

ਥਾਣਾ ਜੁਲਕਾਂ ਕੀਤਾ ਪੰਜ ਸਮੇਤ 26 ਵਿਅਕਤੀਆਂ ਤੇ ਕੇਸ ਦਰਜ ਪਟਿਆਲਾ, 13 ਜੂਨ : ਥਾਣਾ ਜੁਲਕਾਂ ਦੀ ਪੁਲਸ ਨੇ ਜਿਨ੍ਹਾਂ 26 ਵਿਅਕਤੀਆਂ ਤੇ ਘੇਰ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਵੱਖ ਵੱਖ 115 (2), 126 (2), 351 (2), 191 (3), 190, 304 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਕਿਹੜੇ ਕਿਹੜੇ ਵਿਰੁੱਧ ਹੋਇਆ ਹੈ ਕੇਸ ਦਰਜ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨੀਸ਼ ਪੁੱਤਰ ਚਰਨਜੀਤ ਸਿੰਘ, ਅਜੈ ਕੁਮਾਰ ਪੁੱਤਰ ਬੀਰਾ, ਰਵੀ ਪੁੱਤਰ ਨਰੇਸ਼ ਕੁਮਾਰ, ਗੁਰਮੀਤ ਸਿੰਘ ਪੁੱਤਰ ਗੁਰਮੀਤ ਸਿੰਘ, ਬਿੰਦੂ ਪੁੱਤਰ ਨਰੇਸ਼ ਸਿੰਘ ਵਾਸੀਆਨ ਦੇਵੀਗੜ੍ਹ, ਅੰਗਰੇਜ ਸਿੰਘ ਵਾਸੀ ਪਿੰਡ ਬਹਾਦਰਪੁਰ ਫਕੀਰਾ ਥਾਣਾ ਜੁਲਕਾਂ ਅਤੇ ਪੰਦਰਾਂ ਬੀਹ ਅਣਪਛਾਤੇਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਾਹਿਲ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਰਾਮ ਨਗਰ ਚੁੰਨੀਵਾਲਾ ਦੇਵੀਗੜ੍ਹ ਥਾਣਾ ਜੁਲਕਾਂ ਨੇ ਦੱਸਿਆ ਕਿ 10 ਜੂਨ 2025 ਨੂੰ ਉਹ ਆਪਣੇ ਦੋਸਤਾਂ ਹੈਪੀ ਸਿੰਘ ਅਤੇ ਅਜੈ ਕੁਮਾਰ ਪੁੱਤਰ ਰਾਜਪਾਲ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਦੇਵੀਗੜ੍ਹ ਕੋਲ ਹੀ ਜਾ ਰਿਹਾ ਸੀ ਕਿ ਉਪਰੋਕਤ ਵਿਅਕਤੀਆਂ ਨੇ ਉਸਨੂੰ ਅਤੇ ਹੋਰਾਂ ਨੂੰ ਘੇਰ ਲਿਆ ਅਤੇ ਉਸਦੇ ਤੇ ਉਸਦੇ ਦੋਸਤਾਂ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਤੇ ਉਸ ਦਾ ਮੋਬਾਇਲ ਫੋਨ ਵੀ ਖੋਹ ਕਰ ਲਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।