

ਸੀ-ਪਾਈਟ 'ਚ ਪੁਲਿਸ 'ਚ ਭਰਤੀ ਦੀ ਤਿਆਰੀ ਲਈ ਕੈਂਪ 1 ਅਗਸਤ ਤੋਂ ਨਾਭਾ/ਪਟਿਆਲਾ, 23 ਜੁਲਾਈ 2025 : ਸੀ-ਪਾਈਟ ਨਾਭਾ ਦੇ ਟ੍ਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੀ-ਪਾਈਟ ਕੈਂਪ ਵੱਲੋਂ ਪੁਲਿਸ ਤੇ ਅਰਧ ਸੈਨਿਕ ਬਲਾਂ 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਸਰੀਰਕ ਟੈਸਟ ਦੀ ਤਿਆਰੀ ਕਰਵਾਉਣ ਲਈ 1 ਅਗਸਤ ਤੋਂ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ, ਬਰਨਾਲਾ, ਮਲੇਰਕੋਟਲਾ ਅਤੇ ਸੰਗਰੂਰ ਦੇ ਨੌਜਵਾਨ ਜਿਨ੍ਹਾਂ ਵੱਲੋਂ ਪੁਲਿਸ ਅਤੇ ਅਰਧ ਸੈਨਿਕ ਬਲਾਂ ਲਈ ਲਿਖਤੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਸਰੀਰਕ ਟੈਸਟ ਦੀ ਤਿਆਰੀ ਕਰਨੀ ਹੈ, ਉਹ ਆਪਣੇ ਦਸਤਾਵੇਜ਼ ਲੈ ਕੇ ਸੀ-ਪਾਈਟ ਕੈਂਪ ਵਿੱਚ ਦਾਖਲਾ ਲੈ ਸਕਦੇ ਹਨ । ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੇ ਰਹਿਣ, ਖਾਣਾ ਅਤੇ ਸਿਖਲਾਈ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਲਈ 81988-00853 ਅਤੇ 93575-19738 ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ ।