post

Jasbeer Singh

(Chief Editor)

National

ਤਿੰਨ ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦਾ ਪੁਲਸ ਕੀਤਜਾ ਐਨਕਾਊਂਟਰ

post-img

ਤਿੰਨ ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦਾ ਪੁਲਸ ਕੀਤਜਾ ਐਨਕਾਊਂਟਰ ਲਖਨਊ, 6 ਜੂਨ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਵਿਖੇ ਬੀਤੀ ਰਾਤ ਤਿੰਨ ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਵਿਅਕਤੀ ਦਾ ਪੁਲਸ ਨੇ ਭੱਜਣ ਵੇਲੇ ਐਨਕਾਊਂਟਰ ਕਰਕੇ ਫਾਹਾ ਹੀ ਵੱਢ ਦਿੱਤਾ, ਜਿਸ ਨਾਲ ਕੇਸ, ਕੋਰਟ, ਗਵਾਹ, ਸਬੂਤ, ਰੋਸ ਆਦਿ ਤੋਂ ਵੀ ਵੱਡਾ ਬਚਾਅ ਹੋ ਸਕੇਗਾ ਤੇ ਮੁਲਜਮ ਨੂੰ ਸਜ਼ਾ ਮਿਲਣ ਵਿਚ ਹੁੰਦੀ ਸਮੇਂ ਦੀ ਦੇਰੀ ਵੀ ਨਹੀਂ ਹੋਵੇਗੀ। ਕੀ ਆਖਦੇ ਹਨ ਡੀ. ਸੀ. ਪੀ. (ਸੈਂਟਰਲ) ਲਖਨਊ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਸੈਂਟਰਲ) ਆਸ਼ੀਸ਼ ਸ਼੍ਰੀਵਾਸਤਵ ਨੇ ਦੱਸਿਆ ਕਿ 5 ਜੂਨ ਨੂੰ ਸਵੇਰੇ 10 ਵਜੇ ਇੱਕ ਸਿ਼ਕਾਇਤ ਮਿਲੀ ਸੀ ਕਿ ਢਾਈ ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ, ਜਿਸ ਸਬੰਧੀ ਇੱਕ ਕੇਸ ਦਰਜ ਕੀਤਾ ਗਿਆ ਸੀ ਅਤੇ ਦੋਸ਼ੀ ਨੂੰ ਫੜਨ ਲਈ ਪੰਜ ਟੀਮਾਂ ਬਣਾਈਆਂ ਗਈਆਂ ਸਨ, ਜਿਸ ਦੌਰਾਨ ਸੀ. ਸੀ. ਟੀ. ਵੀ. ਫੁਟੇਜ ਤੋਂ ਦੋਸ਼ੀ ਦੀ ਪਛਾਣ ਦੀਪਕ ਵਰਮਾ ਵਜੋਂ ਹੋਈ ਸੀ । ਪੁਲਸ ਨੇ ਸੂਚਨਾ ਮਿਲਦਿਆਂ ਹੀ ਕੀਤੀ ਇਲਾਕੇ ਦੀ ਘੇਰਾਬੰਦੀ ਉਕਤ ਘਟਨਾਕ੍ਰਮ ਕਰਕੇ ਭੱਜਣ ਵਾਲੇ ਵਿਅਕਤੀ ਦੀਪਕ ਵਰਮਾ ਦੀ ਫੜੋ ਫੜੀ ਲਈ ਰੱਖੇ ਗਏ ਇਕ ਲੱਖ ਰੁਪਏ ਦੇ ਇਨਾਮ ਦੀ ਰਾਸ਼ੀ ਦੇ ਚਲਦਿਆਂ ਪ੍ਰਾਪਤ ਹੋਈਆਂ ਸੂਚਨਾਵਾਂ ਦੇ ਆਧਾਰ ਤੇ ਦੀਪਕ ਦੇ ਜਿਸ ਇਲਾਕੇ ਵਿਚ ਹੋਣ ਦੀ ਜਾਣਕਾਰੀ ਆਈ ਉਥੇ ਜਾ ਕੇ ਪੁਲਸ ਨੇ ਏਰੀਆ ਦੀ ਘੇਰਾਬੰਦੀ ਕੀਤੀ, ਜਿਸ ਤੇ ਦੀਪਕ ਨੇ ਪੁਲਸ ਨੂੰ ਦੇਖ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ, ਜਿਸ ਦੌਰਾਨ ਪੁਲਸ ਵਲੋਂ ਉਸਨੂੰ ਗੋਲੀ ਮਾਰ ਦਿੱਤੀ ਗਈ ਅਤੇ ਫਿਰ ਉਸਨੂੰ ਇਲਾਜ ਲਈ ਹਸਪਤਾਲ ਵੀ ਲਿਜਾਇਆ ਗਿਆ ਪਰ ਕੁੱਝ ਸਮਾਂ ਬਾਅਦ ਦੀਪਕ ਦੀ ਮੌਤ ਹੋ ਗਈ।

Related Post