
ਥਾਣਾ ਜੁਲਕਾਂ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ
- by Jasbeer Singh
- July 21, 2024

ਥਾਣਾ ਜੁਲਕਾਂ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਦੇਵੀਗੜ੍ਹ, 21 ਜੁਲਾਈ () : ਥਾਣਾ ਜੁਲਕਾਂ ਦੀ ਪੁਲਸ ਨੇ ਸਿ਼ਕਾਇਤਕਰਤਾ ਮਨਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਦੂੰਦੀਮਾਜਰਾ ਥਾਣਾ ਜੁਲਕਾਂ ਦੀ ਸਿ਼ਕਾਇਤ ਦੇ ਅਧਾਰ ਤੇ ਧਾਰਾ 115 (2), 126 (2), 351 (2), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਿਵਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਵਿਚ ਸੰਦੀਪ ਸਿੰਘ, ਸੁਨੀਲ ਕੁਮਾਰ, ਗੁਲਾਬ ਸਿੰਘ ਪੁੱਤਰਾਨ ਪ੍ਰਿਤਪਾਲ ਸਿੰਘ ਵਾਸੀਆਨ ਪਿੰਡ ਮਸੀਗਣ ਥਾਣਾ ਜੁਲਕਾਂ ਸ਼ਾਮਲ ਹਨ। ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮਨਜੀਤ ਸਿੰਘ ਨੇ ਦੱਸਿਆ ਕਿ 19 ਜੁਲਾਈ ਨੂੰ ਉਸਦੇ ਭਰਾ ਬਲਵਿੰਦਰ ਸਿੰਘ ਨੇ ਫੋਨ ਕਰਕੇ ਕਿਹਾ ਕਿ ਕੁੱਝ ਵਿਅਕਤੀਆਂ ਨੇ ਉਸਨੂੰ ਭੰਬੂਆ ਮੋੜ ਦੇਵੀਗੜ੍ਹ ਦੇ ਕੋਲ ਘੇਰ ਲਿਆ ਸੀ ਤੇ ਹੁਣ ਉਹ ਦਾਣਾ ਮੰਡੀ ਦੇਵੀਗੜ੍ਹ ਵਿਖੇ ਗੋਦਾਮ ਵਿਚ ਲੁਕਿਆ ਹੋਇਆ ਹੈਤੇ ਜਦੋਂ ਉਹ ਆਪਣੀ ਭੂਆ ਦੇ ਲੜਕੇ ਭਾਗ ਸਿੰਘ ਸਣੇ ਮੌਕੇ ਤੇ ਗਿਆ ਤਾਂ ਉਪਰੋਕਤ ਵਿਅਕਤੀਆਂ ਨੇ ਉਸਦੀ ਤੇ ਭਾਗ ਸਿੰਘ ਦੀ ਘੇਰ ਕੇ ਕੁੱਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।