ ਕਰਾਈਮ ਬ੍ਰਾਂਚ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਲਾਂਬਾ ਨਾਮ ਦਾ ਸੀਰੀਅਲ ਕਿਲਰ ਸਭ ਤੋਂ ਪਹਿਲਾਂ ਕੈਬ ਬੁੱਕ ਕਰਦਾ ਸੀ ਅਤੇ ਡਰਾਈਵਰਾਂ ਨੂੰ ਦੂਰ ਦਰਾਡੇ ਲਿਜਾ ਕੇ ਮਾਰ ਦਿੰਦਾ ਸੀ ਤੇ ਫਿਰ ਪਹਾੜਾਂ ਤੋਂ ਉਨ੍ਹਾਂ ਦੀਆਂ ਲਾਸ਼ਾਂ ਸੁੱਟ ਦਿੰਦਾ ਸੀ ਤਾਂ ਜੋ ਕੋਈ ਵੀ ਸਬੂਤ ਮਿਲ ਹੀ ਨਾ ਸਕੇ। ਕੈਬ ਡਰਾਈਵਰਾਂ ਨੂੰ ਮਾਰ ਕੇ ਲਾਸ਼ਾਂ ਟਿਕਾਣੇ ਲਗਾਉਣ ਤੋਂ ਬਾਅਦ ਫਿਰ ਕੈਬ ਨੂੰ ਨੇਪਾਲ ਲਿਜਾ ਕੇ ਵੇਚ ਦਿੰਦਾ ਸੀ। ਦਿੱਲੀ ਕਰਾਈਮ ਬ੍ਰਾਂਚ ਮੁਤਾਬਕ ਲਾਂਬਾ ਇਸ ਗਿਰੋਹ ਦਾ ਮਾਸਟਰ ਮਾਈਂਡ ਹੈ ਤੇ ਇਸਦੇ ਦੋ ਸਾਥੀ ਪਹਿਲਾਂ ਹੀ ਇਸ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਲਾਂਬਾ ਜਿਸਨੂੰ ਹਾਲ ਹੀ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਰੁੱਧ ਹਲਦਵਾਨੀ, ਅਲਮੋੜਾ, ਲੋਹਾਘਾਟ ਅਤੇ ਨਿਊ ਅਸ਼ੋਕ ਨਗਰ ਥਾਣਿਆਂ ਵਿਚ ਮਰਡਰ ਦੇ ਕੇਸ ਵੀ ਦਰਜ ਹਨ।