post

Admin

(Chief Editor)

Crime

ਅਮਰੀਕਾ `ਚ ਪੁਲਸ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ

post-img

ਅਮਰੀਕਾ `ਚ ਪੁਲਸ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ ਵਿਲਮਿੰਗਟਨ (ਅਮਰੀਕਾ), 25 ਦਸੰਬਰ 2025 : ਅਮਰੀਕਾ ਦੇ ਵਿਲਮਿੰਗਟਨ ਸ਼ਹਿਰ `ਚ ਮੋਟਰ ਵਾਹਨ ਵਿਭਾਗ (ਡੀ. ਐੱਮ. ਵੀ.) ਦੇ ਅੰਦਰ ਇਕ ਬੰਦੂਕਧਾਰੀ ਨੇ ਡੇਲਾਵੇਅਰ ਸੂਬੇ ਦੇ ਪੁਲਸ ਮੁਲਾਜ਼ਮ ਦਾ ਮੰਗਲਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੰਦੂਕਧਾਰੀ ਨੇ ਮਾਰੀ ਸੀ ਪਹਿਲਾਂ ਪੁਲਸ ਮੁਲਾਜਮ ਨੂੰ ਗੋਲੀ ਬੰਦੂਕਧਾਰੀ ਨੇ ਪਹਿਲਾਂ ਪੁਲਸ ਮੁਲਾਜ਼ਮ ਨੂੰ ਗੋਲੀ ਮਾਰੀ, ਜਿਸ ਤੋਂ ਬਾਅਦ ਜ਼ਖਮੀ ਮੁਲਾਜ਼ਮ ਨੇ ਨੇੜੇ ਖੜ੍ਹੇ ਇਕ ਕਰਮਚਾਰੀ ਨੂੰ ਸੁਰੱਖਿਅਤ ਥਾਂ ਵੱਲ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਹਮਲਾਵਰ ਨੇ ਉਸ `ਤੇ ਦੁਬਾਰਾ ਗੋਲੀ ਚਲਾਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਕ ਹੋਰ ਪੁਲਸ ਅਧਿਕਾਰੀ ਨੇ ਹਮਲਾਵਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

Related Post

Instagram