
ਦੋ ਤਸਕਰ ਭਰਾਵਾਂ ਦੀ ਟਰੈਕਟਰ ਸਣੇ 73.55 ਲੱਖ ਕੀਮਤ ਦੀ ਜਾਇਦਾਦ ਜ਼ਬਤ ਕਰਨ ਲਈ ਪੁਲਸ ਚਿਪਕਾਏ ਘਰਾਂ ਅੱਗੇ ਨੋਟਿਸ
- by Jasbeer Singh
- October 24, 2024

ਦੋ ਤਸਕਰ ਭਰਾਵਾਂ ਦੀ ਟਰੈਕਟਰ ਸਣੇ 73.55 ਲੱਖ ਕੀਮਤ ਦੀ ਜਾਇਦਾਦ ਜ਼ਬਤ ਕਰਨ ਲਈ ਪੁਲਸ ਚਿਪਕਾਏ ਘਰਾਂ ਅੱਗੇ ਨੋਟਿਸ ਮੋਗਾ : ਥਾਣਾ ਫ਼ਤਹਿਗੜ੍ਹ ਪੰਜਤੂਰ ਪੁਲਸ ਵੱਲੋਂ ਦੋ ਤਸਕਰ ਭਰਾਵਾਂ ਦੀ ਟਰੈਕਟਰ ਸਣੇ 73.55 ਲੱਖ ਕੀਮਤ ਦੀ ਜਾਇਦਾਦ ਜ਼ਬਤ ਕਰਨ ਲਈ ਉਨ੍ਹਾਂ ਦੇ ਘਰਾਂ ਅੱਗੇ ਨੋਟਿਸ ਚਿਪਕਾਏ ਗਏ। ਐੱਸ. ਐੱਸ. ਪੀ. ਅਜੈ ਗਾਂਧੀ ਨੇ ਦੱਸਿਆ ਕਿ ਡੀ. ਐੱਸ. ਪੀ. ਧਰਮਕੋਟ ਰਮਨਜੀਤ ਸਿੰਘ ਤੇ ਥਾਣਾ ਫ਼ਤਹਿਗੜ੍ਹ ਪੰਜਤੂਰ ਮੁਖੀ ਸੁਨੀਤਾ ਬਾਵਾ ਨੇ ਪਿੰਡ ਮਦਾਰਪੁਰ ਵਿੱਚ ਕਥਿਤ ਤਸਕਰ ਭਰਾਵਾਂ ਸੋਨਾ ਸਿੰਘ ਅਤੇ ਬਲਦੇਵ ਸਿੰਘ ਦੀ ਟਰੈਕਟਰ ਸਣੇ 73.55 ਲੱਖ ਕੀਮਤ ਦੀ ਜਾਇਦਾਦ ਤੇ ਖ਼ਰੀਦੋ-ਫ਼ਰੋਖ਼ਤ ਉੱਪਰ ਰੋਕ ਲਗਾਉਣ ਦੇ ਨੋਟਿਸ ਚਿਪਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਥਿਤ ਗ਼ੈਰ-ਕਾਨੂੰਨੀ ਸੰਪਤੀ ਨੂੰ 68 ਐੱਫ. ਐੱਨ. ਡੀ. ਪੀ. ਐੱਸ. ਐਕਟ ਤਹਿਤ ਫ਼ਰੀਜ਼ ਕਰਾਉਣ ਲਈ ਕੰਪੀਟੈਂਟ ਅਥਾਰਿਟੀ ਦਿੱਲੀ ਨੂੰ ਇਹ ਕੇਸ ਭੇਜਿਆ ਗਿਆ ਸੀ। ਇਸ ਸਮੁਚੀ ਮੁਹਿੰਮ ’ਤੇ ਡੀ. ਜੀ. ਪੀ. ਗੌਰਵ ਯਾਦਵ ਖੁਦ ਨਿਗਰਾਨੀ ਰੱਖ ਰਹੇ ਹਨ ।